ਸਟੇਟ ਪਬਲਿਕ ਸਕੂਲ ਕੈਂਟ 'ਚ 10 ਦਿਨਾ ਸਮਰ ਕੈਂਪ ਲਾਇਆ
ਅਜੀਤ ਡੈਸਕ
04-06-2025
ਜਲੰਧਰ, 3 ਜੂਨ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਜਲੰਧਰ ਛਾਉਣੀ ਦੇ ਵਿਦਿਆਰਥੀਆਂ ਲਈ 10 ਦਿਨਾਂ ਸਮਰ ਕੈਂਪ ਲਾਇਆ ਗਿਆ | ਇਹ ਸਮਰ ਕੈਂਪ ਯੋਗਾ, ਡਾਂਸ, ਵੱਖ-ਵੱਖ ਖੇਡਾਂ, ਅੱਗ ਤੋਂ ਬਿਨ੍ਹਾਂ ਖਾਣਾ ਪਕਾਉਣਾ, ਆਰਟ ਐਂਡ ਕਰਾਫਟ ਤੇ ਘੜੇ ਦੀਆਂ ਵੱਖ-ਵੱਖ ਪੇਂਟਿੰਗ ਵਰਗੀਆਂ ਮਜ਼ੇਦਾਰ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ¢ ਇਸ ਵਿੱਚ ਟੇਬਲ ਮੈਨਰਸ, ਕੈਲੀਗ੍ਰਾਫੀ ਤੇ ਭਾਸ਼ਾ ਵਿਆਕਰਨ ਦੀ ਜਾਣਕਾਰੀ ਦੀਆਂ ਗਤੀਵਿਧੀਆਂ ਵੀ ਸ਼ਾਮਲ ਸਨ, ਜਿੱਥੇ ਵਿਦਿਆਰਥੀਆਂ ਨੇ ਭਾਸ਼ਾ ਵਿਆਕਰਨ ਦਾ ਡੂੰਘਾ ਗਿਆਨ ਪ੍ਰਾਪਤ ਕੀਤਾ¢ ਇਸ ਸਮਰ ਕੈਂਪ 'ਚ ਬੱਚਿਆਂ ਨੇ ਬੁਨਿਆਦੀ ਬਚਾਅ ਦੇ ਹੁਨਰ ਸਿੱਖੇ ਤੇ ਬੱਚੇ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ ¢ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ-ਪ੍ਰਧਾਨ ਡਾ. ਗਗਨਦੀਪ ਕੌਰ ਤੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸਵੀਨਾ ਬਹਿਲ ਬੱਚਿਆਂ ਨੂੰ ਇਸ ਮੌਜ-ਮਸਤੀ ਦੇ ਸਮੁੰਦਰ 'ਚ ਆਨੰਦ ਮਾਣਦੇ ਦੇਖ ਕੇ ਬਹੁਤ ਖੁਸ਼ ਹੋਏ¢ ਉਨ੍ਹਾਂ ਨੇ ਬੱਚਿਆਂ ਨੂੰ ਛੁੱਟੀਆਂ ਦੀਆਂ ਮੁਬਾਰਕਾਂ ਦਿੰਦੇ ਹੋਏ ਆਪਣੀਆਂ ਸ਼ੁਭਕਾਮਨਾਵਾਂ ਵੀ ਸਾਂਝੀਆਂ ਕੀਤੀਆਂ ¢