29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮੇਅਰ ਤੋਂ ਪਾਰਕ ਦੀ ਸੰਭਾਲ ਕਰਨ ਦੀ ਮੰਗ <br/>

Ad Position 21
No active advertisement
ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦੇਣ ਮੌਕੇ ਸੁਸਾਇਟੀ ਦੇ ਮੈਂਬਰ ਤੇ ਹੋਰ | ਤਸਵੀਰ: ਮੁਨੀਸ਼ <br/> 05-06-2025
ਜਲੰਧਰ, 4 ਜੂਨ (ਸ਼ਿਵ)-ਫਰੀਡਮ ਫਾਈਟਰ ਮਹੰਤ ਆਗਿਆ ਸਿੰਘ ਪਾਰਕ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਇਕਵਾਕ ਸਿੰਘ ਮਹੰਤ, ਪ੍ਰਧਾਨ ਅਸ਼ੋਕ ਕੁਮਾਰ ਚੱਢਾ ਵਲੋਂ ਮੇਅਰ ਵਨੀਤ ਧੀਰ ਨੂੰ ਫਰੀਡਮ ਫਾਈਟਰ ਮਹੰਤ ਆਗਿਆ ਸਿੰਘ ਪਾਰਕ, 120 ਫੁੱਟੀ ਰੋਡ ਦੀ ਦੇਖਰੇਖ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਹੈ ਕਿ ਉਕਤ ਪਾਰਕ ਦੀ ਸਥਾਪਨਾ 2009 'ਚ ਹੋਈ ਸੀ | ਇਸ ਦੀ ਪਹਿਲਾਂ ਨਿਗਮ ਵਲੋਂ ਦੇਖਰੇਖ ਲਈ ਵਿੱਤੀ ਮਦਦ ਮਿਲਦੀ ਸੀ ਜਿਹੜੀ ਕਿ ਬਾਅਦ ਵਿਚ ਨਵੀਂ ਨੀਤੀ ਕਰਕੇ ਵਿੱਤੀ ਮਦਦ ਰੋਕ ਦਿੱਤੀ ਗਈ ਸੀ | ਹੁਣ ਸੁਸਾਇਟੀ ਵਲੋਂ ਇਸ ਦੀ ਸੰਭਾਲ ਕੀਤੀ ਜਾ ਰਹੀ ਹੈ | ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਨੇ ਆਪਣੀ ਸੁਸਾਇਟੀ ਰਜਿਸਟਰਡ ਕਰਵਾ ਲਈ ਹੈ | ਇਸ ਕਰਕੇ ਨਿਗਮ ਵਲੋਂ ਇਸ ਪਾਰਕ ਦੀ ਸੰਭਾਲ ਦੀ ਜ਼ਿੰਮੇਵਾਰੀ ਜਾਰੀ ਰੱਖੀ ਜਾਵੇ ਤੇ ਨੀਤੀ ਮੁਤਾਬਕ ਬਣਦੀ ਰਕਮ ਦੀ ਅਦਾਇਗੀ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਐਲ.ਕੇ.ਸੀ.ਟੀ.ਸੀ. ਵਿਖੇ ਦੋ ਦਿਨਾ ਵਰਕਸ਼ਾਪ <br/> ਅਗਲੀ ਖ਼ਬਰ ਕਿਹੜੇ ਕਾਂਗਰਸੀ ਨਾਜਾਇਜ਼ ਸ਼ਰਾਬ ਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਸਨ, ਨਾਂਅ ਕਰੋ ਜਨਤਕ-ਦੂਲੋਂ
Ad Position 24