ਜਲੰਧਰ, 4 ਜੂਨ (ਜਸਪਾਲ ਸਿੰਘ)-ਸੇਂਟ ਜੋਸਫ ਸਕੂਲ (ਲੜਕੇ) ਡਿਫੈਂਸ ਕਾਲੋਨੀ ਦੇ ਸਾਬਕਾ ਡਾਇਰੈਕਟਰ ਤੇ ਪਿ੍ੰਸੀਪਲ ਰਹੇ ਫਾਦਰ ਥੋਮਸ ਕੋਲਨਚੇਰੀ ਨੂੰ ਡਾਇਓਸਿਸ ਬੋਰਡ ਆਫ ਐਜੂਕੇਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ | ਉਨ੍ਹਾਂ ਦੇ ਚੇਅਰਮੈਨ ਬਣਨ ਦਾ ਸਵਾਗਤ ਕਰਦਿਆਂ ਉੱਘੇ ਕਾਂਗਰਸੀ ਆਗੂ ਰਵੀ ਮਸੀਹ (ਫੋਲੜੀਵਾਲ) ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਰਵੀ ਮਸੀਹ ਨੇ ਕਿਹਾ ਕਿ ਫਾਦਰ ਥੋਮਸ ਕੋਲਨਚੇਰੀ ਸੇਂਟ ਫਰਾਂਸਿਸ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਵੀ ਡਾਇਰੈਕਟਰ ਰਹਿ ਚੁੱਕੇ ਹਨ ਤੇ ਸਿੱਖਿਆ ਦੇ ਖੇਤਰ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਫਾਦਰ ਕੋਲਨਚੇਰੀ ਨੇ ਹਮੇਸ਼ਾ ਸਿੱਖਿਆ ਨੂੰ ਹਰ ਬੱਚੇ ਤੱਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ |