02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰੋਟਰੀ ਕਲੱਬ ਜਲੰਧਰ ਸਿਟੀ ਦੇ ਅਹੁਦੇਦਾਰ ਨਿਯੁਕਤ

Ad Position 21
No active advertisement
ਅਜੀਤ ਡੈਸਕ 01-09-2025
ਜਲੰਧਰ, 31 ਅਗਸਤ (ਹਰਵਿੰਦਰ ਸਿੰਘ ਫੁੱਲ)- ਰੋਟਰੀ ਕਲੱਬ ਜਲੰਧਰ ਸਿਟੀ ਵਲੋਂ ਇੱਕ ਵਿਸ਼ੇਸ਼ ਸਮਾਗਮ ਸਥਾਨਕ ਹੋਟਲ ਵਿਖੇ ਕੀਤਾ ਗਿਆ | ਸ਼ਾਨਦਾਰ ਸਮਾਰੋਹ 'ਚ ਜ਼ਿਲ੍ਹਾ ਗਵਰਨਰ-ਚੁਣੇ ਗਏ ਰੋਟੇਰੀਅਨ ਅਨਿਲ ਸਿੰਘਲ ਨੇ ਰੋਟੇਰੀਅਨ ਅਮਿਤ ਟੰਡਨ ਨੂੰ ਸਾਲ 2025-26 ਲਈ ਪ੍ਰਧਾਨ ਤੇ ਬੋਰਡ ਆਫ਼ ਡਾਇਰੈਕਟਰਜ਼ ਦੇ ਹੋਰ ਮੈਂਬਰਾਂ ਨੂੰ ਨਿਯੁਕਤ ਕੀਤਾ | ਸਮਾਰੋਹ ਦੀ ਸ਼ੁਰੂਆਤ ਦੀਪ ਜਗਾਉਣ ਨਾਲ ਹੋਈ | ਉਪਰੰਤ ਸਾਬਕਾ ਪ੍ਰਧਾਨ ਸਿਮਰਜੀਤ ਸਿੰਘ ਨੇ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਅਮਿਤ ਟੰਡਨ ਨੂੰ ਵਧਾਈ ਦਿੰਦੇ ਹੋਏ ਆਪਣੇ ਕਾਰਜਕਾਲ ਦੌਰਾਨ ਕੀਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਪਹਿਲਾਂ ਪ੍ਰੋਜੈਕਟ ਡਾਇਰੈਕਟਰ ਰੋਟੇਰੀਅਨ ਡਾ. ਸੁਰਿੰਦਰ ਜਗਤ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ | ਪ੍ਰਧਾਨ ਅਮਿਤ ਟੰਡਨ ਨੇ ਆਪਣੀ ਨਵੀਂ ਪਾਰੀ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਸਹਿਯੋਗ ਦੀ ਮੰਗ ਕੀਤੀ | ਕਲੱਬ ਦੇ ਸਕੱਤਰ ਰਜਿਤ ਸੇਠੀ ਨੇ ਮੈਂਬਰਾਂ ਨੂੰ ਪਿਛਲੇ ਦੋ ਮਹੀਨਿਆਂ 'ਚ ਕੀਤੇ ਗਏ ਕੰਮ ਤੇ ਪੂਰੇ ਸਾਲ ਲਈ ਆਪਣੇ ਦਿ੍ਸ਼ਟੀਕੋਣ ਤੋਂ ਜਾਣੂ ਕਰਵਾਇਆ | ਸਾਬਕਾ ਜ਼ਿਲ੍ਹਾ ਗਵਰਨਰ ਡਾ. ਯੂ.ਐੱਸ. ਘਈ ਨੇ ਰੋਟਰੀ ਕਲੱਬ ਜਲੰਧਰ ਸਿਟੀ ਦੇ ਗ਼ਰੀਬਾਂ ਦੇ ਵਿਕਾਸ 'ਚ ਯੋਗਦਾਨ ਬਾਰੇ ਗੱਲ ਕੀਤੀ ਤੇ ਮੁੱਖ ਮਹਿਮਾਨ ਨੂੰ ਭਰੋਸਾ ਦਿੱਤਾ ਕਿ ਕਲੱਬ ਨੇ ਰੋਟਰੀ ਦੇ ਜਨਤਕ ਅਕਸ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਹਨ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਕਾਂਗਰਸ ਨੇ ਸਵ. ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕੀਤਾ ਯਾਦ ਅਗਲੀ ਖ਼ਬਰ ਪੰਜਾਬ ਲਈ ਤੁਰੰਤ ਰਾਹਤ ਪੈਕੇਜ ਦਾ ਐਲਾਨ ਕਰੇ ਕੇਂਦਰ ਸਰਕਾਰ - ਸੰਘਾ
Ad Position 24
No active advertisement