ਜੰਡਿਆਲਾ ਮੰਜਕੀ, 31 ਅਗਸਤ (ਸੁਰਜੀਤ ਸਿੰਘ ਜੰਡਿਆਲਾ) - ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਲੋਕਾਂ ਲਈ ਜ਼ਰੂਰੀ ਵਰਤੋਂ ਦੀਆਂ ਚੀਜ਼ਾਂ ਜਿਵੇਂ ਕਿ ਰਾਸ਼ਨ, ਪਸ਼ੂਆਂ ਦੀ ਫੀਡ, ਚਾਰਾ, ਦਵਾਈਆਂ ਆਦਿ ਲਗਾਤਾਰ ਪ੍ਰਭਾਵਿਤ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਨਕੋਦਰ ਦੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਪਿੰਡ ਸੰਗੋਵਾਲ, ਬੁਰਜ ਹਸਨ, ਸੰਧਾਰਾ ਵਿਖੇ ਦੌਰੇ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਨੀਵੇਂ ਪਾਸੇ ਰਹਿ ਰਹੇ ਹਨ ਉਨ੍ਹਾਂ ਨੂੰ ਉੱਚੀ ਜਗ੍ਹਾ ਵਸਾਇਆ ਜਾਵੇਗਾ | ਪਿੰਡ ਵਾਸੀਆਂ ਨੇ ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਜਸਵੀਰ ਸਿੰਘ ਧੰਜਲ ਹਲਕਾ ਸੰਗਠਨ ਇੰਚਾਰਜ ਤੇ ਡਾਇਰੈਕਟਰ ਪੰਜਾਬ ਰਾਜ, ਜਸਵੀਰ ਸਿੰਘ ਸੰਗੋਵਾਲ, ਭੁਪਿੰਦਰ ਸਿੰਘ, ਕਰਨਬੀਰ ਸ਼ਰਮਾ (ਤਿੰਨੋਂ ਬਲਾਕ ਪ੍ਰਧਾਨ), ਗੁਰਮੀਤ ਕੌਰ ਚੇਅਰਪਰਸਨ ਮਾਰਕੀਟ ਕਮੇਟੀ ਬਿਲਗਾ, ਗੁਰਨਾਮ ਸਿੰਘ ਜੱਖੂ ਪ੍ਰਧਾਨ ਨਗਰ ਪੰਚਾਇਤ ਬਿਲਗਾ, ਰੇਸ਼ਮਾ ਸਰਪੰਚ ਬੁਰਜ ਹਸਨ, ਹਰਵੀਰ ਸਿੰਘ ਸੰਗੋਵਾਲ, ਰਜਿੰਦਰ ਸਿੰਘ ਸੰਗੋਵਾਲ, ਸੰਦੀਪ ਸਿੰਘ ਐਮ.ਸੀ. ਬਿਲਗਾ, ਸਾਹਿਲ ਬਿਲਗਾ, ਸੁਖਵਿੰਦਰ ਸਿੰਘ ਸੰਗੋਵਾਲ, ਜਗਦੇਵ ਸਿੰਘ ਸੰਗੋਵਾਲ, ਬਲਵੀਰ ਸਿੰਘ ਪੁਆਦੜਾ, ਜਗਤਾਰ ਸਿੰਘ ਪੁਆਦੜਾ, ਰੁਪਿੰਦਰ ਸਿੰਘ ਪੁਆਦੜਾ, ਕੇਵਲ ਸਿੰਘ ਪੁਆਦੜਾ, ਬਲਕਾਰ ਸਿੰਘ ਸੰਗੋਵਾਲ, ਸਾਧੂ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ |