ਜਲੰਧਰ, 1 ਸਤੰਬਰ (ਡਾ. ਜਤਿੰਦਰ ਸਾਬੀ)-ਸਥਾਨਕ ਹੰਸ ਰਾਜ ਬੈਡਮਿੰਟਨ ਸਟੇਡੀਅਮ 'ਚ ਚਾਰ ਦਿਨਾਂ ਤੱਕ ਖੇਡੀ ਗਈ ਇੰਡਿਅਨ ਆਇਲ ਜਲੰਧਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 2025-26 ਦਾ ਸ਼ਾਨਦਾਰ ਸਮਾਪਨ ਹੋਇਆ¢ ਇਸ ਚੈਂਪੀਅਨਸ਼ਿਪ 'ਚ ਵੱਖ-ਵੱਖ ਉਮਰ ਵਰਗਾਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ਇਨਾਮ ਵੰਡ ਸਮਾਗਮ ਦੀ ਅਗਵਾਈ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅੱਗਰਵਾਲ ਨੇ ਕੀਤੀ¢ ਆਪਣੇ ਛੋਟੇ ਪਰ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਉਨ੍ਹਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ | ਇਸ ਮÏਕੇ ਤੇ ਇੰਡਿਅਨ ਆਇਲ ਦੇ ਸੀਨੀਅਰ ਮਾਰਕੀਟਿੰਗ ਹੈਡ ਰਾਜੇਸ਼ ਕੁਮਾਰ ਵੀ ਵਿਸ਼ੇਸ਼ ਮਹਿਮਾਨ ਵਜੋਂ ਮÏਜੂਦ ਸਨ¢ ਉਨ੍ਹਾਂ ਨੇ ਚੈਂਪੀਅਨਸ਼ਿਪ ਦੇ ਵਧੀਆ ਪ੍ਰਬੰਧ ਲਈ ਐਸੋਸੀਏਸ਼ਨ ਦੀ ਪ੍ਰਸ਼ੰਸਾ ਕੀਤੀ¢ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸੈਕਟਰੀ ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ 39 ਈਵੈਂਟਾਂ ਵਿੱਚ 400 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਅਤੇ ਚਾਰ ਦਿਨਾਂ ਵਿੱਚ ਕੁੱਲ 471 ਮੈਚ ਖੇਡੇ ਗਏ¢ ਜੇਤੂਆਂ ਨੂੰ ਲਗਭਗ 6 ਲੱਖ ਰੁਪਏ ਦੇ ਨਗਦ ਇਨਾਮ ਅਤੇ ਸ਼ਾਨਦਾਰ ਟ੍ਰਾਫੀਆਂ ਦਿੱਤੀਆਂ ਗਈਆਂ¢ ਇਸ ਮÏਕੇ ਸਵਰਗਵਾਸੀ ਉਸਤਾਦ ਚਮਨ ਲਾਲ ਰੱਤੀ ਨੂੰ ਬੈਡਮਿੰਟਨ ਨੂੰ ਦਿੱਤੀਆਂ ਉਨ੍ਹਾਂ ਦੀਆਂ ਲੰਮੀਆਂ ਸੇਵਾਵਾਂ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਵੀ ਦਿੱਤਾ ਗਿਆ¢ ਫਾਈਨਲ ਮੁਕਾਬਲਿਆਂ ਵਿੱਚ, ਦਿਵਯਮ ਸਚਦੇਵਾ ਨੇ ਮਰਦਾਂ ਦੇ ਸਿੰਗਲ ਵਰਗ ਦੇ ਖਿਤਾਬ ਜਿੱਤਦਿਆਂ ਸ਼ਿਵਾਂਸ਼ ਪੁਰੀ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ¢ ਸਮਿ੍ਧੀ ਭਾਰਦਵਾਜ ਨੇ ਅÏਰਤਾਂ ਦੇ ਸਿੰਗਲ ਫਾਈਨਲ ਵਿੱਚ ਮਾਨਿਆ ਰਲ੍ਹਨ ਨੂੰ ਹਰਾਕੇ ਆਪਣਾ ਖਿਤਾਬ ਬਰਕਰਾਰ ਰੱਖਿਆ¢ ਇਸ ਟੂਰਨਾਮੈਂਟ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਰਹੀ 14 ਸਾਲ ਦੀ ਇਨਾਯਤ ਗੁਲਾਟੀ ਦੀ ਇਤਿਹਾਸਕ ਪ੍ਰਦਰਸ਼ਨੀ¢ ਉਸ ਨੇ ਅੰਡਰ-19 ਗਰਲਜ਼ ਫਾਈਨਲ ਵਿੱਚ ਮÏਜੂਦਾ ਚੈਂਪੀਅਨ ਸਮਿ੍ਧੀ ਭਾਰਦਵਾਜ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਕੁੱਲ ਛੇ ਸੋਨੇ ਦੇ ਤਮਗੇ ਜਿੱਤ ਕੇ ਪੰਜਾਬ ਬੈਡਮਿੰਟਨ ਦੀ ਨਵੀਂ ਉਭਰਦੀ ਸਟਾਰ ਵਜੋਂ ਆਪਣੀ ਪਛਾਣ ਬਣਾਈ¢ ਸਮਾਗਮ ਵਿੱਚ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਖਜ਼ਾਨਚੀ ਪਲਵਿੰਦਰ ਜੂਨੇਜਾ ਅਤੇ ਮੈਂਬਰਾਂ ਵਿੱਚੋਂ ਮੁਕਲ ਵਰਮਾ, ਅਮਨ ਮਿੱਤਲ, ਧੀਰਜ ਸ਼ਰਮਾ ਸਮੇਤ ਕਈ ਹੋਰ ਗਣਮਾਨ ਲੋਕ ਮÏਜੂਦ ਸਨ¢