02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜੇ.ਪੀ.ਜੀ.ਏ. ਨੇ 10ਵਾਂ ਕਿਸਾਨ ਮੇਲਾ ਹੜ੍ਹਾਂ ਕਾਰਨ ਕੀਤਾ ਮੁਲਤਵੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-09-2025
ਕਰਤਾਰਪੁਰ, 1 ਸਤੰਬਰ (ਭਜਨ ਸਿੰਘ)-ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਵਲੋਂ ਨਵੀਂ ਦਾਣਾ ਮੰਡੀ ਕਰਤਾਰਪੁਰ 'ਚ ਕਰਵਾਏ ਜਾ ਰਹੇ 10ਵੇਂ ਕਿਸਾਨ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਦੱਸਿਆ ਕਿ 5-6 ਸਤੰਬਰ ਨੂੰ ਕਰਤਾਰਪੁਰ ਦੀ ਦਾਣਾ ਮੰਡੀ ਵਿੱਚ ਹੋਣ ਵਾਲੇ 10ਵੇਂ ਜੇ.ਪੀ.ਜੀ.ਏ.ਕਿਸਾਨ ਮੇਲੇ ਨੂੰ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਆਏ ਹੜ੍ਹਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ¢ ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਸਮੱਸਿਆ ਤੋਂ ਨਿਲਕਣ ਉਪਰੰਤ ਕਿਸਾਨਾਂ ਅਤੇ ਕੰਪਨੀਆਂ ਨੂੰ ਜਲਦ ਕਿਸਾਨ ਮੇਲੇ ਦੀਆਂ ਨਵੀਆਂ ਤਰੀਕਾਂ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ¢ ਜੇ.ਪੀ.ਜੀ.ਏ. ਦੇ ਜਰਨਲ ਸਕੱਤਰ ਪਿ੍ਤਪਾਲ ਸਿੰਘ ਢਿੱਲੋਂ ਤੇ ਵਾਈਸ ਪ੍ਰਧਾਨ ਅਸ਼ਵਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਬਿਆਸ, ਸਤਲੁਜ, ਰਾਵੀ, ਘੱਗਰ ਦਰਿਆ ਸਮੇਤ ਚਿੱਟੀ ਤੇ ਕਾਲੀ ਵੇਈਾ ਇਸ ਸਮੇਂ ਪੂਰੇ ਉਫਾਨ 'ਤੇ ਵਹਿ ਰਹੇ ਹਨ¢ ਜਿਸ ਨਾਲ ਪੰਜਾਬ ਭਰ ਦੇ ਸੈਂਕੜੇ ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਲੱਖਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ¢ਉਨ੍ਹਾਂ ਕਿਹਾ ਕਿ ਜੇ.ਪੀ.ਜੀ.ਏ. ਦੀ ਅਗਜ਼ੈਕਟਿਵ ਕਮੇਟੀ ਅਤੇ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਅÏਖੇ ਸਮੇਂ ਕਿਸਾਨ ਮੇਲਾ ਕਰਵਾਉਣ ਦੀ ਜਗ੍ਹਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਆਪਣੀ ਬਣਦੀ ਜਿੰਮੇਵਾਰੀ ਨਿਭਾਈਏ ¢ਜਿਸ ਨੂੰ ਮੁੱਖ ਰੱਖਦੇ ਹੋਏ ਜੰਥੇਬੰਦੀ ਵਲੋਂ ਐਗਜ਼ੈਕਟਿਵ ਕਮੇਟੀ ਦੀ ਸਲਾਹ ਨਾਲ 10ਵਾਂ ਕਿਸਾਨ ਮੇਲਾ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ | ਉਨ੍ਹਾਂ ਸਮੂਹ ਕਿਸਾਨ ਭਰਾਵਾਂ ਨੂੰ ਹੜ ਪੀੜਤ ਕਿਸਾਨਾਂ ਦੀ ਸਾਰ ਲੈਣ ਲਈ ਵੀ ਅਪੀਲ ਕੀਤੀ ¢

Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ ਮੀਂਹ ਦੇ ਪਾਣੀ ਨਾਲ ਹੋਇਆ ਜਲ ਥਲ, ਸੈਂਕੜੇ ਏਕੜ ਫ਼ਸਲਾਂ ਪਾਣੀ 'ਚ ਡੁੱਬੀਆਂ <br/> ਅਗਲੀ ਖ਼ਬਰ ਭਾਰੀ ਮੀਂਹ ਕਾਰਨ ਘਰ ਹੋਇਆ ਢਹਿ ਢੇਰੀ, ਮਾਲਕ ਜ਼ਖ਼ਮੀ <br/>
Ad Position 24