01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਭਾਰੀ ਮੀਂਹ ਕਰਕੇ 8 ਘੰਟੇ ਤੱਕ ਰਹੀ ਸਿਵਲ ਹਸਪਤਾਲ ਦੀ ਬਿਜਲੀ ਸਪਲਾਈ ਪ੍ਰਭਾਵਿਤ <br/>

Ad Position 21
No active advertisement
ਬਿਜਲੀ ਦੀ ਸਪਲਾਈ ਨਾ ਹੋਣ ਕਰਕੇ ਸਿਵਲ ਹਸਪਤਾਲ 'ਚ ਛਾਇਆ ਹਨੇਰਾ | (ਸੱਜੇ) ਇਨਵਰਟਰ 'ਤੇ ਚੱਲ ਰਹੀ ਟਿਊਬ ਨਾਲ ਵਾਰਡ ਅੰਦਰ ਜ਼ਰੂਰਤ ਅਨੁਸਾਰ ਰੋਸ਼ਨੀ ਨਾ ਹੋਣ ਕਰ ਕੇ ਪ੍ਰੇਸ਼ਾਨ ਹੁੰਦੇ ਮਰੀਜ਼ | ਤਸਵੀਰਾਂ : ਮੁਨੀਸ਼ <br/> 04-09-2025
ਜਲੰਧਰ 3 ਸਤੰਬਰ (ਐੱਮ. ਐੱਸ. ਲੋਹੀਆ) - ਭਾਰੀ ਮੀਂਹ ਕਰਕੇ ਪਏ ਨੁਕਸ ਕਾਰਨ ਅੱਜ ਦੁਪਹਿਰ ਕਰੀਬ 1 ਵਜੇ ਤੋਂ ਸਿਵਲ ਹਸਪਤਾਲ ਦੀ ਬਿਜਲੀ ਸਪਲਾਈ 'ਚ ਵਿਘਨ ਪੈ ਗਿਆ, ਜੋ ਕਿ ਰਾਤ ਕਰੀਬ 9 ਵਜੇ ਤੱਕ ਜਾਰੀ ਰਿਹਾ | ਇਸ ਨਾਲ ਸਿਵਲ ਹਸਪਤਾਲ ਦੇ ਵਾਰਡਾਂ 'ਚ ਦਾਖ਼ਲ ਕਈ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਬਣੇ ਬਿਜਲੀ ਦੇ ਕੰਟਰੋਲ ਰੂਮ 'ਚ ਮੀਂਹ ਦੇ ਪ੍ਰਭਾਵ ਕਰਕੇ ਬਿਜਲੀ ਸਪਲਾਈ 'ਚ ਕੋਈ ਖ਼ਰਾਬੀ ਆ ਗਈ ਸੀ | ਇਸ ਨਾਲ ਕਰੀਬ 8 ਘੰਟੇ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੀ | ਦਿਨ ਸਮੇਂ ਤਾਂ ਬਹੁਤੇ ਵਾਰਡਾਂ 'ਚ ਮਰੀਜ਼ਾਂ ਨੂੰ ਖ਼ਾਸ ਪ੍ਰੇਸ਼ਾਨੀ ਨਹੀਂ ਹੋਈ, ਪਰ ਜਿਵੇਂ-ਜਿਵੇਂ ਰਾਤ ਹੋਣ ਲੱਗੀ ਉਵੇਂ ਹੀ ਮਰੀਜ਼ ਵੀ ਪ੍ਰੇਸ਼ਾਨ ਹੋਣ ਲੱਗੇ | ਕਿਉਂਕਿ ਵਾਰਡਾਂ 'ਚ ਕੇਵਲ ਇਨਵਰਟਰ ਹੀ ਚੱਲ ਰਹੇ ਸਨ, ਜਿਨ੍ਹਾਂ ਨਾਲ ਬਹੁਤ ਘੱਟ ਰੋਸ਼ਨੀ ਦਾ ਇੰਤਜ਼ਾਮ ਹੋ ਸਕਿਆ |
ਮੋਬਾਈਲ ਦੀ ਲਾਈਟ ਨਾਲ ਵਾਰਡ ਤੋਂ ਮਰੀਜ਼ ਨੂੰ ਲਿਆਂਦਾ ਥੱਲੇ
ਸਿਵਲ ਹਸਪਤਾਲ 'ਚ ਬੀਤੇ ਦਿਨ ਆਪਣੀ ਮਾਂ ਨੂੰ ਇਲਾਜ ਲਈ ਲਿਆ ਜੋਤੀ ਨੇ ਦੱਸਿਆ ਕਿ ਉਸ ਦੀ ਮਾਂ ਦੇ ਹਸਪਤਾਲ 'ਚ ਕੁਝ ਟੈੱਸਟ ਹੋਣੇ ਸਨ, ਜੋ ਬਿਜਲੀ ਦੀ ਸਪਲਾਈ ਨਾ ਹੋਣ ਕਰਕੇ ਉਨ੍ਹਾਂ ਨੂੰ ਬਾਹਰੋਂ ਟੈੱਸਟ ਕਰਵਾਉਣੇ ਪਏ ਹਨ | ਜੋਤੀ ਨੇ ਕਿਹਾ ਕਿ ਅੱਜ ਡਾਕਟਰਾਂ ਨੇ ਉਸ ਦੀ ਮਾਂ ਨੂੰ ਇਲਾਜ ਲਈ ਅੰਮਿ੍ਤਸਰ ਰੈਫ਼ਰ ਕਰ ਦਿੱਤਾ ਹੈ | ਇਸ ਲਈ ਉਨ੍ਹਾਂ ਆਪਣੀ ਮਾਂ ਨੂੰ ਹਸਪਤਾਲ ਦੀ ਦੂਸਰੀ ਮੰਜ਼ਿਲ ਤੋਂ ਹੇਠਾਂ ਲਿਆਉਣਾ ਸੀ | ਬਿਜਲੀ ਦੀ ਸਪਲਾਈ ਨਾ ਹੋਣ ਕਰਕੇ ਪੌੜੀਆਂ 'ਚ ਹਨੇਰਾ ਸੀ | ਮਾਂ ਨੂੰ ਅੰਮਿ੍ਤਸਰ ਲੈ ਕੇ ਜਾਣ ਲਈ ਉਸ ਨੇ ਮੋਬਾਈਲ ਦੀ ਲਾਈਟ ਦੇ ਸਹਾਰੇ ਮਾਂ ਨੂੰ ਥੱਲੇ ਲਿਆਂਦਾ ਹੈ |
ਨਾ ਪੱਖਾ ਚਲਦੈ ਨਾ ਮੋਬਾਈਲ ਚਾਰਜ ਹੁੰਦੇ
ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਔਰਤ ਦੇ ਲੜਕੇ ਵਿਨੇ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਨਾ ਹੋਣ ਕਰਕੇ ਵਾਰਡਾਂ 'ਚ ਪੱਖੇ ਨਹੀਂ ਚੱਲਦੇ, ਜਿਸ ਕਰਕੇ ਉਸ ਦੀ ਮਾਂ ਅਤੇ ਉਹ ਬਹੁਤ ਪ੍ਰੇਸ਼ਾਨ ਹੋਏ | ਇਥੋਂ ਤੱਕ ਕੇ ਮੋਬਾਈਲ ਫੋਨ ਵੀ ਚਾਰਜ ਕਰਨ ਦੀ ਵੱਡੀ ਸਮੱਸਿਆ ਬਣੀ ਹੋਈ ਹੈ | ਵਿਨੇ ਨੇ ਕਿਹਾ ਕਿ ਬਿਜਲੀ ਨਾ ਹੋਣ ਕਰਕੇ ਉਨ੍ਹਾਂ ਨੂੰ ਇਲਾਜ ਲਈ ਖ਼ੱਜਲ ਖ਼ਰਾਬ ਹੋਣਾ ਪੈ ਰਿਹਾ ਹੈ | ਇਸੇ ਤਰ੍ਹਾਂ ਹੋਰ ਵੀ ਕਈ ਮਰੀਜ਼ਾਂ ਨੇ ਆਪਣੀਆਂ ਪ੍ਰੇਸ਼ਾਨੀਆਂ ਦੱਸੀਆਂ |
ਬਿਜਲੀ ਦੀ ਸਪਲਾਈ ਲਈ ਤਿਹਰੇ ਪ੍ਰਬੰਧ-ਡਾ. ਥਿੰਦ
ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੀ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਵਰਿੰਦਰ ਕੌਰ ਥਿੰਦ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਦੀ ਸਪਲਾਈ ਲਈ ਸਿਵਲ ਹਸਪਤਾਲ 'ਚ ਤਿਹਰੇ ਪ੍ਰਬੰਧ ਹਨ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ 'ਚ ਬਿਜਲੀ ਸਪਲਾਈ ਲਈ ਬਣਾਏ ਕੰਟਰੋਲ ਰੂਮ 'ਚ ਜਿਵੇਂ ਹੀ ਖ਼ਰਾਬੀ ਆਈ, ਤਾਂ ਇਲੈਕਟ੍ਰੀਕਲ ਵਿਭਾਗ ਵਲੋਂ ਜਰਨੇਟਰਾਂ ਰਾਹੀਂ ਐਮਰਜੈਂਸੀ ਵਾਰਡ, ਟੋਰੋਮਾ ਵਾਰਡ, ਜੱਚਾ-ਬੱਚਾ ਵਾਰਡ ਆਦਿ ਨੂੰ ਬਿਜਲੀ ਸਪਲਾਈ ਜਾਰੀ ਕਰ ਦਿੱਤੀ ਗਈ ਸੀ | ਉਨ੍ਹਾਂ ਕਿਹਾ ਕਿ ਬਾਕੀ ਵਾਰਡਾਂ 'ਚ ਇਨਵਰਟਰ ਨਾਲ ਸਪਲਾਈ ਦਿੱਤੀ ਗਈ | ਇਸ ਦੌਰਾਨ ਜਿਵੇਂ-ਜਿਵੇਂ ਖ਼ਰਾਬੀ ਨੂੰ ਸਹੀ ਕੀਤਾ ਜਾਂਦਾ ਰਿਹਾ, ਸਪਲਾਈ ਨੂੰ ਜਾਰੀ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਰਕੇ ਪਏ ਇਸ ਨੁਕਸ ਨੂੰ ਸਹੀ ਕਰਨ 'ਚ ਕੁਝ ਸਮਾਂ ਜਰੂਰ ਲੱਗਾ, ਪਰ ਸਿਹਤ ਸੇਵਾਵਾਂ 'ਚ ਕਿਸੇ ਕਿਸਮ ਦੀ ਕੋਈ ਵੀ ਰੁਕਾਵਟ ਨਹੀਂ ਆਈ | ਡਾ. ਥਿੰਦ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਬਿਜਲੀ ਵਿਭਾਗ ਵਲੋਂ ਮਿਲਦੀ ਬਿਜਲੀ ਦੀ ਸਪਲਾਈ ਤੋਂ ਇਲਾਵਾ, ਜਰਨੇਟਰਾਂ ਅਤੇ ਇੰਨਵਰਟਰਾਂ ਦਾ ਵੀ ਪ੍ਰਬੰਧ ਹੈ | ਇਸ ਤਰ੍ਹਾਂ ਕਿਸੇ ਵੀ ਹੰਗਾਮੀ ਹਾਲਾਤ 'ਚ ਜ਼ਰੂਰਤ ਅਨੁਸਾਰ ਬਿਜਲੀ ਦੀ ਸਪਲਾਈ ਜਾਰੀ ਰੱਖੀ ਜਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਨੇ ਨਕੋਦਰ ਹਲਕੇ ਦੇ ਪਿੰਡ ਸੰਗੋਵਾਲ 'ਚ ਬੰਨ੍ਹ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਜਲੰਧਰ ਛਾਉਣੀ ਦੇ ਹੜ੍ਹਾਂ ਨਾਲ ਪੀੜਤ ਪਿੰਡਾਂ ਦੇ ਲੋਕਾਂ ਨੂੰ ਮਿਲਣ ਪਹੁੰਚੇ ਹਲਕਾ ਵਿਧਾਇਕ ਪ੍ਰਗਟ ਸਿੰਘ
Ad Position 24