ਆਦਮਪੁਰ, 3 ਸਤੰਬਰ (ਹਰਪ੍ਰੀਤ ਸਿੰਘ)- ਕਸਬਾ ਅਲਾਵਲਪੁਰ ਵਿਖੇ ਸ੍ਰੀ ਗੁਰੂ ਰਾਮ ਰਾਏ ਦਰਬਾਰ ਝੰਡਾ ਸਾਹਿਬ ਦਾ ਸਾਲਾਨਾ ਮੇਲਾ ਗੱਦੀਨਸ਼ੀਨ ਮਹੰਤ ਦਵਿੰਦਰ ਦਾਸ ਦੀ ਸਰਪ੍ਰਸਤੀ ਅਤੇ ਪਿ੍ੰਸੀਪਲ ਜੀਤਪਾਲ ਰਾਣਾ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਸੰਬੰਧੀ ਸ੍ਰੀ ਗੁਰੂ ਰਾਮ ਰਾਏ ਡੇਰਾ ਬਾਬਾ ਮਾਡੂਦਾਸ ਦੇ ਤਪ ਅਸਥਾਨ ਅਲਾਵਲਪੁਰ ਦੇ ਮੇਲੇ ਸੰਬੰਧੀ ਦਰਬਾਰ ਦੇਹਰਾਦੂਨ ਤੋਂ ਪੰਡਿਤ ਬਾਨੂ ਦਾਸ ਉਦਾਸੀਨ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਮੇਲਾ ਸ੍ਰੀ ਝੰਡਾ ਸਾਹਿਬ ਇਤਿਹਾਸਿਕ ਮੇਲੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ | ਅੱਜ ਰਾਧਾ ਅਸ਼ਟਮੀ ਦੇ ਦਿਨ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਬਾਅਦ ਪੁਰਾਤਨ ਰੀਤੀ ਰਿਵਾਜ਼ਾਂ ਦੇ ਹਿਸਾਬ ਦੇ ਨਾਲ ਝੰਡਾ ਚੜ੍ਹਾਇਆ ਗਿਆ | ਇਸ ਮੌਕੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਪਿ੍ੰਸੀਪਲ ਜੀਤਪਾਲ ਸਿੰਘ ਰਾਣਾ, ਮਨੋਜ ਕੁਮਾਰ, ਬਾਬਾ ਅਮਰਜੀਤ, ਹਨੀ ਸ਼ਰਮਾ, ਗੋਪਾਲ ਸ਼ਰਨ ਭੱਲਾ, ਜਥੇਦਾਰ ਹਰਨਾਮ ਸਿੰਘ, ਸੁਖਵੀਰ ਕੁਮਾਰ, ਜਤਿੰਦਰ ਚੋਡਾ, ਰਘਵੀਰ ਸਿੰਘ, ਤੀਰਥ ਸਿੰਘ, ਹਰਭਜਨ ਸਿੰਘ, ਕੁਲਵੰਤ ਸਿੰਘ, ਪਰਵੇਜ ਕੁਮਾਰ ਤੇ ਮੀਡੀਆ ਇੰਚਾਰਜ ਅਮਨਦੀਪ ਹਨੀ ਆਦਿ ਹਾਜ਼ਰ ਸਨ |