ਲੋਹੀਆਂ ਖਾਸ, 3 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਭਾਈ ਜੈਤਾ ਜੀ ਸੇਵਾ ਸੰਸਥਾ ਪਿੰਡ ਖੰਭਾ ਵੱਲੋਂ ਬਾਬਾ ਜੀਵਨ ਸਿੰਘ ਜੀ ਸਾਹਿਬ (ਭਾਈ ਜੈਤਾ ਜੀ) ਦੇ ਜਨਮ ਦਿਨ ਨੂੰ ਸਮਰਪਿਤ ਹੁੰਦਿਆਂ ਪਿੰਡ ਖੰਭਾ ਤੋਂ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੇ ਨਗਰ ਕੀਰਤਨ ਦਾ ਲੋਹੀਆਂ ਸ਼ਹਿਰ ਵਿੱਚ ਅਤੇ ਪਿੰਡ ਅਲੀਵਾਲ ਵਿਖੇ ਸ਼ਾਨਦਾਰ ਸੁਆਗਤ ਕੀਤਾ ਗਿਆ | ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਤੇ ਸੰਸਥਾ ਦੇ ਸਰਪ੍ਰਸਤ ਸਰਦਾਰ ਗੁਰਦਿਆਲ ਸਿੰਘ ਖੰਭਾ ਅਤੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਸ਼ਹੀਦੇ ਸ਼ਾਹ ਦੇ ਪ੍ਰਬੰਧਾਂ ਹੇਠ ਪਿੰਡ ਖੰਭਾ ਤੋਂ ਰਵਾਨਾ ਹੋ ਕੇ ਲੋਹੀਆਂ ਵਿਖੇ ਪੁੱਜੇ ਇਸ ਨਗਰ ਕੀਤਰਨ ਦਾ ਗੁਰਦੁਆਰਾ ਗਿਆਨ ਸਾਗਰ (ਬਜ਼ਾਰ ਵਾਲਾ) ਅਤੇ ਗੁਰਦੁਆਰਾ ਗੁਰੂ ਨਾਨਕ ਕਲੋਨੀ ਲੋਹੀਆਂ ਖਾਸ ਦੀਆਂ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਜਿਥੇ ਸੁਆਗਤ ਕੀਤਾ ਗਿਆ ਉਥੇ ਲੰਗਰ ਪਾਣੀ ਦੀ ਸੇਵਾ ਉਪਰੰਤ ਪੰਜ ਪਿਆਰੇ ਸਹਿਬਾਨ ਅਤੇ ਪ੍ਰਬੰਧਕਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਣਜੀਤ ਸਿੰਘ ਅਲੀਵਾਲ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਅਲੀਵਾਲ ਵਿਖੇ ਵੀ ਪਿੰਡ ਦੀਆਂ ਸਮੂਹ ਸੰਗਤਾਂ ਨੇ ਇਸ ਨਗਰ ਕੀਰਤਨ ਦਾ ਸੁਆਗਤ ਕੀਤਾ ਅਤੇ ਲੰਗਰ ਪਾਣੀ ਦੀ ਸੇਵਾ ਉਪਰੰਤ ਪੰਜ ਪਿਆਰੇ ਸਹਿਬਾਨ ਅਤੇ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਨਗਰ ਕੀਤਰਨ ਪਹਿਲੀ ਰਾਤ ਸ਼੍ਰੀ ਮਾਲੜੀ ਸਾਹਿਬ ਨਕੋਦਰ ਵਿਖੇ ਵਿਸ਼ਰਾਮ ਕਰੇਗਾ, ਉਥੋਂ ਸਵੇਰੇ ਰਵਾਨਾ ਹੋ ਕੇ 4 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇਗਾ | ਉਨ੍ਹਾਂ ਕਿਹਾ ਕਿ 5 ਸਤੰਬਰ ਨੂੰ ਭੋਗ ਉਪਰੰਤ ਦੀਵਾਨ ਸਜਣਗੇ ਅਤੇ ਸਮਾਪਤੀ ਕੀਤੀ ਜਾਵੇਗੀ ¢ ਇਸ ਮੌਕੇ ਪ੍ਰਬੰਧਕਾਂ 'ਚ ਅਜਮੇਰ ਸਿੰਘ ਖੰਨਾ, ਤੇਜਾ ਸਿੰਘ ਖੰਭਾ, ਰੇਸ਼ਮ ਸਿੰਘ ਖੰਭਾ, ਇਕਬਾਲ ਸਿੰਘ ਭੁੱਲਰ ਖੰਬਾ, ਸਾਹਿਬ ਸਿੰਘ ਖੰਭਾ, ਜਗਸੀਰ ਸਿੰਘ ਖੰਨਾ, ਗੁਰਪ੍ਰੀਤ ਸਿੰਘ ਅਕਾਲੀਆਂ ਵਾਲਾ, ਸੋਨੂ ਮਾਸਟਰ ਮੰਦਰਾਂ, ਮੁਖਤਿਆਰ ਸਿੰਘ ਸਰਪੰਚ ਸਮੇਤ ਹੋਰ ਪ੍ਰਬੰਧਕ ਸੇਵਾਦਾਰ ਵੀ ਹਾਜਰ ਸਨ |