02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਕਮੇਟੀ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਸੇਵਾ-ਸੰਭਾਲ ਲਈ ਕੀਤੇ ਵਿਸ਼ੇਸ਼ ਪ੍ਰਬੰਧ <br/>

Ad Position 21
No active advertisement
ਅਜੀਤ ਡੈਸਕ 04-09-2025
ਸ਼ਾਹਕੋਟ, 3 ਸਤੰਬਰ (ਸੁਖਦੀਪ ਸਿੰਘ)- ਸਤਲੁਜ ਅਤੇ ਬਿਆਸ ਦਰਿਆ ਤੋਂ ਇਲਾਵਾ ਵੇੲੀਂ 'ਚ ਹੜ੍ਹਾਂ ਵਰਗੀ ਭਿਆਨਕ ਸਥਿਤੀ ਨੂੰ ਦੇਖਦਿਆਂ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ, ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਭਾਵਿਤ ਵਿਅਕਤੀਆਂ ਦੀ ਸੇਵਾ-ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ ਅਤੇ ਪ੍ਰਧਾਨ ਰਾਜੀਵ ਗੁਪਤਾ ਨੇ ਦੱਸਿਆ ਕਿ ਜੇਕਰ ਸ਼ਾਹਕੋਟ, ਲੋਹੀਆਂ, ਸੁਲਤਾਨਪੁਰ ਲੋਧੀ ਆਦਿ ਇਲਾਕਿਆਂ 'ਚ ਕਿਸੇ ਵੀ ਪਰਿਵਾਰ ਕੋਲ ਹੜ੍ਹਾਂ ਅਤੇ ਬਰਸਾਤ ਕਾਰਨ ਰਹਿਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਪਰਿਵਾਰ ਮੰਦਿਰ ਕਮੇਟੀ ਨਾਲ ਸੰਪਰਕ ਕਰਕੇ ਸ਼ਾਹਕੋਟ ਆ ਸਕਦੇ ਹਨ, ਜਿੱਥੇ ਪੂਰੇ ਪਰਿਵਾਰ ਦੇ ਰਹਿਣ ਲਈ ਜਗ੍ਹਾ, ਬਿਸਤਰੇ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਸਥਿਤੀ ਸੰਭਲਣ ਤੱਕ ਪੀੜਤ ਪਰਿਵਾਰ ਦੀ ਪੂਰੀ ਤਰ੍ਹਾਂ ਸੇਵਾ-ਸੰਭਾਲ ਕੀਤੀ ਜਾਵੇਗੀ | ਇਸ ਮੌਕੇ ਵਾਈਸ ਚੇਅਰਮੈਨ ਮਿੰਟੂ ਸਿੰਗਲਾ, ਵਾਈਸ ਪ੍ਰਧਾਨ ਰਜਿੰਦਰ ਗੁਪਤਾ, ਸੈਕਟਰੀ ਸੰਜੀਵ ਗੁਪਤਾ, ਕੈਸ਼ੀਅਰ ਜੈਪਾਲ ਗੁਪਤਾ, ਨਵਦੀਪ ਗੋਇਲ, ਪੰਡਿਤ ਬਨਵਾਰੀ ਲਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਇਲਾਕੇ ਦੇ ਪਿੰਡ 'ਧੱਕਾ ਬਸਤੀ' ਦਾ ਨਹੀਂ ਚਲਦਾ 'ਸਰਕਾਰ ਅੱਗੇ ਧੱਕਾ' <br/> ਅਗਲੀ ਖ਼ਬਰ ਬਾਰਿਸ਼ ਦÏਰਾਨ ਕਰਤਾਰਪੁਰ 'ਚ ਖਾਣ ਪੀਣ ਤੇ ਹਾਰਡਵੇਅਰ ਦੀਆਂ ਵਸਤਾਂ ਦੇ ਭਾਅ ਅਸਮਾਨੀਂ ਪੁੱਜੇ
Ad Position 24