ਕਰਤਾਰਪੁਰ, 3 ਸਤੰਬਰ (ਭਜਨ ਸਿੰਘ)- ਪਿਛਲੇ ਕਾਫੀ ਦਿਨਾਂ ਤੋਂ ਪੈ ਰਹੀ ਲਗਾਤਾਰ ਬਾਰਿਸ਼ ਨਾਲ ਜਿੱਥੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਅਸਥ ਵਿਅਸਤ ਹੋ ਚੁੱਕਾ ਹੈ ਉਥੇ ਲਗਾਤਾਰ ਬਾਰਿਸ਼ ਪੈਣ ਨਾਲ ਕਿਸਾਨਾਂ ਦੀਆਂ ਫਸਲਾਂ ਆਮ ਲੋਕਾਂ ਦੇ ਘਰ, ਦੁਕਾਨਾਂ ਤੇ ਦਫ਼ਤਰ ਚੋਣ ਲੱਗ ਪਏ ਹਨ ਜਿਸ ਨਾਲ ਆਮ ਲੋਕਾਂ ਦੇ ਘਰਾਂ ਦੇ ਹਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ ਉੱਥੇ ਦੁਕਾਨਦਾਰਾਂ ਵਲੋਂ ਆਮ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ¢ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵੱਖ-ਵੱਖ ਲੋਕਾਂ ਨੇ ਦੱਸਿਆ ਕਿ ਪੈ ਰਹੀ ਬਾਰਿਸ਼ ਕਾਰਨ ਘਰ ਚੋਣ ਲੱਗ ਪਏ ਹਨ ਤੇ ਤਰਪਾਲ਼ ਦਾ ਰੇਟ ਦੁਕਾਨਦਾਰਾਂ ਵਲੋਂ ਦੁੱਗਣਾ ਤੋਂ ਵੀ ਵੱਧ ਲਗਾ ਕੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ¢ ਕੁਝ ਲੋਕਾਂ ਨੇ ਦੱਸਿਆ ਕਿ ਕੁਝ ਕਰਿਆਨਾ ਸਟੋਰ ਮਾਲਕਾਂ ਵਲੋਂ ਵੀ ਲੋਕਾਂ ਨੂੰ ਆਮ ਨਾਲੋਂ ਵੱਧ ਰੇਟ ਲਗਾ ਕੇ ਲੋਕਾਂ ਦੀ ਲੁੱਟ ਸ਼ਰੇਆਮ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਬੇਖ਼ਬਰ ਲੋੜਵੰਦ ਲੋਕਾਂ ਦੀ ਹੋ ਰਹੀ ਲੁੱਟ ਦਾ ਤਮਾਸ਼ਾ ਦੇਖ ਰਿਹਾ ਹੈ ਜਦ ਕਿ ਦੁਕਾਨਦਾਰਾਂ ਵਲੋਂ ਆਮ ਨਾਲੋਂ ਦਾਲਾਂ ਦਾ ਰੇਟ ਪ੍ਰਤੀ ਕਿਲੋ 20-30 ਰੁਪਏ ਵੱਧ ਵਸੂਲਿਆ ਜਾ ਰਿਹਾ ਹੈ ਅਤੇ ਘਰ ਦੀ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਰੇਟ ਵੀ ਪਹਿਲਾਂ ਨਾਲੋਂ ਵੱਧ ਲਗਾ ਕੇ ਲੋੜਵੰਦਾ ਦੀ ਲੁੱਟ ਕੀਤੀ ਜਾ ਰਹੀ ਹੈ ¢ ਉਨ੍ਹਾਂ ਆਖਿਆ ਕਿ ਇਸ ਸੰਬੰਧੀ ਲੋਕਲ ਆਗੂਆਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਆਖਿਆ ਕਿ ਮੈਡੀਕਲ ਸਟੋਰ , ਹਾਰਡਵੇਅਰ, ਕਰਿਆਨਾ ਸਟੋਰ, ਦੁੱਧ ਸੈਂਟਰ , ਫਲ ਤੇ ਸਬਜ਼ੀ ਵਿਕਰੇਤਾ ਆਮ ਲੋਕਾਂ ਨੂੰ ਲੁੱਟਣ 'ਤੇ ਲੱਗੇ ਹੋਏ ਹਨ ਪਰ ਪ੍ਰਸ਼ਾਸਨ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ ¢ ਲੋਕਾਂ ਨੇ ਪੁਲਿਸ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਕਾਲਬਜਾਰੀ ਕਰਨ ਵਾਲੇ ਦੁਕਾਨਦਾਰਾਂ ਤੇ ਜਲਦ ਕਾਰਵਾਈ ਕੀਤੀ ਜਾਵੇ ਤੇ ਆਮ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾਵੇ ¢