ਫਿਲੌਰ, 3 ਸਤੰਬਰ (ਵਿਪਨ ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਪਿ੍ੰਸੀਪਲ ਪ੍ਰੇਮ ਕੁਮਾਰ ਵਲ਼ੋਂ ਪਿੰਡ ਕਡਿਆਣਾ ਝੰਡੀ ਪੀਰ, ਛੋਅਲੇ ਬਜਾੜ, ਸਤਲੁਜ ਪੁਲ ਫਿਲੌਰ, ਸ਼ਨੀ ਮੰਦਿਰ ਅਤੇ ਮੀਓਵਾਲ ਨਾਲ ਲੱਗਦੇ ਬੰਨ੍ਹਾਂ 'ਤੇ ਸਥਿਤੀ ਨੂੰ ਦੇਖਿਆ ਗਿਆ | ਪਿ੍ੰਸੀਪਲ ਨੇ ਦੱਸਿਆ ਕਿ ਸਤਲੁਜ ਵਿਚ ਪਾਣੀ ਲਗਾਤਾਰ ਚੱਲ ਰਿਹਾ ਹੈ ਤੇ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਹਰ ਪ੍ਰਕਾਰ ਦੀ ਸੱਮਸਿਆਂ ਨਾਲ ਨਜਿੱਠਣ ਲਈ ਤਿਆਰ ਹੈ | ਇਸ ਮੌਕੇ ਉਨ੍ਹਾਂ ਦੀ ਟੀਮ ਵਿਚ ਸੀਨ ਆਗੂ ਡਾ.ਵੈਭਵ ਸ਼ਰਮਾ, ਹਰਕਮਲ ਬੇਗਮਪੁਰ, ਸੁਰਿੰਦਰ ਡਾਬਰ, ਬਲਰਾਜ ਸਿੰਘ, ਦਵਿੰਦਰ ਚਾਹਲ, ਸ਼ੈਲੀ ਗਿੱਲ, ਜਰਨੈਲ ਸਿੰਘ ਮੋਤੀਪੁਰ, ਜਗਤ ਰਾਮ ਭੱਟੀ, ਰਣਜੀਤ ਸਿੰਘ, ਦੀਪਾ ਬੱਕਾਪੁਰ ਤੋਂ ਇਲਾਵਾ ਥਾਣਾ ਮੁਖੀ ਭੂਸ਼ਨ ਕੁਮਾਰ ਸਮੇਤ ਟੀਮ ਹਾਜ਼ਰ ਸਨ |