ਲੋਹੀਆਂ ਖਾਸ, 23 ਸਤੰਬਰ (ਬਲਵਿੰਦਰ ਸਿੰਘ ਵਿੱਕੀ)-ਬੀਤੀ ਰਾਤ ਚੋਰੀ ਦੀ ਨੀਅਤ ਨਾਲ ਗੋਲ ਮਾਰਕੀਟ ਲੋਹੀਆਂ ਵਿਖੇ ਇੱਕ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੋਰਾਂ ਨੇ ਤੋੜ ਦਿੱਤੇ | ਦੁਕਾਨ ਦੇ ਮਾਲਕ ਕੁਲਭੂਸ਼ਨ ਖੇੜਾ ਨੇ ਦੱਸਿਆ ਕਿ ਉਸ ਦਾ ਕੀਮਤੀ ਸਾਮਾਨ ਗੋਲ ਮਾਰਕੀਟ ਵਿੱਚ ਦੁਕਾਨ ਅੰਦਰ ਪਿਆ ਹੈ ਅਤੇ ਨਿਗਰਾਨੀ ਲਈ ਕੈਮਰੇ ਵੀ ਲਗਾਏ ਹੋਏ ਹਨ | ਸੋਮਵਾਰ ਦੀ ਰਾਤ ਨੂੰ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਤੇ ਬਾਹਰ ਲੱਗੇ ਕੈਮਰੇ ਤੋੜ ਦਿੱਤੇ ਜਿਸ ਦੀ ਤਸਵੀਰ ਵੀਡੀਓ ਰਿਕਾਰਡ ਹੋ ਗਈ ਹੈ | ਦੁਕਾਨ ਵਿੱਚ ਸਾਮਾਨ ਚੋਰੀ ਹੋਣ ਤੋਂ ਬਚਾਅ ਹੋ ਗਿਆ ਹੈ | ਘਟਨਾ ਦੀ ਸੂਚਨਾ ਲੋਹੀਆਂ ਪੁਲਿਸ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ |