17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਵਿਸ਼ਵ ਪੰਜਾਬੀ ਦਿਵਸ ਮੌਕੇ ਫੁਲਵਾੜੀ ਸਕੂਲ ਲੋਹੀਆਂ ਦੀ 'ਇਨਕਲਾਬੀ ਜਾਗੋ' ਵਧੀਆ ਪੇਸ਼ਕਾਰੀ ਹੋ ਨਿੱਬੜੀ <br/>

Ad Position 21
No active advertisement
ਲੋਹੀਆਂ ਦੇ 'ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ' ਵਲੋਂ ਵਿਸ਼ਵ ਪੰਜਾਬੀ ਦਿਵਸ ਮੌਕੇ ਸਕੂਲ ਦੇ ਮੈਨੇਜਰ ਕਵੀ ਜਗੀਰ ਜੋਸ਼ਣ 'ਜਾਗੋ' ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ (ਸੱਜੇ) ਹੱਥਾਂ 'ਚ ਵੱਖ-ਵੱਖ ਪੰਜਾਬੀ ਮਾਂ ਬੋਲੀ ਦੀਆਂ ਮਾਣ ਮੱਤੀਆਂ ਸ਼ਖ਼ਸੀਅਤਾਂ ਦੇ ਮਾਟੋ ਫੜ੍ਹ ਕੇ ਸ਼ਹਿਰ 'ਚ ਪੇਸ਼ਕਾਰੀ ਕਰਦੇ ਹੋਏ | <br/> ਲੋਹੀਆਂ ਦੇ 'ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ' ਵਲੋਂ ਵਿਸ਼ਵ ਪੰਜਾਬੀ ਦਿਵਸ ਮੌਕੇ ਸਜਾਈ ਜਾਗੋ ਦੇ ਪੇਸ਼ਕਾਰ ਵਿਦਿਆਰਥੀਆਂ ਦੀ ਸਾਂਝੀ ਤਸਵੀਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 24-09-2025
ਲੋਹੀਆਂ ਖਾਸ, 23 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੁੰਦਿਆਂ 'ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਵਲੋਂ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ | ਇਹ ਪੰਜਾਬੀ ਦਿਵਸ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ 'ਆਪਣਾ ਪੰਜਾਬ ਫਾਊਾਡੇਸ਼ਨ' ਦੇ ਸੰਸਥਾਪਕ ਡਾ. ਜਗਜੀਤ ਸਿੰਘ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਇਆ ਗਿਆ | ਸਕੂਲ ਦੇ ਮੈਨੇਜਰ ਕਵੀ ਜਗੀਰ ਜੋਸ਼ਣ ਵਲੋਂ ਰਚਿਤ ਇਨਕਲਾਬੀ ਜਾਗੋ੍ਹ ਰਾਹੀਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਰੇ ਸ਼ਹਿਰ ਵਿੱਚ ਅਚੇਤ ਹੋਏ ਪੰਜਾਬੀਆਂ ਨੂੰ ਜਗਾਇਆ ਅਤੇ ਆਪਣੀ ਵਧੀਆ ਪੇਸ਼ਕਾਰੀ ਰਾਹੀਂ ਹਰੇਕ ਪੰਜਾਬੀ ਦਾ ਮਨ ਜਿੱਤਿਆ | ਪਿ੍ੰਸੀਪਲ ਲਖਬੀਰ ਸਿੰਘ, ਅਧਿਆਪਕ ਰਮੇਸ਼ ਸ਼ਰਮਾ, ਮੈਡਮ ਰੀਟਾ ਵਿੱਜ, ਅਮਨਦੀਪ ਕÏਰ, ਮਨਜਿੰਦਰ ਕÏਰ, ਹਰਪ੍ਰੀਤ ਕÏਰ, ਜਸਪ੍ਰੀਤ ਕÏਰ, ਮਾ. ਰਣਜੀਤ ਸਿੰਘ ਰਾਣਾ ਸਮੇਤ ਹੋਰ ਅਧਿਆਪਕਾਂ ਦੀ ਸਰਪ੍ਰਸਤੀ ਹੇਠ ਸਜਾਈ ਜਾਗੋ ਦੌਰਾਨ ਵਿਦਿਆਰਥੀਆਂ ਨੇ ਆਪਣੇ ਹੱਥਾਂ 'ਚ ਪੰਜਾਬੀ ਦੇ ਮਹਾਨ ਕਵੀਆਂ, ਮਹਾਨ ਕਿੱਸਾਕਾਰਾਂ, ਗੀਤਕਾਰਾਂ ਦੇ ਬੈਨਰ ਅਤੇ ਪੰਜਾਬ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬੈਨਰ ਫੜੇ੍ਹ ਹੋਏ ਸਨ, ਜੋ ਜਿੱਥੇ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਤਾਜਾ ਕਰਵਾਉਂਦੇ ਸਨ, ਉਥੇ ਆਪਣੀਆਂ ਅਮਰ ਰਚਨਾਵਾਂ ਨਾਲ ਵਿਸ਼ਵ ਪੱਧਰੀ ਪੰਜਾਬੀ ਮਾਂ ਬੋਲੀ ਦੇ ਧਰੂ ਤਾਰੇ ਵੀ ਬਣੇ ਹੋਏ ਸਨ | ਇਸ ਜਾਗੋ੍ਹ ਨੂੰ ਸਕੂਲ ਦੇ ਮੈਨੇਜਰ ਕਵੀ ਜਗੀਰ ਜੋਸ਼ਣ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਮੌਕੇ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਵਿਕਸਤ ਦੇਸ਼ਾਂ ਅੰਦਰ ਪੰਜਾਬੀ ਨੇ ਆਪਣਾ ਸਿਖਰਲਾ ਮੁਕਾਮ ਹਾਸਿਲ ਕੀਤਾ ਹੋਇਆ ਹੈ ਅਤੇ ਗੁਰੂਆਂ, ਪੀਰਾਂ, ਸੰਤਾਂ, ਸੂਫੀਆਂ ਦੀ ਇਸ ਮਾਂ ਬੋਲੀ ਪੰਜਾਬੀ 'ਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ | ਇਸ ਮੌਕੇ ਵੱਡੀ ਗਿਣਤੀ 'ਚ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਿਸਲ ਸਤਲੁਜ ਤੇ ਨਿਹੰਗ ਸਿੰਘਾਂ ਨੇ ਪ੍ਰਵਾਸੀਆਂ ਖ਼ਿਲਾਫ਼ ਜਤਾਇਆ ਰੋਸ, ਦਿੱਤੇ ਮੰਗ-ਪੱਤਰ <br/> ਅਗਲੀ ਖ਼ਬਰ ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਕੈਮਰੇ ਤੋੜੇ
Ad Position 24