17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਿਸਲ ਸਤਲੁਜ ਤੇ ਨਿਹੰਗ ਸਿੰਘਾਂ ਨੇ ਪ੍ਰਵਾਸੀਆਂ ਖ਼ਿਲਾਫ਼ ਜਤਾਇਆ ਰੋਸ, ਦਿੱਤੇ ਮੰਗ-ਪੱਤਰ <br/>

Ad Position 21
No active advertisement
ਪ੍ਰਸ਼ਾਸਨ ਨੂੰ ਮੰਗ-ਪੱਤਰ ਦੇਣ ਮੌਕੇ ਮਿਸਲ ਸਤਲੁਜ ਅਤੇ ਨਿਹੰਗ ਸਿੰਘਾਂ ਦੀ ਜਥੇਬੰਦੀ | ਤਸਵੀਰਾਂ:ਗੈਰੀ ਫਿਲੌਰ. <br/> 24-09-2025
ਫਿਲੌਰ, 23 ਸਤੰਬਰ (ਵਿਪਨ ਗੈਰੀ)-ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਵਲ਼ੋਂ ਮਾਸੂਮ ਬੱਚੇ ਨਾਲ ਕੀਤੀ ਬਦਸਲੂਕੀ ਮਗਰੋਂ ਪ੍ਰਵਾਸੀਆਂ ਖ਼ਿਲਾਫ਼ ਪੰਜਾਬੀਆ ਦਾ ਵਿਰੋਧ ਲਗਾਤਾਰ ਵਧਦਾ ਹੀ ਜਾ ਰਿਹਾ ਹੈ | ਜਿਸ ਤਹਿਤ ਅੱਜ ਮਿਸਲ ਸਤਲੁਜ ਅਤੇ ਨਿਹੰਗ ਜਥੇਬੰਦੀਆਂ ਵਲੋਂ ਵੱਖ-ਵੱਖ ਮੰਗ ਪੱਤਰ ਫਿਲੌਰ ਪ੍ਰਸ਼ਾਸਨ ਨੂੰ ਦਿੱਤੇ ਗਏ | ਮਿਸਲ ਸਤਲੁਜ ਦੇ ਆਗੂ ਦਵਿੰਦਰ ਸਿੰਘ ਸੰਗੋਵਾਲ, ਨਰਿੰਦਰ ਸਿੰਘ ਰਾਏਪੁਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੰਗ ਕੀਤੀ ਕੀ ਪੰਜਾਬ ਵਿਚ ਪ੍ਰਵਾਸੀਆਂ ਦੇ ਗ਼ਲਤ ਤਰੀਕੇ ਨਾਲ ਬਣਾਏ ਜਾ ਰਹੇ ਆਧਾਰ ਕਾਰਡ ਰੱਦ ਕੀਤੇ ਜਾਣ, ਖੇਤੀ ਬਾੜੀ ਵਾਲੀ ਜ਼ਮੀਨ ਖ਼ਰੀਦਣ 'ਤੇ ਰੋਕ ਲਾਈ ਜਾਵੇ, ਰੇਹੜੀਆਂ ਫੜੀਆਂ ਲਾਉਣ ਵਾਲਿਆਂ ਦੇ ਪੱਕੇ ਆਈ ਕਾਰਡ ਬਣਾਏ ਜਾਣ ਅਤੇ ਪੰਜਾਬ 'ਚ ਵੋਟ ਦਾ ਅਧਿਕਾਰ ਸਿਰਫ਼ ਪੰਜਾਬੀਆ ਕੋਲ ਹੋਵੇ | ਇਸ ਤੋਂ ਇਲਾਵਾ ਨਿਹੰਗ ਸਿੰਘਾਂ ਨੇ ਦਿੱਤੇ ਮੰਗ ਪੱਤਰ ਸਬੰਧੀ ਦੱਸਿਆ ਕੀ ਪੰਜਾਬ ਵਿਚੋਂ ਪ੍ਰਵਾਸੀਆਂ ਦੀਆਂ ਰੇੜ੍ਹੀਆਂ ਫੜੀਆਂ ਚੁਕਵਾ ਕੇ ਇਨ੍ਹਾਂ ਨੂੰ ਫ਼ੌਰੀ ਤੌਰ 'ਤੇ ਮਾਹੌਲ ਖ਼ਰਾਬ ਹੋਣ ਤੋਂ ਪਹਿਲਾ ਹੀ ਪੰਜਾਬ ਵਿਚੋਂ ਕੱਢਿਆ ਜਾਵੇ ਤੇ ਇਹ ਤਿਆਰੀ ਪ੍ਰਸ਼ਾਸਨ ਖ਼ੁਦ ਕਰੇ | ਨਿਹੰਗ ਸਿੰਘ ਜਥੇਦਾਰ ਗੁਰਬਾਜ਼ ਸਿੰਘ ਤੇ ਉਨ੍ਹਾਂ ਦੇ ਸਾਥੀਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਵੱਲ ਗ਼ੌਰ ਨਾ ਕੀਤਾ ਤਾਂ ਉਹ ਆਪਣੇ ਤਰੀਕੇ ਨਾਲ ਪ੍ਰਵਾਸੀਆਂ ਨੂੰ ਪੰਜਾਬ ਵਿਚੋਂ ਕੱਢਣਗੇ | ਜਿਸ ਮਗਰੋਂ ਵਾਪਰੀ ਕਿਸੇ ਵੀ ਅਣ ਸੁਖਾਵੀਂ ਘਟਨਾ ਲਈ ਪ੍ਰਸ਼ਾਸਨ ਖ਼ੁਦ ਜ਼ਿੰਮੇਵਾਰ ਹੋਵੇਗਾ |
ਝੋਨੇ ਦੀ ਫ਼ਸਲ ਸਾਂਭਣ ਲਈ ਡਾਰਾਂ ਬੰਨ੍ਹ ਕੇ ਆ ਰਹੇ ਪ੍ਰਵਾਸੀ
ਜ਼ਿਕਰਯੋਗ ਹੈ ਕੀ ਇੱਕ ਪਾਸੇ ਸੂਬੇ ਅੰਦਰ ਪ੍ਰਵਾਸੀਆਂ ਦਾ ਵਿਰੋਧ ਹੋ ਰਿਹਾ ਹੈ ਦੂਜੇ ਪਾਸੇ ਮੰਡੀਆਂ ਅੰਦਰ ਝੋਨੇ ਦੀ ਫ਼ਸਲ ਦਾ ਪੱਕ ਕੇ ਆਉਣਾ ਵੀ ਜਲਦ ਸ਼ੁਰੂ ਹੋ ਜਾਵੇਗਾ ਤੇ ਇਸ ਸਾਰੇ ਕੰਮ ਨੂੰ ਨੇਪਰੇ ਲਾਉਣ ਲਈ ਸਾਰੀ ਜ਼ਿੰਮੇਵਾਰੀ ਪ੍ਰਵਾਸੀ ਮਜ਼ਦੂਰਾ ਦੀ ਹੁੰਦੀ ਹੈ | ਇੱਥੋਂ ਤੱਕ ਕੀ ਮੰਡੀਆਂ ਵਿਚ ਝੋਨੇ ਦੀ ਫ਼ਸਲ ਸਾਂਭ ਲੈਣ ਮਗਰੋਂ ਲੱਖਾਂ ਏਕੜ ਹੋਰ ਫ਼ਸਲਾਂ ਨੂੰ ਬੀਜਣ ਲਈ ਵੀ ਜ਼ਿਮੀਂਦਾਰਾਂ ਵੱਲੋਂ ਮਸ਼ੀਨਰੀ ਦੇ ਨਾਲ ਪ੍ਰਵਾਸੀ ਮਜ਼ਦੂਰਾ ਦਾ ਸਹਾਰਾ ਲੈ ਲਿਆ ਜਾਂਦਾ ਹੈ | ਦੱਸਣਯੋਗ ਹੈ ਕਿ ਸੂਬੇ ਦਾ ਸਾਰਾ ਖੇਤੀ ਬਾੜੀ ਦਾ ਸਿਸਟਮ ਵੱਡੇ ਪੱਧਰ 'ਤੇ ਪ੍ਰਵਾਸੀਆਂ ਤੇ ਨਿਰਭਰ ਹੈ ਤੇ ਇਸ ਕੰਮ ਲਈ ਰੋਜ਼ਾਨਾ ਰੇਲਵੇ ਸਟੇਸ਼ਨਾਂ ਤੋਂ ਵੱਖ-ਵੱਖ ਪਿੰਡਾਂ ਲਈ ਡਾਰਾਂ ਬੰਨ੍ਹ ਕੇ ਪ੍ਰਵਾਸੀ ਆਉਣੇ ਸ਼ੁਰੂ ਹੋ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ 25 ਲੱਖ ਲੋਕਾਂ ਨੂੰ ਮਿਲੇਗਾ ਮੁਫ਼ਤ ਐਲ.ਪੀ.ਜੀ. ਕੁਨੈਕਸ਼ਨ ਅਗਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ ਮੌਕੇ ਫੁਲਵਾੜੀ ਸਕੂਲ ਲੋਹੀਆਂ ਦੀ 'ਇਨਕਲਾਬੀ ਜਾਗੋ' ਵਧੀਆ ਪੇਸ਼ਕਾਰੀ ਹੋ ਨਿੱਬੜੀ <br/>
Ad Position 24