11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਫਰੈਸ਼ਰ ਪਾਰਟੀ <br/>

Ad Position 21
No active advertisement
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਫਰੈਸ਼ਰ ਮੁਕਾਬਲੇ ਦੌਰਾਨ ਮਿਸ ਫਰੈਸ਼ਰ ਚੁਣੀ ਗਈ ਅਨੁਸ਼ਕਾ, ਪਹਿਲੀ ਰਨਰ ਅੱਪ ਸ਼ਵੇਤਾ ਤੇ ਦੂਸਰੀ ਰਨਰ ਅੱਪ ਤਰਾਨਾ ਤੇ ਹੋਰਨਾਂ ਵਿਦਿਆਰਥਣਾਂ ਦੇ ਨਾਲ ਪਿ੍ੰਸੀਪਲ ਡਾ. ਸਰਬਜੀਤ ਕੌਰ ਰਾਏ ਤੇ ਹੋਰ | ਤਸਵੀਰ ਮੁਨੀਸ਼ <br/> 26-09-2025
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਖਾਲਸਾ ਕਾਲਜ ਫਾਰ ਵੂਮੈਨ ਵਲੋਂ ਕਾਲਜ ਦੀਆਂ ਨਵੀਆਂ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕਰਨ ਲਈ ਇਕ ਫਰੈਸ਼ਰ ਪਾਰਟੀ ਕਰਵਾਈ ਗਈ | ਸਮਾਗਮ ਦਾ ਮੁੱਖ ਆਕਰਸ਼ਣ ਮਿਸ ਫਰੈਸ਼ਰ ਮੁਕਾਬਲਾ ਸੀ ¢ ਇਸ ਮੌਕੇ ਪਿ੍ੰਸੀਪਲ ਮੈਡਮ ਡਾ. ਸਰਬਜੀਤ ਕÏਰ ਰਾਏ ਨੇ ਫਰੈਸ਼ਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸੰਪੂਰਨ ਵਿਕਾਸ ਲਈ ਸੰਸਥਾ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ ¢ ਉਨ੍ਹਾਂ ਨੇ ਕਿਹਾ ਕਿ ਕਾਲਜ ਨਾ ਸਿਰਫ਼ ਅਕਾਦਮਿਕ ਉੱਤਮਤਾ ਪ੍ਰਦਾਨ ਕਰਦਾ ਹੈ ਬਲਕਿ ਨਿੱਜੀ ਵਿਕਾਸ, ਪੇਸ਼ੇਵਰ ਯੋਗਤਾ ਅਤੇ ਨੈਤਿਕ ਜੀਵਨ ਲਈ ਜ਼ਰੂਰੀ ਜੀਵਨ ਹੁਨਰਾਂ ਦਾ ਪਾਲਣ-ਪੋਸ਼ਣ ਵੀ ਕਰਦਾ ਹੈ | ਇਸ ਦੇ ਨਾਲ ਹੀ ਕਾਲਜ ਵਿਸ਼ਵ ਪੱਧਰੀ ਅਕਾਦਮਿਕ ਮÏਕੇ ਪ੍ਰਦਾਨ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣÏਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ¢ ਮਿਸ ਫਰੈਸ਼ਰ ਮੁਕਾਬਲੇ ਦੇ ਜੇਤੂਆਂ ਨੂੰ ਪਿ੍ੰਸੀਪਲ ਡਾ. ਸਰਬਜੀਤ ਕÏਰ ਰਾਏ ਨੇ ਸਨਮਾਨਿਤ ਕੀਤਾ ਅਤੇ ਤਾਜ ਪਹਿਨਾਇਆ ¢ ਅਨੁਸ਼ਕਾ ਨੂੰ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ, ਸ਼ਵੇਤਾ ਨੂੰ ਪਹਿਲੀ ਰਨਰ-ਅੱਪ, ਤਰਾਨਾ ਨੂੰ ਦੂਜੀ ਰਨਰ-ਅੱਪ, ਅੰਜਲੀ ਨੂੰ ਮਿਸ ਚਾਰਮਿੰਗ ਅਤੇ ਹਿਮਾਨੀ ਨੂੰ ਮਿਸ ਐਲੀਗੈਂਟ ਐਲਾਨਿਆ ਗਿਆ ¢ ਇਹ ਪ੍ਰੋਗਰਾਮ ਸ਼੍ਰੀਮਤੀ ਮਨਜੀਤ ਕÏਰ, ਡਾ. ਸਰਬਜੀਤ ਕÏਰ, ਮਿਸ ਆਤਮਾ ਸਿੰਘ ਅਤੇ ਸ਼੍ਰੀਮਤੀ ਰਾਜਵੰਤ ਕÏਰ ਦੀ ਅਗਵਾਈ ਹੇਠ ਸਫ਼ਲਤਾਪੂਰਵਕ ਕਰਵਾਇਆ ਗਿਆ | ਗਵਰਨਿੰਗ ਕÏਾਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕÏਰ ਨੇ ਫਰੈਸ਼ਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਨੇ ਘਟਾਇਆ ਪੁਤਲਿਆਂ ਦਾ ਕੱਦ <br/> ਅਗਲੀ ਖ਼ਬਰ ਰਮਣੀਕ ਸਿੰਘ ਲੱਕੀ ਰੰਧਾਵਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਦਾ ਵਿਸ਼ੇਸ਼ ਸਨਮਾਨ <br/>
Ad Position 24