11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਬੇਅੰਤ ਸਿੰਘ ਪਾਰਕ ਵਿਚ ਲੱਗੇਗੀ ਪਟਾਕਾ ਮਾਰਕੀਟ-ਨਿਗਮ ਵਲੋਂ ਐਨ. ਓ. ਸੀ ਜਾਰੀ

Ad Position 21
No active advertisement
ਅਜੀਤ ਡੈਸਕ 26-09-2025
ਜਲੰਧਰ, 25 ਸਤੰਬਰ (ਸ਼ਿਵ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਦੀਵਾਲੀ ਮੌਕੇ ਜਿਹੜੀ ਪਟਾਕਾ ਮਾਰਕੀਟ ਬਰਲਟਨ ਪਾਰਕ ਤੋਂ ਬਦਲ ਕੇ ਲਾਇਲਪੁਰ ਖ਼ਾਲਸਾ ਸਕੂਲ ਤੇ ਲੰਬਾ ਪਿੰਡ ਚੌਕ ਦੇ ਚਾਰਾ ਮੰਡੀ ਦੋ ਥਾਵਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕਾ ਮਾਰਕੀਟ ਲਈ ਥਾਂ ਤੈਅ ਕੀਤੀ ਸੀ ਪਰ ਪਟਾਕਾ ਕਾਰੋਬਾਰੀਆਂ ਵੱਲੋਂ ਦੋਵੇਂ ਥਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਇਸ ਜਗਾ 'ਤੇ ਮਾਰਕੀਟ ਲਗਾਉਣ ਦਾ ਫ਼ੈਸਲਾ ਰੱਦ ਕਰ ਦਿੱਤਾ ਸੀ ਤਾਂ ਉਨਾਂ ਨੇ ਬੇਅੰਤ ਸਿੰਘ ਪਾਰਕ ਵਿਚ ਪਟਾਕਾ ਮਾਰਕੀਟ ਲਗਾਉਣ ਲਈ ਜਗਾ ਦੇਣ ਦੀ ਨਿਗਮ ਤੋਂ ਮੰਗ ਕੀਤੀ ਸੀ | ਨਿਗਮ ਵੱਲੋਂ ਬੇਅੰਤ ਸਿੰਘ ਵਿਚ ਪਟਾਕਾ ਮਾਰਕੀਟ ਲਗਾਉਣ ਲਈ ਐੱਨ.ਓ.ਸੀ. ਜਾਰੀ ਕਰ ਦਿੱਤੀ ਸੀ ਜਿਸ ਨੂੰ ਹੁਣ ਜਾਂਚ ਕਰਨ ਤੋਂ ਬਾਅਦ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਜੂਰੀ ਦਿੱਤੀ ਜਾਵੇਗੀ | ਅੱਜ ਨਗਰ ਨਿਗਮ ਵੱਲੋਂ ਪਟਾਕਾ ਮਾਰਕੀਟ ਲਈ ਨਵੀਂ ਜਗ੍ਹਾ ਬੇਅੰਤ ਸਿੰਘ ਪਾਰਕ, ਇੰਡਸਟਰੀਅਲ ਫੋਕਲ ਪੁਆਇੰਟ ਲਈ ਜਾਰੀ ਐੱਨ.ਓ.ਸੀ. ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਪਾਲਿਸੀ ਅਤੇ ਰੂਲ ਮੁਤਾਬਕ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ¢ ਹੁਣ ਨਗਰ ਨਿਗਮ ਵੱਲੋਂ ਨਵੀਂ ਜਗ੍ਹਾ ਬੇਅੰਤ ਸਿੰਘ ਪਾਰਕ ਇੰਡਸਟਰੀਅਲ ਫੋਕਲ ਪੁਆਇੰਟ ਲਈ ਐੱਨ.ਓ.ਸੀ. ਜਾਰੀ ਕੀਤੀ ਗਈ ਹੈ¢ ਇਸ ਐੱਨ.ਓ.ਸੀ. ਮੁਤਾਬਕ ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਉਦਯੋਗ ਤੇ ਵਣਜ ਵਿਭਾਗ (ਤਕਨੀਕੀ ਸ਼ਾਖਾ)
(ਬਾਕੀ ਸਫ਼ਾ 8 'ਤੇ)
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਨੂਰਮਹਿਲ ਦੇ ਸੀਵਰੇਜ ਪਾਣੀ ਦੀ ਨਿਕਾਸੀ ਸੰਬੰਧੀ ਪ੍ਰਾਜੈਕਟ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਮਹਿੰਗਾਈ ਨੇ ਘਟਾਇਆ ਪੁਤਲਿਆਂ ਦਾ ਕੱਦ <br/>
Ad Position 24