11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਸ਼ੀਨਰੀ ਨੂੰ ਲੈ ਕੇ ਯੂਨੀਅਨਾਂ ਤੇ ਨਿਗਮ ਪ੍ਰਸ਼ਾਸਨ ਵਿਚ ਕਸ਼ਮਕਸ਼ ਵਾਲੀ ਸਥਿਤੀ <br/>

Ad Position 21
No active advertisement
ਅਜੀਤ ਡੈਸਕ 26-09-2025
ਜਲੰਧਰ, 25 ਸਤੰਬਰ (ਸ਼ਿਵ)-ਵਰਿਆਣਾ ਕੂੜਾ ਪ੍ਰਾਜੈਕਟ ਦੀ ਮਸ਼ੀਨਰੀ ਤੋਂ ਇਲਾਵਾ ਹੋਰ ਨਵੀਂ ਮਸ਼ੀਨਰੀ ਨੂੰ ਲੈ ਕੇ ਨਿਗਮ ਦੀਆਂ ਯੂਨੀਅਨਾਂ ਵਿਚਕਾਰ ਟਕਰਾਅ ਦੀ ਸਥਿਤੀ ਬਣ ਗਈ | ਚਾਹੇ ਅੱਜ ਸ਼ਾਮ ਨੂੰ ਮਾਮਲਾ ਸੁਲਝਾ ਲਿਆ ਗਿਆ ਪਰ ਮਸ਼ੀਨਰੀ ਲੈਣ ਬਾਰੇ ਯੂਨੀਅਨਾਂ ਤੇ ਨਿਗਮ ਪ੍ਰਸ਼ਾਸਨ ਵਿਚਕਾਰ ਕਾਫੀ ਕਸ਼ਮਕਸ਼ ਵੀ ਰਹੀ | ਦੱਸਿਆਂ ਜਾਂਦਾ ਹੈ ਕਿ ਕੂੜੇ ਦੇ ਕੰਮ ਲਈ ਨਿਗਮ ਪ੍ਰਸ਼ਾਸਨ ਵੱਲੋਂ ਨਵੀਂ ਮਸ਼ੀਨਰੀ ਦੀ ਖ਼ਰੀਦ ਕੀਤੀ ਗਈ | ਕਈ ਸਰਕਾਰੀ ਡਰਾਈਵਰਾਂ ਕੋਲੋਂ ਅਜੇ ਵੀ ਕੂੜਾ ਚੁੱਕਣ ਵਾਲੀ ਮਸ਼ੀਨਰੀ ਕਾਫੀ ਘੱਟ ਹੈ ਤੇ ਇਸ ਲਈ ਯੂਨੀਅਨਾਂ ਵੀ ਨਵੀਂ ਮਸ਼ੀਨਰੀ ਦੇਣ ਦੀ ਮੰਗ ਕਰਦੀਆਂ ਰਹੀਆਂ ਹਨ | ਕੁੱਝ ਸਮਾਂ ਪਹਿਲਾਂ ਜਦੋਂ ਵਰਿਆਣਾ ਸਥਿਤ ਕੂੜਾ ਸੰਭਾਲ ਪ੍ਰਾਜੈਕਟ ਦਾ ਕੰਮ ਕੀਤਾ ਜਾਣਾ ਸੀ ਤਾਂ ਉਸ ਵੇਲੇ ਨਿਗਮ ਪ੍ਰਸ਼ਾਸਨ ਨੇ ਆਪਣੀਆਂ ਸਰਕਾਰੀ ਗੱਡੀਆਂ ਡਰਾਈਵਰਾਂ ਤੋਂ ਲੈ ਕੇ ਕੰਪਨੀ ਨੂੰ ਦੇ ਦਿੱਤੀਆਂ ਸੀ ਤਾਂ ਡਰਾਈਵਰਾਂ ਵੱਲੋਂ ਉਸ ਵੇਲੇ ਤੋਂ ਨਵੀਂ ਮਸ਼ੀਨਰੀ ਦੇਣ ਦੀ ਮੰਗ ਕੀਤੀ ਜਾਂਦੀ ਰਹੀ ਸੀ | ਉਂਜ ਮਸ਼ੀਨਰੀ ਦੀ ਵੰਡ ਦੇ ਮਾਮਲੇ ਵਿਚ ਅੱਜ ਬਹਿਸ ਵੀ ਹੋਈ ਦੱਸੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਨੇ ਅਧਿਆਪਕਾਂ ਨੂੰ ਰਾਸ਼ਟਰ ਨਿਰਮਾਤਾ ਪੁਰਸਕਾਰ ਨਾਲ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਪਾਰਕਾਂ ਨੂੰ ਲਗਾਏ ਬਿਜਲੀ ਦੇ ਬਿੱਲਾਂ ਬਾਰੇ ਫ਼ੈਸਲੇ 'ਤੇ ਮੁੜ ਵਿਚਾਰ ਕਰੇ ਸਰਕਾਰ-ਕੌਂਸਲਰ ਹੈਪੀ <br/>
Ad Position 24