11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਰੋਟਰੀ ਕਲੱਬ ਨੇ ਅਧਿਆਪਕਾਂ ਨੂੰ ਰਾਸ਼ਟਰ ਨਿਰਮਾਤਾ ਪੁਰਸਕਾਰ ਨਾਲ ਕੀਤਾ ਸਨਮਾਨਿਤ <br/>

Ad Position 21
No active advertisement
ਸਮਾਰੋਹ ਵਿਚ ਪਹੁੰਚੇ ਮੇਅਰ ਵਨੀਤ ਧੀਰ ਨਾਲ ਹਨ ਰੋਟੇਰੀਅਨ ਅਮਿਤ ਟੰਡਨ, ਰੋਟੇਰੀਅਨ ਸਿਮਰਜੀਤ ਸਿੰਘ, ਰੋਟੇਰੀਅਨ ਕੁਲਵਿੰਦਰ ਕੌਰ, ਰੋਟੇਰੀਅਨ ਅੰਜੂ ਬਾਲਾ ਅਤੇ ਹੋਰ | ਤਸਵੀਰ ਮੁਨੀਸ਼ <br/> 26-09-2025
ਜਲੰਧਰ, 25 ਸਤੰਬਰ (ਸ਼ੈਲੀ)-ਰੋਟਰੀ ਕਲੱਬ ਜਲੰਧਰ ਨੇ ਰੋਟੇਰੀਅਨ ਅਮਿਤ ਟੰਡਨ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ | ਇਸ ਦੌਰਾਨ ਕਲੱਬ ਵਲੋਂ 21 ਅਧਿਆਪਕਾਂ ਨੂੰ ਰਾਸ਼ਟਰ ਨਿਰਮਾਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਿਯੋਜਨਾ ਨਿਰਦੇਸ਼ਕ ਰੋਟੇਰੀਅਨ ਸਿਮਰਨਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਜਲੰਧਰ ਦੇ ਮੇਅਰ ਵਨੀਤ ਧੀਰ ਬਤੌਰ ਮੁੱਖ ਮਹਿਮਾਨ ਪਹੁੰਚੇ | ਇਸ ਮੌਕੇ ਮੇਅਰ ਵਨੀਤ ਧੀਰ ਨੇ ਸਾਰੇ ਪਹਿਲੂਆਂ ਵਿਚ ਅਧਿਆਪਕਾਂ ਦੀ ਭੁਮਿਕਾ ਸਬੰਧੀ ਗੱਲਬਾਤ ਕੀਤੀ | ਇਸ ਮੌਕੇ ਪੀ.ਡੀ.ਜੀ ਰੋਟੇਰੀਅਨ ਡਾ. ਯੁੂ.ਐੱਸ ਘਈ ਨੇ ਰਾਸ਼ਟਰ ਨਿਰਮਾਣ ਵਿਚ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ | ਸਮਾਰੋਹ ਦੇ ਸੰਚਾਲਨ ਰੋਟੇਰੀਅਨ ਕੁਲਵੰਤ ਸਿੰਘ ਅਤੇ ਰੋਟੇਰੀਅਨ ਨਰਿੰਦਰ ਪਾਲ ਨੇ ਕੀਤਾ | ਇਸ ਮੌਕੇ ਰੋਟੇਰੀਅਨ ਰਜਿਤ ਸੇਠੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਰੋਟੇਰੀਅਨ ਤਰੁਣ ਸ਼ਰਮਾ, ਰੋਟੇਰੀਅਨ ਅਜੇ ਧਵਨ, ਰੋਟੇਰੀਅਨ ਸੁਨੀਲ ਗਾਂਧੀ, ਰੋਟੇਰੀਅਨ ਸੁਨੀਲ ਨਈਯਰ, ਰੋਟੇਰੀਅਨ ਗਗਨ ਛਾਬੜਾ, ਰੋਟੇਰੀਅਨ ਗਗਨ ਗੁਪਤਾ, ਰੋਟੇਰੀਅਨ ਸੁਭਾਸ਼ ਸੁਖੀਜਾ, ਰੋਟੇਰੀਅਨ ਗੌਤਮ ਮੋਹਨ, ਰੋਟੇਰੀਅਨ ਕੁਲਵਿੰਦਰ ਕੌਰ, ਰੋਟੇਰੀਅਨ ਅੰਜੂ ਬਾਲਾ, ਰੋਟੇਰੀਅਨ ਪਲਵੀ ਗੁਪਤਾ, ਰੋਟੇਰੀਅਨ ਪ੍ਰਭਜਪਨ ਕੌਰ ਅਤੇ ਹੋਰ ਵੀ ਮੌਜਦ ਰਹੇ |

Ad Position 22
No active advertisement
ਪਿਛਲੀ ਖ਼ਬਰ ਹੋਪ ਫਰਟੀਲਿਟੀ ਸੋਲਯੂਸ਼ਨਸ ਵਿਖੇ ਮੁਫ਼ਤ ਫਰਟੀਲਿਟੀ ਅਤੇ ਆਈ.ਵੀ.ਐਫ਼ ਸਲਾਹ ਕੈਂਪ 27 ਅਤੇ 28 ਨੂੰ ਅਗਲੀ ਖ਼ਬਰ ਮਸ਼ੀਨਰੀ ਨੂੰ ਲੈ ਕੇ ਯੂਨੀਅਨਾਂ ਤੇ ਨਿਗਮ ਪ੍ਰਸ਼ਾਸਨ ਵਿਚ ਕਸ਼ਮਕਸ਼ ਵਾਲੀ ਸਥਿਤੀ <br/>
Ad Position 24