ਜਲੰਧਰ, 25 ਸਤੰਬਰ (ਐੱਮ. ਐੱਸ. ਲੋਹੀਆ)-ਸ਼ਹਿਰ ਦੇ ਭਰੋਸੇ ਯੋਗ ਫਰਟੀਲਿਟੀ ਸੈਂਟਰ 'ਹੋਪ ਫਰਟੀਲਿਟੀ ਸੋਲਯੂਸ਼ਨਸ' ਵਲੋਂ 27 ਅਤੇ 28 ਸਤੰਬਰ, ਦਿਨ ਸਨਿਚਰਵਾਰ ਅਤੇ ਐਤਵਾਰ ਨੂੰ ਪਵਨ ਹਸਪਤਾਲ, ਗੁਜਰਾਲ ਨਗਰ, ਜਲੰਧਰ 'ਚ ਮੁਫ਼ਤ ਫਰਟੀਲਿਟੀ ਅਤੇ ਆਈ.ਵੀ.ਐਫ਼ ਸਲਾਹ ਕੈਂਪ ਲਗਾਇਆ ਜਾ ਰਿਹਾ ਹੈ | ਬੇਔਲਾਦਪਨ ਦੀ ਮਾਹਿਰ ਡਾ. ਨੀਤੀ ਛਾਬੜਾ ਨੇ ਜਾਣਕਾਰੀ ਦਿੱਤੀ ਕਿ ਇਸ ਕੈਂਪ 'ਚ ਉਨ੍ਹਾਂ ਜੋੜਿਆਂ ਨੂੰ ਖ਼ਾਸ ਮਾਰਗਦਰਸ਼ਨ ਦਿੱਤਾ ਜਾਵੇਗਾ ਜੋ ਬਾਂਝਪਨ ਦੀਆਂ ਸਮੱਸਿਆਵਾਂ ਜਿਵੇਂ ਕਿ ਮਹਾਂਵਾਰੀ ਦਾ ਅਨਿਯਮਿਤ ਹੋਣਾ, ਅੰਡਾਣੂਆਂ ਦੀ ਘੱਟ ਗਿਣਤੀ ਜਾਂ ਗੁਣਵੱਤਾ, ਸ਼ੁਕਰਾਣੂਆਂ ਦੀ ਘੱਟ ਮਾਤਰਾ ਜਾਂ ਗਤੀ, ਵਾਰ-ਵਾਰ ਗਰਭਪਾਤ ਹੋਣਾ, ਹਾਰਮੋਨਲ ਗੜਬੜਾਂ ਅਤੇ ਵੱਧ ਉਮਰ ਦੇ ਕਾਰਨ ਪ੍ਰਜਨਨ ਸਮਰੱਥਾ ਘੱਟ ਜਾਣਾ ਆਦਿ ਨਾਲ ਜੂਝ ਰਹੇ ਹਨ | ਉਨ੍ਹਾਂ ਕਿਹਾ ਕਿ ਕੈਂਪ 'ਚ ਜੋੜਿਆਂ ਨੂੰ ਬਾਂਝਪਨ ਦੇ ਕਾਰਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਨਵੀਆਂ ਤਕਨੀਕਾਂ ਸਬੰਧੀ ਮਾਰਗਦਰਸ਼ਨ ਕੀਤਾ ਜਾਵੇਗਾ | ਇਸ ਤੋਂ ਇਲਾਵਾ, ਜੀਵਨ ਸ਼ੈਲੀ ਅਤੇ ਖ਼ੁਰਾਕ ਨਾਲ ਜੁੜੇ ਕਾਰਨਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਜੋੜੇ ਆਪਣੀ ਪ੍ਰਜਨਨ ਸਮਰੱਥਾ ਨੂੰ ਸੁਧਾਰ ਸਕਣ | ਡਾ. ਨੀਤੀ ਛਾਬੜਾ ਨੇ ਕਿਹਾ ਕਿ ਕੈਂਪ 'ਚ ਆਉਣ ਵਾਲੇ ਜੋੜਿਆਂ ਨੂੰ ਬਾਂਝਪਨ ਅਲਟਰਾਸਾਊਾਡ ਅੱਧੇ ਮੁੱਲ 'ਤੇ ਕੀਤੀ ਜਾਵੇਗੀ ਅਤੇ ਆਈ.ਵੀ.ਐਫ਼ ਪੈਕੇਜਾਂ 'ਤੇ ਵਿਸ਼ੇਸ਼ ਛੋਟ ਵੀ ਦਿੱਤੀ ਜਾਵੇਗੀ | ਇਹ ਕੈਂਪ ਉਨ੍ਹਾਂ ਜੋੜਿਆਂ ਲਈ ਸੁਨੈਹਰੀ ਮੌਕਾ ਹੈ, ਜੋ ਬਾਰ-ਬਾਰ ਗਰਭਧਾਰਣ 'ਚ ਅਸਫ਼ਲ ਰਹੇ ਹਨ ਅਤੇ ਮਾਤਾ-ਪਿਤਾ ਬਣਨ ਦੀ ਇੱਛਾ ਰੱਖਦੇ ਹਨ |