11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਯੂਨੀਵਰਿਸਟੀ ਕਾਲਜ ਜੰਡਿਆਲਾ ਵਿੱਚ ਆਧੁਨਿਕ ਖੇਡ ਸੁਵਿਧਾ ਕੇਂਦਰ ਦਾ ਉਦਘਾਟਨ <br/>

Ad Position 21
No active advertisement
ਜੰਡਿਆਲਾ ਵਿੱਚ ਵਾਲੀਵਾਲ ਟੀਮ ਨੂੰ ਟਰਾਫੀ ਦੇਣ ਮੌਕੇ ਮੁੱਖ ਮਹਿਮਾਨ, ਕਾਲਜ ਪਿ੍ੰਸੀਪਲ ਅਤੇ ਪਤਵੰਤੇ | <br/> 26-09-2025
ਜੰਡਿਆਲਾ ਮੰਜਕੀ, 25 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਰਾਸ਼ਟਰੀ ਉਚੇਰੀ ਸਿੱਖਿਆ ਅਭਿਆਨ (ਰੂਸਾ) ਵਲੋਂ ਲਗਪਗ 40 ਲੱਖ ਰੁਪਏ ਦੇ ਆਰਥਿਕ ਸਹਿਯੋਗ ਨਾਲ ਗੁਰੁ ਗੋਬਿੰਦ ਸਿੰਘ ਯੂਨੀਵਰਿਸਟੀ ਕਾਲਜ ਜੰਡਿਆਲਾ ਵਿੱਚ ਜਿੰਮ/ਆਧੁਨਿਕ ਖੇਡ ਸੁਵਿਧਾ ਕੇਂਦਰ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਿਸਟੀ ਦੇ ਸਹਾਇਕ ਸਪੋਰਟਸ ਡਾਇਰੈਕਟਰ ਕੰਵਰ ਮਨਦੀਪ ਸਿੰਘ ਅਤੇ ਯੂਨੀਵਰਿਸਟੀ ਦੇ ਸਹਾਇਕ ਰਜਿਸਟਰਾਰ ਵਿਪਨ ਕੁਮਾਰ ਨੇ ਕੀਤਾ | ਇਸ ਮੌਕੇ ਓਪਨ ਵਾਲੀਬਾਲ ਅਤੇ ਬੈਡਮਿੰਟਨ ਦੇ ਸ਼ੋਅ-ਮੈਚ ਕਰਵਾਏ ਗਏ ਗਏ ਜਿਸ ਵਿੱਚ ਬੇਬੇ ਨਾਨਕੀ ਯੂਨੀਵਰਿਸਟੀ ਕਾਲਜ ਮਿੱਠੜਾ,ਅਕਾਲ ਅਕੈਡਮੀ ਚੌਲਾਂਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਅਤੇ ਅਮਰਦੀਪ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਦੀਆਂ ਵਾਲੀਬਾਲ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚੋਂ ਅਮਰਦੀਪ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਦੀ ਟੀਮ ਅੱਵਲ ਅਤੇ ਕਾਲਜ ਜੰਡਿਆਲਾ ਦੀ ਟੀਮ ਦੋਮ ਰਹੀ | ਪਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਦੀ ਮਹੱਤਤਾ ਵਾਰੇ ਦੱਸਿਆ | ਮੁੱਖ ਮਹਿਮਾਨ ਕੰਵਰ ਮਨਦੀਪ ਸਿੰਘ ਨੇ ਸਿੱਖਿਆਰਥੀਆਂ ਨੂੰ ਸੰਬੋਧਨ ਵਿੱਚ ਕਿਹਾ ਕਿ ਇਹ ਆਧੁਨਿਕ ਖੇਡ ਸੁਵਿਧਾ ਕੇਂਦਰ ਇਲਾਕੇ ਨੂੰ ਇੱਕ ਚੰਗਾ ਖਿਡਾਰੀ ਬਣਨ ਵਿੱਚ ਸਹਿਯੋਗ ਦੇਵੇਗਾ | ਇਸ ਮੌਕੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਦੇ ਪਿ੍ੰਸੀਪਲ ਸਤਪਾਲ ਸੋਢੀ, ਸਰਪੰਚ ਕਮਲਜੀਤ ਸਿੰਘ ਸਹੋਤਾ, ਜਸਵਿੰਦਰ ਸਿੰਘ ਪੰਚ, ਜੰਡਿਆਲਾ ਲੋਕ ਭਲਾਈ ਮੰਚ ਦੇ ਜਨਰਲ ਸਕੱਤਰ ਤਰਸੇਮ ਸਿੰਘ, ਸਿੰਘ, ਜੋਗਿੰਦਰ ਸਿੰਘ (ਰਿਟਾਇਰਡ ਐੱਸ.ਡੀ.ਓ.) ਅਤੇ ਜਸਵਿੰਦਰ ਸਿੰਘ ਰਿਟਾਇਰਡ ਬੀਪੀਈਓ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਨਗਰ ਪੰਚਾਇਤ ਦੇ 'ਸਫ਼ਾਈ ਸੇਵਕਾਂ' ਦੀ ਹੜਤਾਲ ਨੇ 'ਸਫ਼ਾਈ' ਦਾ ਕੀਤਾ ਮੰਦੜਾ ਹਾਲ <br/> ਅਗਲੀ ਖ਼ਬਰ ਭਗਵਾਨ ਵਾਲਮੀਕਿ ਮੰਦਰ ਕਮੇਟੀ ਮੁਹੱਲਾ ਬਾਗਵਾਲਾ ਵਲੋਂ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ...
Ad Position 24