11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਲੋਹੀਆਂ ਨਗਰ ਪੰਚਾਇਤ ਦੇ 'ਸਫ਼ਾਈ ਸੇਵਕਾਂ' ਦੀ ਹੜਤਾਲ ਨੇ 'ਸਫ਼ਾਈ' ਦਾ ਕੀਤਾ ਮੰਦੜਾ ਹਾਲ <br/>

Ad Position 21
No active advertisement
ਅਜੀਤ ਡੈਸਕ 26-09-2025
ਲੋਹੀਆਂ ਖਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਮਿਊਾਸਪਲ ਐਕਸ਼ਨ ਕਮੇਟੀ ਦੀ ਲੁਧਿਆਣਾ ਵਿੱਚ ਹੋਈ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਅਣਮਿਥੇ ਸਮੇਂ ਲਈ ਪੰਜਾਬ ਦੀਆਂ ਸਮੂਹ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਅੱਜ 9ਵਾਂ ਦਿਨ ਸੀ | ਇਸ ਸਬੰਧੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਸਮੂਹ ਮੁਲਾਜ਼ਮਾਂ ਨੇ ਹੜਤਾਲ ਕਰਕੇ ਅੱਜ ਵੀ ਸਾਰਾ ਕੰਮ ਕਾਜ ਠੱਪ ਰੱਖਿਆ ਗਿਆ ਅਤੇ ਸਫਾਈ ਸੇਵਕਾਂ ਦੀ ਇਸ ਹੜਤਾਲ ਕਰਕੇ ਸ਼ਹਿਰ ਦੇ ਸਾਰੇ 13 ਵਾਰਡਾਂ 'ਚ ਸਫਾਈ ਦਾ ਮੰਦੜਾ ਹਾਲ ਹੈ | ਲੋਹੀਆਂ ਦੇ ਪ੍ਰਵੇਸ਼ ਦੁਆਰ ਟੀ.ਪੁਆਇੰਟ ਤੋਂ ਲੈ ਕੇ ਸਿੱਧੂਪੁਰ ਮੇਨ ਰੋਡ ਤੱਕ ਸੜਕ ਦੇ ਕੰਢਿਆਂ 'ਤੇ ਕੂੜੇ ਦੇ ਢੇਰ 'ਬੰਦ ਲਿਫ਼ਾਫਾ' ਪੈਕਿੰਗ ਦੇ ਅੰਦਰੋਂ ਹੀ 'ਖੁਸ਼ਬੋਆਂ' ਖਿਲਾਰ ਰਹੇ ਹਨ, ਅਜਿਹਾ ਹੀ ਹਾਲ ਸ਼ਹਿਰ ਦੇ ਸਾਰੇ ਵਾਰਡਾਂ ਦਾ ਦੱਸਿਆ ਜਾ ਰਿਹਾ ਹੈ | ਸਫਾਈ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਨਾਗਪਾਲ, ਸ਼ੁਭਮ ਕੁਮਾਰ ਵਾਈਸ ਪ੍ਰਧਾਨ, ਨਰਿੰਦਰਜੀਤ ਸਿੰਘ, ਰਾਜ ਕੁਮਾਰ, ਵਿਨੋਦ ਕੁਮਾਰ, ਰਕੇਸ਼ ਕੁਮਾਰ, ਜਤਿੰਦਰ ਕੁਮਾਰ ਸਮੇਤ ਹੋਰ ਮੁਲਜਮਾਂ ਨਾਲ ਭਾਵੇਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਜਗਜੀਤ ਸਿੰਘ ਪ੍ਰਧਾਨ ਨਗਰ ਪੰਚਾਇਤ ਸਮੇਤ ਸਾਰੇ ਕੌਂਸਲਰਾਂ ਵੱਲੋਂ ਮਤਾ ਰੱਦ ਕਰ ਦੇਣ ਅਤੇ ਤਿਉਹਾਰਾਂ ਦੇ ਦਿਨ ਚਲਦੇ ਹੋਣ ਦੀ ਦੁਹਾਈ ਦਿੰਦਿਆਂ ਸਵੇਰ ਤੋਂ ਸਫਾਈ ਦੇ ਕੰਮ 'ਤੇ ਪਰਤਣ ਦੀ ਅਪੀਲ ਕੀਤੀ ਗਈ ਹੈ | ਉਧਰ 'ਆਪ' ਆਗੂ ਤੇ ਨਗਰ ਪੰਚਾਇਤ ਲੋਹੀਆਂ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਬਲਾਕ ਪ੍ਰਧਾਨ ਹਰਜੀਤ ਸਿੰਘ, ਸਾ. ਪ੍ਰਧਾਨ ਚਰਨਜੀਤ ਸਿੰਘ, ਲੈਹਿੰਬਰ ਸਿੰਘ ਭੱਟੀ ਡੁਮਾਣਾ, ਸੋਮ ਨਾਥ ਡੁਮਾਣਾ, ਹਰਭਜਨ ਸਿੰਘ ਫੌਜੀ ਵੱਲੋਂ ਵੀ ਵੱਖਰੇ ਤੌਰ 'ਤੇ ਮੀਟਿੰਗ ਕੀਤੀ ਗਈ ਹੈ ਅਤੇ ਸਫਾਈ ਸੇਵਕਾਂ ਨੂੰ ਸਵੇਰ ਤੋਂ ਆਪਣੇ ਕੰਮਾਂ 'ਤੇ ਆ ਜਾਣ ਦੀ ਗੁਜ਼ਾਰਿਸ਼ ਕੀਤੀ ਗਈ ਹੈ | ਉਨ੍ਹਾਂ ਧਰਨਾਕਾਰੀਆਂ ਨੂੰ ਕਿਹਾ ਕਿ ਅਸੀਂ ਵੀ ਮਾਨ ਸਰਕਾਰ ਨੂੰ ਅਪੀਲ ਕਰਾਂਗੇ ਕਿ ਤੁਹਾਡੇ ਰੁਜ਼ਗਾਰ ਨੂੰ ਖਤਮ ਨਾ ਕੀਤਾ ਜਾਵੇ, ਸਗੋਂ ਅਡਜਸਟ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਕਮੇਟੀਆਂ ਦੀ ਹੋਈ ਮੀਟਿੰਗ ਅਗਲੀ ਖ਼ਬਰ ਯੂਨੀਵਰਿਸਟੀ ਕਾਲਜ ਜੰਡਿਆਲਾ ਵਿੱਚ ਆਧੁਨਿਕ ਖੇਡ ਸੁਵਿਧਾ ਕੇਂਦਰ ਦਾ ਉਦਘਾਟਨ <br/>
Ad Position 24