11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

350 ਸਾਲਾ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਕਮੇਟੀਆਂ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 26-09-2025
ਅੱਪਰਾ, 25 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਤਿੰਨ ਗੁਰਸਿਖਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਦੀ ਅਗਵਾਈ ਹੇਠ ਇਲਾਕੇ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਦੀ ਮੀਟਿੰਗ ਗੁਰਦੁਆਰਾ ਕਲਗੀਧਰ ਅੱਪਰਾ ਵਿਖੇ ਹੋਈ | ਇਸ ਮੌਕੇ ਫੈਸਲਾ ਕੀਤਾ ਗਿਆ ਕਿ ਸਮੂਹ ਇਲਾਕਾ ਨਿਵਾਸੀ ਸੰਗਤਾਂ, ਗੁਰਦੁਆਰਾ ਕਮੇਟੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਦੇ ਸਹਿਯੋਗ ਨਾਲ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਚੇਤਨਾ ਮਾਰਚ 12 ਅਕਤੂਬਰ ਨੂੰ ਸਜਾਇਆ ਜਾਵੇਗਾ | ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਅਕਾਲਸਰ ਸਾਹਿਬ ਲਾਂਦੜਾ ਤੋਂ ਆਰੰਭ ਕੀਤਾ ਜਾਵੇਗਾ ਅਤੇ ਅੱਪਰਾ ਇਲਾਕੇ ਦੇ ਵੱਖ-ਵੱਖ ਪਿੰਡਾਂ ਲਾਂਦੜਾ, ਪਾਲ ਨੌ, ਪਾਲਕਦੀਮ, ਕੰਗ ਜਗੀਰ, ਜੱਜਾ ਖੁਰਦ, ਸਮਰਾੜੀ, ਅੱਪਰਾ, ਲੋਹਗੜ੍ਹ, ਗੜ੍ਹੀ ਮਹਾ ਸਿੰਘ, ਕਟਾਣਾ, ਤੂਰਾਂ, ਛੋਕਰਾਂ, ਮੋਰੋਂ, ਢੱਕ ਮਜਾਰਾ, ਮੰਡੀ, ਚੱਕ ਸਾਹਬੂ, ਭਾਰਸਿੰਘ ਪੁਰ, ਬਾਂਸੀਆਂ ਅਤੇ ਥਲਾ ਵਿੱਚ ਦੀ ਗੁਜ਼ਰਨ ਉਪਰੰਤ ਗੁਰਦੁਆਰਾ ਬਾਬਾ ਹਰਦਿਆਲ ਸਿੰਘ ਥਲਾ ਵਿਖੇ ਸਮਾਪਤੀ ਹੋਵੇਗੀ | 27 ਸਤੰਬਰ ਤੋਂ 10 ਅਕਤੂਬਰ ਤੱਕ ਇਲਾਕੇ ਦੇ ਸਮੂਹ ਗੁਰਦੁਆਰਾ ਸਾਹਿਬ ਵਿਖੇ ਰਾਤਰੀ ਦੇ ਸਮਾਗਮ ਵੀ ਸਜਾਏ ਜਾ ਰਹੇ ਹਨ | ਇਸ ਮੌਕੇ ਭਾਈ ਦਲਵਿੰਦਰ ਸਿੰਘ ਅੱਪਰਾ ਕਥਾ ਵਾਚਕ, ਹਰਜੀਤ ਸਿੰਘ ਲਾਂਦੜਾ, ਤਿਲਕ ਰਾਜ ਸਿੰਘ, ਹਰਜੀਤ ਸਿੰਘ ਮੰਡੀ, ਸਤਨਾਮ ਸਿੰਘ ਸੰਧੂ, ਅਮਰੀਕ ਸਿੰਘ ਸੈਂਹਬੀ, ਸੁਰਿੰਦਰ ਸਿੰਘ ਥਾਂਦੀ, ਤੀਰਥ ਸਿੰਘ ਮੈਂਗੜਾ, ਮੱਖਣ ਸਿੰਘ ਅੱਪਰਾ, ਕਾਕਾ ਬੜੇ ਪਿੰਡੀਆ, ਮਨਜੀਤ ਸਿੰਘ ਛੋਕਰਾਂ, ਅਮਰੀਕ ਸਿੰਘ ਮੰਡੀ, ਗੁਰਮੰਤਰ ਸਿੰਘ ਮੰਡੀ, ਕੁਲਵਿੰਦਰ ਸਿੰਘ ਕੰਗ ਜਗੀਰ, ਨਿਰਮਲ ਸਿੰਘ ਦੇਗੁਣ, ਗੁਰਜੀਤ ਸਿੰਘ ਸਮਰਾੜੀ, ਜੀਤਾ ਛੋਕਰ, ਗੁਰਨੇਕ ਸਿੰਘ ਨੰਬਰਦਾਰ ਮੋਰੋਂ, ਮਾਸਟਰ ਬਲਵੰਤ ਸਿੰਘ ਗੜ੍ਹੀ ਅਤੇ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ-ਜਲੰਧਰ ਰੋਡ 'ਤੇ ਸੜਕ ਹਾਦਸੇ ਵਿੱਚ ਇਕ ਗੰਭੀਰ ਫੱਟੜ, ਕਾਰ ਬੁਰੀ ਤਰ੍ਹਾਂ ਨੁਕਸਾਨੀ <br/> ਅਗਲੀ ਖ਼ਬਰ ਲੋਹੀਆਂ ਨਗਰ ਪੰਚਾਇਤ ਦੇ 'ਸਫ਼ਾਈ ਸੇਵਕਾਂ' ਦੀ ਹੜਤਾਲ ਨੇ 'ਸਫ਼ਾਈ' ਦਾ ਕੀਤਾ ਮੰਦੜਾ ਹਾਲ <br/>
Ad Position 24