ਜੰਡਿਆਲਾ ਮੰਜਕੀ, 25 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਤੋਂ ਜਲੰਧਰ ਜਾਂਦੀ ਸੜਕ 'ੇ ਦੇਰ ਰਾਤ ਵਾਪਰੀ ਇੱਕ ਸੜਕ ਦੁਰਘਟਨਾ ਵਿੱਚ ਟੋਇਟਾ ਈਟੀਐੱਸ ਕਾਰ ਨੰਬਰ ਪੀਬੀ10-ਡੀਐਨ-4955ਵਿੱਚ ਸਵਾਰ ਤਿੰਨ ਵਿਅਕਤੀ ਫੱਟੜ ਹੋ ਗਏ¢ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਲੰਧਰ ਰੋਡ 'ਤੇ ਰਾਤ ਵੇਲੇ ਸੰਦੀਪ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਧਾਲੀਵਾਲ ਆਪਣੇ ਦੋਸਤ ਅਮਰੀਕ ਸਿੰਘ ਨਾਲ ਅੰਮਿ੍ਤਸਰ ਏਅਰਪੋਰਟ ਤੇ ਵਿਦੇਸ਼ ਤੋਂ ਆ ਰਹੇ ਆਪਣੇ ਇੱਕ ਦੋਸਤ ਜਸਕਰਨ ਸਿੰਘ ਨੂੰ ਲੈ ਕੇ ਵਾਪਸ ਆ ਰਹੇ ਸਨ ਤਾਂ ਜੰਡਿਆਲਾ ਵੱਲੋਂ ਆ ਰਹੇ ਇੱਕ ਟਰੈਕਟਰ ਟਰਾਲੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਪਲਟ ਗਈ¢ ਜਿਸ ਕਾਰਨ ਸੰਦੀਪ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਪਿੰਡ ਧਾਲੀਵਾਲ ਦੇ ਗੰਭੀਰ ਸੱਟਾਂ ਲੱਗੀਆਂ¢ ਉਸ ਨੂੰ ਨਕੋਦਰ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ¢ ਉਸਦੇ ਨਾਲ ਦੇ ਸਾਥੀਆਂ ਅਮਰੀਕ ਸਿੰਘ ਤੇ ਜਸਕਰਨ ਸਿੰਘ ਦੇ ਵੀ ਮਮੂਲੀ ਚੋਟਾਂ ਲੱਗੀਆਂ¢ ਰੈਕਟਰ ਚਾਲਕ ਮÏਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ¢ ਪੁਲਿਸ ਚੌਂਕੀ ਜੰਡਿਆਲਾ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਉਕਤ ਸੜਕ ਦੁਰਘਟਨਾ ਦੀ ਪੁਸ਼ਟੀ ਕੀਤੀ¢