ਜਮਸ਼ੇਰ ਖਾਸ, 26 ਸਤੰਬਰ ( ਹਰਵਿੰਦਰ ਕੁਮਾਰ)-ਸ਼੍ਰੋਮਣੀ ਅਕਾਲੀ ਦਲ ਜਲੰਧਰ ਛਾਉਣੀ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਬਜ਼ੁਰਗ ਮਹਿਲਾ ਹਰਜੀਤ ਕÏਰ ਨੂੰ ਅਮਰੀਕਾ ਤੋਂ ਜ਼ਬਰਦਸਤੀ ਦੇਸ਼ ਨਿਕਾਲਾ ਦੇਣਾ ਨਿੰਦਣਯੋਗ ਹੈ ¢ ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੀ ਬਜ਼ੁਰਗ ਅÏਰਤ ਹਰਜੀਤ ਕÏਰ ਨੂੰ ਇਸ ਤਰ੍ਹਾਂ ਜਬਰਦਸਤੀ ਭਾਰਤ ਭੇਜਣਾ ਗਲਤ ਹੈ¢ ਉਨ੍ਹਾਂ ਕਿਹਾ ਕਿ ਅਮਰੀਕਾ ਇੱਕ ਪਾਸੇ ਤਾਂ ਭਾਰਤ ਨੂੰ ਆਪਣਾ ਦੋਸਤ ਕਹਿੰਦਾ ਹੈ ਪਰ ਦੂਜੇ ਪਾਸੇ ਭਾਰਤੀਆਂ ਪ੍ਰਤੀ ਉਸਦਾ ਰਵਈਆ ਦੁਸ਼ਮਣਾਂ ਵਾਂਗ ਹੈ¢ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਅਮਰੀਕਾ ਨੇ ਪਹਿਲਾਂ ਜਬਰੀ ਭਾਰਤੀਆਂ ਨੂੰ ਬੇੜੀਆਂ ਲਗਾ ਕੇ ਭਾਰਤ ਭੇਜਿਆ ਅਤੇ ਫਿਰ ਭਾਰਤ ਤੇ ਟੈਰਿਫ ਵਧਾਇਆ ਅਤੇ ਹੁਣ ਐਚ 1 ਬੀ ਵੀਜੇ ਦੀਆਂ ਸ਼ਰਤਾਂ ਵਿੱਚ ਬਦਲਾਅ ਕੀਤੇ¢ ਉਹਨਾਂ ਕਿਹਾ ਕਿ ਭਾਰਤ ਨੂੰ ਅਮਰੀਕਾ ਦੀਆਂ ਇਹਨਾਂ ਕਾਰਵਾਈਆਂ ਦਾ ਸਖਤ ਜਵਾਬ ਦੇਣਾ ਚਾਹੀਦਾ ਹੈ¢