17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਇੰਡਸਟਰੀ ਐਕਸਪੋਰਟ ਵਲੋਂ ਬੇਅੰਤ ਸਿੰਘ ਪਾਰਕ ਵਿਚ ਪਟਾਕਾ ਮਾਰਕੀਟ ਲਗਾਉਣ ਦਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 27-09-2025
ਜਲੰਧਰ, 26 ਸਤੰਬਰ (ਸ਼ਿਵ)-ਜਲੰਧਰ ਵਿਚ ਪਟਾਕਿਆਂ ਦੀ ਵਿੱਕਰੀ ਲਈ ਜਗ੍ਹਾ ਅਲਾਟ ਕਰਨ ਦੇ ਮਾਮਲੇ ਵਿਚ ਅਜੇ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਬਰਲਟਨ ਪਾਰਕ ਵਿਚ ਇਸ ਵਾਰ ਪਟਾਕਾ ਮਾਰਕੀਟ ਦੇ ਨਾ ਲੱਗਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਇਲਪੁਰ ਖ਼ਾਲਸਾ ਸਕੂਲ ਅਤੇ ਲੰਬਾ ਪਿੰਡ ਚੌਕ ਦੇ ਕੋਲ ਚਾਰਾ ਮੰਡੀ ਵਿਚ ਪਟਾਕਾ ਮਾਰਕੀਟ ਲਗਾਉਣ ਲਈ ਜਗਾ ਅਲਾਟ ਕੀਤੀ ਸੀ ਪਰ ਉਸ ਦਾ ਪਟਾਕਾ ਕਾਰੋਬਾਰੀਆਂ ਵੱਲੋਂ ਪਾਰਕਿੰਗ ਅਤੇ ਸੁਰੱਖਿਆ ਦੇ ਇੰਤਜ਼ਾਮ ਨਾ ਹੋਣ ਕਰਕੇ ਦੋਵੇਂ ਥਾਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਤੀਜੀ ਵਾਰ ਪਟਾਕਾ ਕਾਰੋਬਾਰੀਆਂ ਨੇ ਫੋਕਲ ਪੁਆਇੰਟ ਦੇ ਕੋਲ ਬੇਅੰਤ ਸਿੰਘ ਪਾਰਕ ਵਿਚ ਪਟਾਕਾ ਮਾਰਕੀਟ ਲਗਾਉਣ ਦੇਣ ਦੀ ਮੰਗ ਕੀਤੀ ਸੀ ਤੇ ਇਸ 'ਤੇ ਨਿਗਮ ਪ੍ਰਸ਼ਾਸਨ ਵੱਲੋਂ ਜਗਾ ਅਲਾਟ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਲਈ ਐਨ.ਓ.ਸੀ.ਜਾਰੀ ਕੀਤੀ ਗਈ ਸੀ ਪਰ ਇਸ ਦੀ ਮਨਜੂਰੀ ਦੇਣ ਦਾ ਫੋਕਲ ਪੁਆਇੰਟ ਦੇ ਕਾਰੋਬਾਰੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ, ਜਿਸ ਕਰਕੇ ਹੁਣ ਪਟਾਕਾ ਮਾਰਕੀਟ ਦੇ ਬੇਅੰਤ ਸਿੰਘ ਪਾਰਕ ਵਿਚ ਲੱਗਣ ਦਾ ਮਾਮਲਾ ਖਟਾਈ ਵਿਚ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸਨਅਤਕਾਰਾਂ ਦੇ ਵਿਰੋਧ ਤੋਂ ਬਾਅਦ ਅੱਜ ਪੰਜਾਬ ਸਮਾਲ ਇੰਡਸਟਰੀ ਅਤੇ ਐਕਸਪੋਰਟ ਕਾਰਪੋਰੇਸ਼ਨ ਨੇ ਨਿਗਮ ਕਮਿਸ਼ਨਰ ਨੂੰ ਇੱਕ ਚਿੱਠੀ ਲਿਖ ਕੇ ਇਸ ਜਗਾ 'ਤੇ ਪਟਾਕਾ ਮਾਰਕੀਟ ਲਗਾਉਣ ਦੀ ਮਨਜੂਰੀ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਜਗਾ 'ਤੇ ਮਾਰਕੀਟ ਲਗਾਉਣ ਦੀ ਮਨਜੂਰੀ ਨਾ ਦੇਣ ਲਈ ਕਿਹਾ ਹੈ | ਇਸ ਬਾਰੇ ਨਿਗਮ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 22 ਅਗਸਤ 2025 ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਬੇਅੰਤ ਸਿੰਘ ਪਾਰਕ ਵਿਚ ਪਟਾਕਾ ਮਾਰਕੀਟ ਨਹੀਂ ਲਗਾਈ ਜਾਵੇਗੀ ਕਿਉਂਕਿ ਇਹ ਜਗਾ ਹਾਈਵੇ ਦੇ ਬਿਲਕੁਲ ਨਜ਼ਦੀਕ ਹੈ | ਇਸ ਦੇ ਉੱਪਰ ਹਾਈ ਵੋਲਟੇਜ ਬਿਜਲੀ ਦੀਆਂ ਲਾਈਨਾਂ ਵੀ ਲੰਘ ਰਹੀਆਂ ਹਨ | ਕਾਰਖ਼ਾਨੇ ਵੀ ਇਸ ਦੇ ਨਾਲ ਹਨ ਤੇ ਇਸ ਬਾਰੇ ਨਿਗਮ ਦੇ ਫਾਇਰ ਵਿਭਾਗ ਵੱਲੋਂ ਵੀ ਇਸ ਜਗਾ ਨੂੰ ਢੁਕਵਾਂ ਨਹੀਂ ਪਾਇਆ ਗਿਆ ਹੈ | ਅਧਿਕਾਰੀਆਂ ਨੇ ਨਿਗਮ ਨੂੰ ਇਸ ਪਾਰਕ ਵਿਚ ਮਾਰਕੀਟ ਲਗਾਉਣ ਲਈ ਮਨਜੂਰੀ ਨਾ ਦੇਣ ਲਈ ਕਿਹਾ ਹੈ | ਉਧਰ ਹੁਣ ਬੇਅੰਤ ਸਿੰਘ ਪਾਰਕ ਵਿਚ ਵੀ ਜਗਾ ਨਾ ਮਿਲਦੀ ਦੇਖ ਕਈ ਪਟਾਕਾ ਕਾਰੋਬਾਰੀ ਵੀ ਚਿੰਤਤ ਹੋ ਗਏ ਹਨ ਤੇ ਕਈ ਪਟਾਕਾ ਕਾਰੋਬਾਰੀਆਂ ਨੇ ਇਸ ਜਗਾ 'ਤੇ ਮਾਰਕੀਟ ਲੱਗਣ ਦਾ ਵਿਰੋਧ ਕਰਨ ਵਾਲੇ ਸਨਅਤਕਾਰ ਆਗੂਆਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਸਨਅਤਕਾਰ ਆਗੂਆਂ ਨੇ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਜਿਸ ਕਰਕੇ ਹੁਣ ਬੇਅੰਤ ਸਿੰਘ ਪਾਰਕ ਵਿਚ ਮਾਰਕੀਟ ਲੱਗਣ ਦਾ ਵਿਰੋਧ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੋਰ ਜਗਾ ਦੇਖਣੀ ਪਏਗੀ |

Ad Position 22
No active advertisement
ਪਿਛਲੀ ਖ਼ਬਰ ਮੀਤ ਮੈਨੇਜਰ ਜਗਤਾਰ ਸਿੰਘ ਨੂੰ ਸਦਮਾ-ਪਿਤਾ ਦਾ ਦਿਹਾਂਤ ਅਗਲੀ ਖ਼ਬਰ ਸਿਵਲ ਸਰਜਨ ਨੇ ਐੱਮ.ਡੀ.ਆਰ. ਮੀਟਿੰਗ 'ਚ ਜਣੇਪੇ ਦੌਰਾਨ ਮੌਤਾਂ ਦੀ ਕੀਤੀ ਸਮੀਖਿਆ <br/>
Ad Position 24