ਜਲੰਧਰ, 27 ਸਤੰਬਰ (ਸ਼ਿਵ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਖੇਡ ਉਦਯੋਗ ਸੰਘ ਦੇ ਕਨਵੀਨਰ ਵਿਜੇ ਧੀਰ ਦੇ ਦਫਤਰ ਵਿਚ ਕਾਰੋਬਾਰੀਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਭਾਰਤ ਭਵਿੱਖ ਵਿਚ ਇੱਕ ਕੌਮਾਂਤਰੀ ਮਹਾਂ ਸ਼ਕਤੀ ਬਣਨ ਲਈ ਤਿਆਰ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਜੀ. ਐੱਸ. ਟੀ. ਕਰ ਕਾਨੂੰਨ ਵਿਚ ਇਤਿਹਾਸਕ ਸੁਧਾਰ ਲਾਗੂ ਕੀਤੇ ਗਏ ਹਨ ਜਿਸ ਨਾਲ ਕਰੋੜਾਂ ਲੋਕਾਂ ਨੂੰ ਫ਼ਾਇਦਾ ਹੋਣ ਵਾਲਾ ਹੈ | ਇਸ ਮੌਕੇ ਵਿਜੇ ਧੀਰ, ਰਮੇਸ਼ ਅਨੰਦ ਤੇ ਹੋਰ ਕਾਰੋਬਾਰੀ ਹਾਜਰ ਸਨ | ਸ੍ਰੀ ਤਰੁਣ ਚੱੁਘ ਨੇ ਕਿਹਾ ਕਿ ਜੀ. ਐੱਸ. ਟੀ. ਕਰ ਕਾਨੂੰਨ ਵਿਚ ਸੁਧਾਰ ਕਰਕੇ ਹਰ ਵਰਗ ਨੂੰ ਰਾਹਤ ਦਿੱਤੀ ਗਈ ਹੈ ਜਿਨਾਂ ਵਿਚ ਦਵਾਈਆਂ ਤੋਂ ਇਲਾਵਾ ਵਿੱਦਿਅਕ ਸਮਾਨ, ਖੇਡਾਂ ਦੇ ਸਮਾਨ, ਖੇਤੀਬਾੜੀ ਸਮਾਨ ਅਤੇ ਹੋਰ ਸਮਾਨ ਸਮੇਤ ਹਰ ਕਿਸਮ ਦੇ ਸਮਾਨ ਸ਼ਾਮਿਲ ਹਨ ਜਿਨਾਂ 'ਤੇ ਜੀ. ਐੱਸ. ਟੀ. ਨੂੰ ਜਾਂ ਤਾਂ ਖ਼ਤਮ ਕਰ ਦਿੱਤਾ ਗਿਆ ਸੀ ਜਾਂ ਘਟਾ ਦਿੱਤਾ ਗਿਆ ਸੀ | ਇਸ ਮੌਕੇ ਤਰੁਣ ਚੱੁਘ ਦੀ ਅਗਵਾਈ ਹੇਠ ਬਾਜ਼ਾਰ ਵਿਚ ਇੱਕ ਸੰਪਰਕ ਮੁਹਿੰਮ ਸ਼ੁਰੂ ਕੀਤੀ ਗਈ, ਜਿੱਥੇ ਸ੍ਰੀ ਚੁੱਘ ਨੇ ਆਪ ਵੀ ਹਰ ਦੁਕਾਨ 'ਤੇ ਜੀ. ਐੱਸ. ਟੀ. ਸੁਧਾਰ ਦੇ ਸਟਿੱਕਰ ਚਿਪਕਾਏ ਅਤੇ ਪੈਂਫਲੇਟ ਵੰਡੇ ¢ ਉਨਾਂ ਨੇ ਦੁਕਾਨਦਾਰਾਂ ਨਾਲ ਜੀ. ਐੱਸ. ਟੀ. ਕਰ ਸੁਧਾਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ | ਇਸ ਮÏਕੇ ਰਵਿੰਦਰ ਧੀਰ, ਰਾਕੇਸ਼ ਰਾਠÏਰ, ਸੁਸ਼ੀਲ ਸ਼ਰਮਾ, ਅਸ਼ੋਕ ਸਰੀਨ ਹਿੱਕੀ, ਸ਼ੀਤਲ ਅੰਗੂਰਾਲ, ਸਰਬਜੀਤ ਮੱਕੜ, ਬੀਬੀ ਕਮਲਜੀਤ ਕÏਰ, ਅਮਰਜੀਤ ਸਿੰਘ ਗੋਲਡੀ, ਸੁਮਨ ਰਾਣਾ, ਯੋਗੇਸ਼ ਮਲਹੋਤਰਾ, ਕੁਨਾਲ ਸ਼ਰਮਾ, ਕÏਾਸਲਰ ਰਾਜੀਵ ਢੀਂਗਰਾ, ਕÏਾਸਲਰ ਤਰਵਿੰਦਰ ਸੋਈ, ਵਰੁਣ ਤਨੇਜਾ, ਕੁਮੁਦ ਸ਼ਰਮਾ, ਰਾਜੇਸ਼ ਅਰੋੜਾ, ਸਤਪਾਲ ਪੱਪੂ, ਪ੍ਰਧਾਨ ਸੁਨੀਲ ਚੋਪੜਾ, ਅਸ਼ਵਨੀ ਅਟਵਾਲ ਤੇ ਹੋਰ ਹਾਜਰ ਸਨ |