26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕੁਲਦੀਪ ਸਿੰਘ ਲੁਬਾਣਾ ਨੇ ਹੱਲ ਕਰਵਾਈ ਪਾਣੀ ਸਮੱਸਿਆ <br/>

Ad Position 21
No active advertisement
ਮੋਟਰ ਦੀ ਮੁਰੰਮਤ ਕੀਤੇ ਜਾਣ ਤੋਂ ਬਾਅਦ ਟਿਊਬਵੈੱਲ ਤੋਂ ਨਿਕਲਦਾ ਪਾਣੀ | ਤਸਵੀਰ: ਜੀ. ਪੀ. ਸਿੰਘ <br/> 28-09-2025
ਜਲੰਧਰ, 27 ਸਤੰਬਰ (ਸ਼ਿਵ)-ਵਾਰਡ ਨੰਬਰ 3 ਵਿਚ ਪਾਣੀ ਦੀ ਮੋਟਰ ਖ਼ਰਾਬ ਹੋਣ ਨਾਲ ਜਿਹੜੀ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਸੀ, ਉਸ ਨੂੰ ਆਮ ਆਦਮੀ ਪਾਰਟੀ ਦੇ ਕੌਂਸਲਰ ਬਲਜਿੰਦਰ ਕੌਰ ਦੇ ਪਤੀ ਤੇ ਸੀਨੀਅਰ ਆਗੂ ਕੁਲਦੀਪ ਸਿੰਘ ਲੁਬਾਣਾ ਨੇ ਅੱਜ ਪਾਣੀ ਵਾਲੀ ਮੋਟਰ ਨੂੰ ਠੀਕ ਕਰਵਾ ਦਿੱਤਾ ਹੈ ਜਿਸ ਕਰਕੇ ਟਿਊਬਵੈੱਲ ਤੋਂ ਪਾਣੀ ਸਪਲਾਈ ਸ਼ੁਰੂ ਹੋ ਗਈ | ਕੁਲਦੀਪ ਸਿੰਘ ਲੁਬਾਣਾ ਨੇ ਕਿਹਾ ਕਿ ਇਸ ਸਮੱਸਿਆ ਦੇ ਠੀਕ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ | ਉਨਾਂ ਕਿਹਾ ਕਿ ਵਾਰਡ ਵਿਚ ਪਾਣੀ ਸਪਲਾਈ ਲਈ ਉਹ ਹਰ ਸੰਭਵ ਯਤਨ ਕਰਦੇ ਰਹੇ ਹਨ ਤਾਂ ਜੋ ਜਲਦੀ ਤੋਂ ਜਲਦੀ ਤੋਂ ਸਮੱਸਿਆ ਹੱਲ ਹੋ ਸਕੇ | ਇਸ ਮੌਕੇ ਇੰਡਸਟਰੀਅਲ ਅਸਟੇਟ ਐਸੋਸੀਏਸ਼ਨ ਦੇ ਪ੍ਰਧਾਨ ਸੂਬਾ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਇਸ ਸਮੱਸਿਆ ਨੂੰ ਜਲਦੀ ਹੱਲ ਕਰਵਾਉਣ ਲਈ ਕੁਲਦੀਪ ਸਿੰਘ ਲੁਬਾਣਾ ਦਾ ਧੰਨਵਾਦ ਕੀਤਾ ਕਿ ਉਹ ਮੋਹਰੀ ਹੋ ਕੇ ਸਾਰੀਆਂ ਸਮੱਸਿਆਵਾਂ ਹੱਲ ਕਰਵਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪਟੇਲ ਹਸਪਤਾਲ ਵਿਖੇ ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਭਲਕੇ <br/> ਅਗਲੀ ਖ਼ਬਰ ਤਰੁਣ ਚੁੱਘ ਨੇ ਦੁਕਾਨਾਂ 'ਤੇ ਜੀ.ਐੱਸ.ਟੀ. ਕਰ ਸੁਧਾਰ ਦੇ ਚਿਪਕਾਏ ਸਟਿੱਕਰ <br/>
Ad Position 24