26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਟਰੱਸਟੀਆਂ ਤੋਂ ਮਹਾਰਾਜਾ ਅਗਰਸੇਨ ਮਾਰਗ ਦਾ ਨਿਰਮਾਣ ਜਲਦੀ ਸ਼ੁਰੂ ਕਰਨ ਦੀ ਮੰਗ <br/>

Ad Position 21
No active advertisement
ਆਤਮ ਪ੍ਰਕਾਸ਼ ਸਿੰਘ ਬੱਬਲੂ, ਹਰਚਰਨ ਸਿੰਘ ਰੰਧਾਵਾ ਨਾਲ ਮੁਲਾਕਾਤ ਦੌਰਾਨ ਰਾਜਨ ਗੁਪਤਾ, ਐਮ. ਐਲ. ਸਹਿਗਲ | ਤਸਵੀਰ: ਜੀ. ਪੀ. ਸਿੰਘ <br/> 28-09-2025
ਜਲੰਧਰ, 27 ਸਤੰਬਰ (ਸ਼ਿਵ)-ਅੱਜ ਫੈਡਰੇਸ਼ਨ ਦੀ ਰੈਜ਼ੀਡੈਂਟ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਰਾਜਨ ਗੁਪਤਾ, ਐਮ. ਐਲ. ਸਹਿਗਲ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਟਰੱਸਟੀਆਂ ਆਤਮਜੀਤ ਸਿੰਘ ਬੱਬਲੂ ਅਤੇ ਸ. ਹਰਚਰਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ 120 ਫੁੱਟ ਲੰਬੀ ਸੜਕ ਮਹਾਰਾਜਾ ਅਗਰਸੈਨ ਮਾਰਗ 'ਤੇ ਜਲਦੀ ਨਿਰਮਾਣ ਸ਼ੁਰੂ ਕਰਨ ਦੀ ਅਪੀਲ ਕੀਤੀ, ਜੋ ਕਿ ਪੁਰਾਣੇ ਜਲੰਧਰ ਸ਼ਹਿਰ ਨੂੰ ਸੂਰਿਆ ਐਨਕਲੇਵ ਰਾਹੀਂ ਜੀ. ਟੀ. ਰੋਡ ਨਾਲ ਜੋੜਦੀ ਹੈ¢ ਇਸ ਨਾਲ ਚਾਰ ਇੰਪਰੂਵਮੈਂਟ ਟਰੱਸਟ ਕਲੋਨੀਆਂ ਤੱਕ ਪਹੁੰਚ ਮਿਲੇਗੀ ਅਤੇ ਲਗਭਗ 20 ਹੋਰ ਕਲੋਨੀਆਂ ਨੂੰ ਸ਼ਹਿਰ ਅਤੇ ਰਾਸ਼ਟਰੀ ਰਾਜ ਮਾਰਗ ਨਾਲ ਜੋੜਿਆ ਜਾਵੇਗਾ¢ ਉਨ੍ਹਾਂ ਨੇ ਕਬਜ਼ੇ ਅਤੇ ਜ਼ਮੀਨ ਪ੍ਰਾਪਤੀ ਦੇ ਦਾਅਵਿਆਂ ਦਾ ਭੁਗਤਾਨ ਕਰਨ ਅਤੇ ਜ਼ਮੀਨ ਖ਼ਾਲੀ ਕਰਵਾਉਣ ਦੀ ਵੀ ਅਪੀਲ ਕੀਤੀ | ਜਿਸ ਨਾਲ ਵਿਕਾਸ ਅੱਗੇ ਵਧ ਸਕੇ¢ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸੂਰਿਆ ਐਨਕਲੇਵ ਦੇ ਕਈ ਬਲਾਕਾਂ ਵਿਚ ਸਟਰੀਟ ਲਾਈਟਾਂ ਲਗਭਗ ਦੋ ਮਹੀਨਿਆਂ ਤੋਂ ਖ਼ਰਾਬ ਹਨ, ਜਿਨ੍ਹਾਂ ਦੀ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ¢ ਸ਼੍ਰੀ ਰਾਮ ਮੰਦਰ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਸੜਕ ਦਾ ਜਲਦੀ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ¢ ਇਸ ਮੌਕੇ ਕਰਨ ਜਿੰਦਲ, ਸੁਨੀਲ ਜੈਨ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਨੇ ਯੂ.ਏ.ਈ. ਤੋਂ ਲਿਆਂਦਾ ਬੱਬਰ ਖ਼ਾਲਸਾ ਦਾ ਕਾਰਕੁੰਨ ਪਰਮਿੰਦਰ ਸਿੰਘ ਪਿੰਦੀ ਅਗਲੀ ਖ਼ਬਰ ਹਿੰਸਾ ਪ੍ਰਭਾਵਿਤ ਲੇਹ ਵਿਖੇ ਕਰਫ਼ਿਊ 'ਚ 4 ਘੰਟੇ ਦੀ ਢਿੱਲ-ਸਥਿਤੀ ਸ਼ਾਂਤੀਪੂਰਨ
Ad Position 24