27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜਸਕਰਨ ਸਿੰਘ ਬਾਹੀਆ ਬੀਕੇਯੂ ਕੈਂਟ ਬਲਾਕ ਦੇ ਖ਼ਜ਼ਾਨਚੀ ਤੇ ਪਿ੍ੰਸਦੀਪ ਸਿੰਘ ਬਾਹੀਆ ਕੁੱਕੜ ਪਿੰਡ ਸਰਕਲ ਦੇ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 28-09-2025
ਜਲੰਧਰ, 27 ਸਤੰਬਰ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਰਗਰਮ ਮੈਂਬਰ ਜਸਕਰਨ ਸਿੰਘ ਬਾਹੀਆ ਨੂੰ ਕੈਂਟ ਬਲਾਕ ਦਾ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ¢ ਜਦਕਿ ਨÏਜਵਾਨ ਆਗੂ ਪਿ੍ੰਸਦੀਪ ਸਿੰਘ ਬਾਹੀਆ ਨੂੰ ਕੁੱਕੜ ਪਿੰਡ ਸਰਕਲ ਦਾ ਪ੍ਰਧਾਨ ਬਣਾਇਆ ਗਿਆ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਕੈਂਟ ਬਲਾਕ ਦੇ ਪ੍ਰਧਾਨ ਸੁਖਬੀਰ ਸਿੰਘ ਬੀਰ ਕੁੱਕੜ ਪਿੰਡ ਨੇ ਦੱਸਿਆ ਕਿ ਉਕਤ ਦੋਵਾਂ ਆਗੂਆਂ ਵੱਲੋਂ ਜਥੇਬੰਦੀ ਦੀ ਮਜਬੂਤੀ ਲਈ ਪਿਛਲੇ ਲੰਬੇ ਸਮੇਂ ਤੋਂ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਹਾਲ ਹੀ ਵਿੱਚ ਆਏ ਹੜਾਂ ਦÏਰਾਨ ਇਹਨਾਂ ਦੋਵਾਂ ਆਗੂਆਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਰਾਹਤ ਤੇ ਬਚਾਅ ਕਾਰਜਾਂ ਚ ਅੱਗੇ ਹੋ ਕੇ ਕੰਮ ਕੀਤਾ ਗਿਆ ਇਸ ਦÏਰਾਨ ਉਨ੍ਹਾਂ ਵੱਲੋਂ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਗਈ¢ ਖਾਸ ਕਰਕੇ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਉਨ੍ਹਾਂ ਨੇ ਜਾ ਕੇ ਜਿਸ ਤਰਹਾਂ ਲੋਕਾਂ ਦੀ ਲੋਕਾਂ ਦੀ ਮਦਦ ਕੀਤੀ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਸਰਦਾਰ ਸੁਖਬੀਰ ਸਿੰਘ ਵੀਰ ਨੇ ਦੱਸਿਆ ਕਿ ਦੋਵੇਂ ਆਗੂ ਜਿੱਥੇ ਆਪਣੇ ਵੱਡੀ ਗਿਣਤੀ ਸਾਥੀਆਂ ਦੇ ਨਾਲ ਕਿਸਾਨ ਅੰਦੋਲਨ ਦÏਰਾਨ ਦਿੱਲੀ ਵਿਖੇ ਲੰਬਾ ਸਮਾਂ ਮੋਰਚੇ ਵਿੱਚ ਰਹੇ ਉੱਥੇ ਉਨ੍ਹਾਂ ਵੱਲੋਂ ਸ਼ੰਬੂ ਮੂਰਤੀ ਵਿੱਚ ਵੀ ਆਪਣਾ ਯੋਗਦਾਨ ਪਾਇਆ ਗਿਆ ਉਨ੍ਹਾਂ ਕਿਹਾ ਕਿ ਕਿਸਾਨੀ ਮੰਗਲਾਂ ਅਤੇ ਇੱਕ ਹੋਰ ਨਾ ਕਿਸਾਨੀ ਮਸਲਿਆਂ ਲਈ ਜਦੋਂ ਵੀ ਜਥੇਬੰਦੀ ਵਲੋਂ ਸੰਘਰਸ਼ ਉਲੀਕਿਆ ਗਿਆ ਤਾਂ ਇਹਨਾਂ ਆਗੂਆਂ ਨੇ ਆਪਣੇ ਸਾਥੀਆਂ ਦੇ ਸਾਥੀਆਂ ਸਮੇਤ ਉਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਤੇ ਆਵਾਜ਼ ਬੁਲੰਦ ਕੀਤੀ ਉਨ੍ਹਾਂ ਕਿਹਾ ਕਿ ਖਾਸ ਕਰਕੇ ਲੈਂਡ ਪੋਲਿੰਗ ਮਸਲੇ ਦੇ ਵਿੱਚ ਸਰਕਾਰ ਸਰਕਾਰ ਦੇ ਖਿਲਾਫ ਆਵਾਜ਼ ਉਠਾਉਣ ਵਿੱਚ ਦੋਵਾਂ ਆਗੂਆਂ ਵੱਲੋਂ ਮੋਹਰੀ ਰੋਲ ਅਦਾ ਕੀਤਾ ਗਿਆ¢ ਉਨ੍ਹਾਂ ਕਿਹਾ ਕਿ ਸਰਕਾਰ ਦੀ ਲੈਂਡ ਪੋਲਿੰਗ ਖਿਲਾਫ ਲੋਕ ਲਾਮਬੰਦੀ ਕਰਨ ਵਿੱਚ ਜਸਕਰਨ ਸਿੰਘ ਬਾਹੀਆ ਤੇ ਪਿ੍ੰਸਦੀਪ ਸਿੰਘ ਬਾਹੀਆ ਨੇ ਆਪੋ ਆਪਣੇ ਪੱਧਰ ਤੇ ਵੱਡੇ ਯਤਨ ਕੀਤੇ ਤੇ ਲੋਕਾਂ ਨੂੰ ਇਸ ਨੀਤੀ ਦੇ ਖਿਲਾਫ ਲਾਮਬੰਦ ਕੀਤਾ ਆਖਰਕਾਰ ਸਰਕਾਰ ਇਸ ਨੀਤੀ ਨੂੰ ਵਾਪਸ ਲੈਣ ਲਈ ਮਜਬੂਰ ਹੋਈ ਲੈਂਡ ਪੁਲਿਸ ਨੀਤੀ ਖਿਲਾਫ ਕੁੱਕੜ ਪਿੰਡ ਵਿਖੇ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸਫਫ ਬਣਾਉਣ ਵਿੱਚ ਵੀ ਇਹਨਾਂ ਦੋਵਾਂ ਆਗੂਆਂ ਦਾ ਵੱਡਾ ਯੋਗਦਾਨ ਰਿਹਾ ਹੈ¢ ਪਾਰਟੀ ਜਥੇਬੰਦੀ ਪ੍ਰਤੀ ਇਨ੍ਹਾਂ ਦੋਵਾਂ ਆਗੂਆਂ ਦੇ ਯੋਗਦਾਨ ਨੂੰ ਦੇਖਦੇ ਆ ਉਨ੍ਹਾਂ ਨੂੰ ਇਹ ਨਵੀਂ ਜਿੰਮੇਵਾਰੀ ਸÏਾਪੀ ਗਈ ਹ ਉਨ੍ਹਾਂ ਆਸ ਪ੍ਰਗਟਾਈ ਕਿ ਦੋਵੇਂ ਆਗੂ ਆਪੋ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਇਸ ਮÏਕੇ ਜਸਕਰਨ ਸਿੰਘ ਬਾੀਆ ਅਤੇ ਪਿ੍ੰਸਦੀਪ ਸਿੰਘ ਬਾਈ ਨੇ ਜਥੇਬੰਦੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ ਸੀਨੀਅਰ ਆਗੂ ਸਤਨਾਮ ਸਿੰਘ ਸਾਨੀ ਅਤੇ ਕੈਂਟ ਬਲਾਕ ਦੇ ਪ੍ਰਧਾਨ ਸੁਖਬੀਰ ਸਿੰਘ ਬੇ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਜਥੇਬੰਦੀ ਦੀ ਮਜਬੂਤੀ ਅਤੇ ਕਿਸਾਨੀ ਮਸਲਿਆਂ ਲਈ ਪਹਿਲਾਂ ਵਾਂਗ ਹੀ ਆਪਣੀ ਆਵਾਜ਼ ਉਠਾਉਂਦੇ ਰਹਿਣਗੇ ਅਤੇ ਆਪਣਾ ਸਹਿਯੋਗ ਦਿੰਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ 'ਵਿਸ਼ਵ ਪੰਜਾਬੀ ਦਿਵਸ' <br/> ਅਗਲੀ ਖ਼ਬਰ ਪੰਜਾਬ ਪੁਲਿਸ ਨੇ ਯੂ.ਏ.ਈ. ਤੋਂ ਲਿਆਂਦਾ ਬੱਬਰ ਖ਼ਾਲਸਾ ਦਾ ਕਾਰਕੁੰਨ ਪਰਮਿੰਦਰ ਸਿੰਘ ਪਿੰਦੀ
Ad Position 24