ਮਕਸੂਦਾਂ, 27 ਸਤੰਬਰ (ਸੌਰਵ ਮਹਿਤਾ)-ਮੰਗਲਵੀਰਾ ਸੋਸ਼ਲ ਵੈਲਫੇਅਰ ਐਂਡ ਚੈਰੀਟੇਬਲ ਟਰੱਸਟ ਵਲੋਂ ਕੈਪੀਟਲ ਹੌਸਪਿਟਲ ਪਠਾਨਕੋਟ ਰੋਡ ਜਲੰਧਰ ਦੇ ਸਹਿਜੋਗ ਨਾਲ ਡ੍ਰੀਮ ਲੈਂਡ ਪਬਲਿਕ ਸਕੂਲ ਜਨਤਾ ਕਾਲੋਨੀ ਜਲੰਧਰ ਵਿੱਚ ਇਕ ਮੁਫ਼ਤ ਮੈਡੀਕਲ ਹੈਲਥ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਵਿੱਚ ਕੈਪੀਟਲ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਵਿੱਚ ਦਿਲ ਦੀਆ ਬਿਮਾਰੀਆਂ, ਬੱਚਿਆਂ ਦੇ ਰੋਗਾਂ ਦੀ ਅਤੇ ਆਮ ਬਿਮਾਰੀਆਂ ਦਾ ਚੈੱਕਅੱਪ ਕੀਤਾ ਗਿਆ | ਇਸ ਮੌਕੇ 'ਤੇ ਇ ਸੀ ਜੀ, ਬਲੱਡ ਪਰੈਸ਼ਰ ਤੇ ਬਲੱਡ ਸ਼ੂਗਰ ਦੇ ਟੈਸਟ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਵੰਡਿਆ ਗਈਆਂ | ਕੈਂਪ ਵਿੱਚ 152 ਮਰੀਜ਼ਾਂ ਦਾ ਚੈੱਕ ਕੀਤਾ ਗਿਆ |