ਗੁਰਾਇਆ, 27 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਸ੍ਰੀ ਗੁਰੂ ਹਰਿ ਰਾਏ ਖ਼ਾਲਸਾ ਸੀਨੀਅਰ ਸਕੂਲ ਦੁਸਾਂਝ ਕਲਾਂ 'ਚ ਗੁਰਾਇਆ ਬਲਾਕ ਦੋ ਅਤੇ ਜ਼ੋਨ ਨੰਬਰ 9 ਦੀ ਲੜਕੇ ਅਤੇ ਲੜਕੀਆਂ ਦੀ ਐਥਲੈਟਿਕ ਮੀਟ ਅੱਜ ਸੰਪਨ ਹੋਈ | ਜ਼ੋਨਲ ਪ੍ਰਧਾਨ ਪਿ੍ੰਸੀਪਲ ਸਤਵਿੰਦਰਪਾਲ ਸਿੰਘ ਅਤੇ ਸਕੱਤਰ ਬਲਦੇਵ ਸਿੰਘ ਜੋਹਲ ਦੇ ਦਿਸ਼ਾਂ ਨਿਰਦੇਸ਼ਾਂ ਤਹਿ ਕਰਵਾਈ ਗਈ ਇਸ ਐਥਲੈਟਿਕਸ ਮੀਟ ਲਈ ਖੇਡ ਵਿਭਾਗ ਦੇ ਕੋਚ ਕੁਲਵਿੰਦਰ ਸਿੰਘ , ਕਰਮਵੀਰ ਸਿੰਘ, ਪਿੰ੍ਰਸੀਪਲ ਨਰੇਸ਼ ਕੁਮਾਰ ਵਲੋਂ ਰਣਵੀਰ ਸਿੰਘ ਮੌਲਵੀ ਦੁਸਾਂਝ ਵੈਲਫੇਅਰ ਕਲੱਬ, ਕੁਲਵੰਤ ਸਿੰਘ ਕਨੇਡਾ, ਸੁਖਦੇਵ ਸਿੰਘ ਖੰਗੂੜਾ ਅਤੇ ਬਾਬਾ ਸੰਗ ਸਪੋਰਟਸ ਕਲੱਬ ਦੁਸਾਂਝ ਕਲਾਂ ਦੇ ਸਹਿਯੋਗ ਨਾਲ ਖਿਡਾਰੀਆਂ ਲਈ ਯੋਗ ਪ੍ਰਬੰਧ ਅਤੇ ਮੈਡਲਾਂ ਨੂੰ ਉਚੇਚਾ ਤਿਆਰ ਕਰਵਾਇਆ ਗਿਆ ਸੀ | 14 ਸਾਲ ਵਰਗ ਲੜਕਿਆਂ ਦੀ 600 ਮੀਟਰ ਦੌੜ 'ਚ ਵਿਸ਼ਾਲ ਹੀਰਾ, ਅਜੀਤ ਅਤੇ ਰਮਨਦੀਪ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ | 400 ਮੀਟਰ 'ਚ ਵਿਸ਼ਾਲ ਹੀਰਾ, ਸਾਵਣ ਕੁਮਾਰ ਅਤੇ ਸਟਾਰ ਬਾਬੂ ਕ੍ਰਮਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ | 400 ਮੀਟਰ 17 ਸਾਲ ਵਰਗ 'ਚ ਅੰਸ਼ਲਾਲ ਮਹਿਰਾ, ਤਰਨਜੀਤ ਸਿੰਘ ਅਤੇ ਯੁਕੇਸ਼ ਕ੍ਰਮਵਾਰ ਪਹਿਲੇ , ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ | 800 ਮੀਟਰ 17 ਸਾਲ ਵਰਗ 'ਚ ਜਤਿਨ, ਅਰਮਾਨ ਅਤੇ ਵਿਸ਼ੇਸ਼ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ | 800 ਮੀਟਰ 19 ਸਾਲ ਵਰਗ 'ਚ ਰੰਜਨ ਕੁਮਾਰ, ਦਿਨੇਸ਼ ਕੁਮਾਰ ਅਤੇ ਜਤਿਨ ਬੰਗੜ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ | 400 ਮੀਟਰ 19 ਸਾਲ ਵਰਗ 'ਚ ਕਰਮਜੀਤ, ਦਿਲਪ੍ਰੀਤ ਹੀਰ ਅਤੇ ਅਰਜਨ ਕੁਮਾਰ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ | 19 ਸਾਲ 100 ਮੀਟਰ 'ਚ ਹੈਰੀ ਜੱਸੀ, ਗਗਨਜੀਤ ਸਿੰਘ ਅਤੇ ਹਰਮਨ ਭਟੋਆ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ | ਇੱਕ ਦਿਨ ਪਹਿਲਾਂ ਕਰਵਾਏ ਲੜਕੀਆਂ ਦੇ ਮੁਕਾਬਲਿਆਂ 'ਚ 100 ਮੀਟਰ 17 ਸਾਲ ਵਰਗ 'ਚ ਮੁਸਕਾਨ ਵਿਰਦੀ ਪਹਿਲੇ, ਰੋਸ਼ਨੀ ਦੂਜੇ ਅਤੇ ਪ੍ਰੀਤੀ ਅਤੇ ਰੁਪਿੰਦਰ ਕੌਰ ਤੀਸਰੇ ਸਥਾਨ 'ਤੇ ਰਹੇ | 400 ਮੀਟਰ 17 ਸਾਲ ਵਰਗ 'ਚ ਜਸਲੀਨ ਪਹਿਲੇ, ਸ਼ਗਨ ਦੂਸਰੇ ਅਤੇ ਸੁਖ੍ਰੀਤ ਕੌਰ ਤੀਸਰੇ ਸਥਾਨ 'ਤੇ ਰਹੇ | ਇਸ ਤੋਂ ਇਲਾਵਾ ਇਸ ਅਥਲੈਟਿਕ ਮੀਟ 'ਚ ਦੌੜਾਂ ਤੋਂ ਇਲਾਵਾ ਵੱਖ-ਵੱਖ ਥਰੋ ਮੁਕਾਬਲਿਆਂ 'ਚ ਜੇਤੂਆਂ ਨੂੰ ਮੌਕੇ 'ਤੇ ਇਨਾਮ ਦਿੱਤੇ ਗਏ | ਇਸ ਮੌਕੇ ਸੋਮ ਨਾਥ, ਰਵੀ ਕੁਮਾਰ, ਪਿ੍ੰਸੀਪਲ ਸੁਭਾਸ਼ ਕੁਮਾਰ ਅੱਟਾ, ਦਲਜੀਤ ਕੌਰ, ਬਲਜੀਤ ਕੌਰ, ਜਗਦੀਸ਼ ਗੜ੍ਹੀ, ਪਿ੍ੰਸੀਪਲ ਬਲਜਿੰਦਰ ਕੁਮਾਰ, ਮੋਹਿਤ ਭੁੱਟਾ ਅਤੇ ਹੋਰ ਹਾਜ਼ਰ ਸਨ |