27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪੰਜਾਬ 'ਚ ਵੜਨ ਵਾਲੇ ਹਰ ਪ੍ਰਵਾਸੀ ਦੀ ਜਾਣਕਾਰੀ 'ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੋਲ' ਹੋਣੀ ਚਾਹੀਦੀ ਹੈ-ਪ੍ਰਧਾਨ ਗੁਰਜੋਤ ਸਹੋਤਾ <br/>

Ad Position 21
No active advertisement
ਲੋਹੀਆਂ ਦੇ ਥਾਣਾ ਮੁਖੀ ਗੁਰਸ਼ਰਨ ਸਿੰਘ ਨੂੰ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ-ਪੱਤਰ ਦਿੰਦੇ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਪੰਜਾਬ ਦੇ ਪ੍ਰਧਾਨ ਗੁਰਜੋਤ ਸਹੋਤਾ, ਸਰਵਣ ਸਿੰਘ, ਨਰਾਇਣ ਦਾਸ, ਲਵਦੀਪ ਸਿੰਘ ਮੁਰਾਜ ਵਾਲਾ, ਵੰਸ਼ ਕੁਮਾਰ ਲੋਹੀਆਂ ਅਤੇ ਹੋਰ ਵਰਕਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 28-09-2025
ਲੋਹੀਆਂ ਖਾਸ, 27 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਭਗਵਾਨ ਵਾਲਮੀਕ ਸ਼੍ਰੋਮਣੀ ਸੈਨਾ ਪੰਜਾਬ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਜੋਤ ਸਹੋਤਾ ਦੀ ਪ੍ਰਧਾਨਗੀ ਹੇਠ ਲੋਹੀਆਂ ਵਿਖੇ ਹੋਈ | ਮੀਟਿੰਗ ਮÏਕੇ ਬੋਲਦਿਆਂ ਪ੍ਰਧਾਨ ਸਹੋਤਾ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਦਾ ਮਾਹÏਲ ਖਰਾਬ ਕੀਤਾ ਜਾ ਰਿਹਾ ਹੈ, ਜਿਸ ਦੀ ਪੰਜਾਬੀ ਕਦੇ ਵੀ ਇਜ਼ਾਜ਼ਤ ਨਹੀਂ ਦੇਣਗੇ | ਮੀਟਿੰਗ ਉਪਰੰਤ ਥਾਣਾ ਲੋਹੀਆਂ ਦੇ ਮੁੱਖੀ ਗੁਰਸ਼ਰਨ ਸਿੰਘ ਨੂੰ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਦਿੰਦਿਆਂ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਕਈ ਤਰ੍ਹਾਂ ਦੇ ਕ੍ਰਾਈਮ ਕਰਕੇ ਪੰਜਾਬ ਦਾ ਮਾਹੌਲ ਵਿਗਾੜਿਆ ਜਾ ਰਿਹਾ ਹੈ, ਇਸ ਲਈ ਇਸ ਨੂੰ ਰੋਕਣ ਦੇ ਯਤਨ ਬਹੁਤ ਜਰੂਰੀ ਹਨ | ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਨ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ | ਪੰਜਾਬ ਚ ਆਉਣ ਵਾਲੇ ਹਰ ਪ੍ਰਵਾਸੀ ਦੀ ਜਾਂਚ ਹੋਵੇ | ਹਰ ਪ੍ਰਵਾਸੀ ਦਾ ਆਧਾਰ ਕਾਰਡ ਦਰਜ ਕੀਤਾ ਜਾਵੇ ਅਤੇ ਜਿਸ ਵਿਅਕਤੀ ਪਾਸ ਉਹਨੇ ਕੰਮ ਕਰਨਾ ਹੈ ਜਾਂ ਫੈਕਟਰੀ ਵਿੱਚ ਕੰਮ ਕਰਨਾ ਹੈ ਤਾਂ ਉਸ ਦੀ ਡਿਟੇਲ ਵੀ ਪੁਲਿਸ ਕੋਲ ਦਰਜ ਹੋਣੀ ਜਰੂਰੀ ਹੈ, ਤਾਂ ਕਿ ਕੋਈ ਵੀ ਕ੍ਰਾਈਮ ਕਰਨ ਵਾਲੇ ਪ੍ਰਵਾਸੀ ਨੂੰ ਲੱਭਿਆ ਜਾ ਸਕੇ | ਇਸ ਮÏਕੇ ਸਰਵਣ ਸਿੰਘ, ਨਰਾਇਣ ਦਾਸ ਜ਼ਿਲਾ ਚੇਅਰਮੈਨ, ਲਵਦੀਪ ਸਿੰਘ ਮੁਰਾਜ ਵਾਲਾ, ਵੰਸ਼ ਕੁਮਾਰ ਲੋਹੀਆਂ, ਬਿੱਲਾ ਮਾਲਾ ਛੰਨਾ, ਗੋਪੀ ਮਨਿਆਲਾ, ਨਵੀਂ ਸੁਲਤਾਨਪੁਰ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਹਲਵਾਂ 'ਚ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ <br/> ਅਗਲੀ ਖ਼ਬਰ ਗੁਰੂ ਹਰਿਰਾਏ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ 'ਚ ਜ਼ੋਨਲ ਅਥਲੈਟਿਕਸ ਮੀਟ ਸੰਪੰਨ <br/>
Ad Position 24