ਜਲੰਧਰ, 27 ਸਤੰਬਰ (ਪਵਨ ਖਰਬੰਦਾ)-ਵਾਸਲ ਐਜੂਕੇਸ਼ਨ ਦੀ ਯੋਗ ਅਗਵਾਈ ਹੇਠ ਆਈ. ਵੀ. ਵਰਲਡ ਸਕੂਲ ਵਲੋਂ 'ਵੋਇਸਿਜ਼ ਆਫ਼ ਵੰਡਰ' ਨਾਮਕ ਕਹਾਣੀ ਸੁਣਾਉਣ ਮੁਕਾਬਲਾ ਕਰਵਾਇਆ ਗਿਆ | ਕਹਾਣੀ ਸੁਣਾਉਣਾ ਇਕ ਵਿਲੱਖਣ ਮਾਨਵੀ ਕਲਾ ਹੈ ਜੋ ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਉਨ੍ਹਾਂ ਦੇ ਆਤਮਵਿਸ਼ਵਾਸ, ਬੋਲਣ ਦੇ ਹੁਨਰ ਨੂੰ ਨਿਖਾਰਦੀ ਹੈ¢ ਨੰਨੇ ਆਈਵੀਨਜ਼ ਨੇ ਕਠਪੁਤਲੀਆਂ, ਪਹਿਰਾਵੇ ਅਤੇ ਸਜਾਵਟੀ ਸਮੱਗਰੀ ਦੀ ਵਰਤੋਂ ਕਰਕੇ ਕਹਾਣੀਆਂ ਨੂੰ ਮੁੜ ਸੁਰਜੀਤ ਕਰ ਦਿੱਤਾ ¢ ਬੱਚਿਆਂ ਨੇ ਜ਼ੀਰੋ ਦਾ ਮਹੱਤਵ, ਕੀੜੀ ਤੇ ਟਿੱਡਾ, ਸ਼ੇਰ ਅਤੇ ਚੂਹਾ ਅਤੇ ਬਦਸੂਰਤ ਦਰੱਖਤ ਵਰਗੀਆਂ ਕਹਾਣੀਆਂ ਸੁਣਾਈਆਂ¢ ਕਿਸੇ ਨੇ ਪਾਤਰਾਂ ਦੇ ਪਾਤਰ ਚਿਤਰਨ, ਤਾਂ ਕਿਸੇ ਨੇ ਹਾਵ-ਭਾਵ ਅਤੇ ਆਵਾਜ਼ ਦੇ ਉਤਾਰ-ਚੜ੍ਹਾਵ ਨਾਲ ਕਹਾਣੀਆਂ ਰੌਚਕ ਬਣਾਈਆਂ¢ ਮੁਕਾਬਲੇ ਰਾਹੀਂ ਬੱਚਿਆਂ ਦੇ ਉਚਾਰਣ, ਆਤਮਵਿਸ਼ਵਾਸ ਤੇ ਪੇਸ਼ਕਾਰੀ ਹੁਨਰ ਦੀ ਪਰਖ ਕੀਤੀ ਗਈ ¢ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ ਪ੍ਰਧਾਨ ਸ੍ਰੀਮਤੀ ਈਨਾ ਵਾਸਲ, ਸੀਈਓ ਰਾਘਵ ਵਾਸਲ ਤੇ ਡਾਇਰੈਕਟਰ ਸ੍ਰੀਮਤੀ ਅਦਿਤੀ ਵਾਸਲ ਨੇ ਜੇਤੂ ਵਿੱਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਸਾਰੇ ਹਿੱਸਾ ਲੈਣ ਵਾਲਿਆਂ ਦਾ ਮਨੋਬਲ ਵਧਾਇਆ¢ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਨੇ ਬੱਚਿਆਂ ਦੇ ਸ਼ਾਨਦਾਰ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਤਮਵਿਸ਼ਵਾਸੀ, ਰਚਨਾਤਮਿਕ ਅਤੇ ਸਰਬਗੁਣ ਸੰਪੰਨ ਵਿਅਕਤੀਤਵ ਦੇ ਵਿਕਾਸ ਲਈ ਬਹੁਤ ਲਾਭਕਾਰੀ ਹੁੰਦੇ ਹਨ ¢