ਨਕੋਦਰ, 27 ਸਤੰਬਰ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਕੇਂਦਰ ਦੀ ਸਰਕਾਰ ਵਲੋਂ ਜੀ ਐਸ ਟੀ ਦੇ ਚਾਰ ਸਲੈਬ ਹਟਾ ਕੇ 2 ਸਲੈਬ ਕਰਕੇ ਆਮ ਜਤਨਾ ਨੂੰ ਜੀ ਐਸ ਟੀ 'ਚ ਦਿੱਤੀਆਂ ਸਹੂਲਤਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੱਖਣੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੁਨੀਸ਼ ਧੀਰ ਵਲੋਂ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਪਾਰਟੀ ਦੇ ਸਾਬਕਾ ਮੇਅਰ ਪਠਾਨਕੋਟ ਸ੍ਰੀ ਅਨਿਲ ਵਾਸਦੇਵ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੀ ਦੂਰਅੰਦੇਸ਼ੀ ਸੋਚ ਹੈ ਜਿਨ੍ਹਾਂ ਨੇ ਸਾਰੇ ਵਰਗਾਂ ਨੂੰ ਤਿਉਹਾਰਾਂ ਦੇ ਮੌਕੇ ਜੀ ਐਸ ਟੀ 'ਚ ਕਮੀ ਕਰਕੇ ਰਾਹਤ ਪ੍ਰਦਾਨ ਕੀਤੀ ਹੈ | ਯੂ ਪੀ ਏ ਦੀ ਸਰਕਾਰ ਵਲੋਂ ਜੋ ਵੈਟ ਲਗਾਇਆ ਜਾਂਦਾ ਸੀ, ਹੁਣ ਜੀ ਐਸ ਟੀ ਦੇ ਰੂਪ 'ਚ ਲਿਆ ਜਾਣ ਵਾਲਾ ਟੈਕਸ ਘੱਟ ਹੈ ਜਿਸ ਨਾਲ ਰੋਜ ਵਰਤੋਂ ਦੀਆਂ ਖਾਣ ਪੀਣ, ਦਾਲਾਂ ਦੁੱਧ ਆਦਿ ਇਨ੍ਹਾਂ 'ਤੇ ਬਹੁਤੀਆਂ ਵਸਤਾਂ ਤੇ ਜਾਂ ਤਾਂ 0% ਟੈਕਸ ਕੀਤਾ ਗਿਆ ਹੈ ਜਾਂ ਸਿਰਫ 5% ਕਿਸਾਨਾਂ ਦੇ ਔਜ਼ਾਰਾਂ 'ਤੇ ਜ਼ੀਰੋ ਪ੍ਰਤੀਸ਼ਤ ਜੀ ਐਸ ਟੀ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਅਨਾਜ 'ਤੇ ਵੀ 15% ਤੋਂ 5% ਕੀਤਾ ਗਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਜੀਵਨ ਰੱਖਿਅਕ ਦਵਾਈਆਂ 'ਤੇ ਵੀ ਟੈਕਸ ਖਤਮ ਕਰ ਦਿੱਤਾ ਗਿਆ ਹੈ | ਇਹ ਇਕ ਕ੍ਰਾਂਤੀਕਾਰੀ ਕਦਮ ਹੈ | ਇਲੈਕਟ੍ਰੋਨਿਕਸ ਸਾਮਾਨ 'ਤੇ ਵੀ ਟੈਕਸ ਘਟਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਚਾਰ ਪਹੀਆ ਤੇ 2 ਪਹੀਆ ਵਾਹਨਾਂ 'ਤੇ ਟੈਕਸ 28% ਤੋਂ 18% ਕਰਨ ਨਾਲ ਮਾਰੂਤੀ ਕਾਰਾਂ ਇਕ ਦਿਨ 'ਚ 30 ਹਜ਼ਾਰ ਤੱਕ ਅਤੇ ਟਾਟਾ ਦੀਆਂ ਕਾਰਾਂ 10 ਹਜ਼ਾਰ ਇਕ ਦਿਨ 'ਚ ਵਿਕਣ ਦਾ ਰਿਕਾਰਡ ਹੈ | ਸੀਮੈਂਟ 'ਚ ਵੀ 28% ਤੋਂ ਘਟਾ ਕੇ 18% ਕਰਨ ਨਾਲ ਸੀਮੈਂਟ ਵੀ ਸਸਤਾ ਹੋ ਗਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਸੁਧਾਰ ਜਾਰੀ ਹਨ ਅਤੇ ਹੋਰ ਵੀ ਜਿੱਥੇ ਜ਼ਰੂਰੀ ਹੋਵੇਗਾ ਕੀਤਾ ਜਾਵੇਗਾ | ਇਸ ਮੌਕੇ ਮੁਨੀਸ਼ ਧੀਰ ਨੇ ਕਿਹਾ ਕਿ ਭਾਜਪਾ ਸਰਕਾਰ ਜਨਤਾ ਨੂੰ ਹਰ ਸਹੂਲਤ ਦੇਣ ਲਈ ਵਚਨਬੱਧ ਹੈ ਤੇ ਸਾਡੀ ਪਾਰਟੀ ਹਰ ਦੁਕਾਨ 'ਤੇ ਜਾ ਕੇ ਜੀ ਐਸ ਟੀ ਘੱਟ ਹੋਣ ਨਾਲ ਜੋ ਚੀਜ਼ਾਂ ਸਸਤੀਆਂ ਹੋਈਆਂ ਹਨ ਉਨ੍ਹਾਂ ਸੰਬੰਧੀ ਪੈਂਫਲੇਟ ਤੇ ਲੋਕਾਂ ਨੂੰ ਇਸ ਸਹੂਲਤ ਦੀ ਜਾਣਕਾਰੀ ਦੇਵੇਗੀ | ਇਸ ਮੌਕੇ ਸਤੀਸ਼ ਬਜਾਜ, ਅਰਵਿੰਦਰ ਚਾਵਲਾ ਸ਼ੈਫੀ, ਅਜੈ ਬਜਾਜ, ਪੰਕਜ ਢੀਂਗਰਾ, ਅਸ਼ੋਕ ਜੈਨ, ਰੋਹਿਤ ਜੈਨ, ਅਮਰਜੀਤ, ਅਸ਼ਵਨੀ ਲੂਥਰਾ, ਦਵਿੰਦਰ ਕੁਮਾਰ, ਅਮਿਤ ਵਿਜ ਆਦਿ ਹਾਜ਼ਰ ਸੀ |