27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਭੋਗਪੁਰ ਦੇ ਪਿੰਡ ਧਮੂਲੀ ਪਹੁੰਚ ਕੇ ਵਿਧਾਇਕ ਕੋਟਲੀ ਨੇ ਸੁਣੀਆਂ ਸਮੱਸਿਆਵਾਂ <br/>

Ad Position 21
No active advertisement
ਭੋਗਪੁਰ ਦੇ ਪਿੰਡ ਧਮੂਲੀ ਵਿਖੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ | ਅਜੀਤ ਤਸਵੀਰ <br/> 28-09-2025
ਭੋਗਪੁਰ, 27 ਸਤੰਬਰ (ਕਮਲਜੀਤ ਸਿੰਘ ਡੱਲੀ)-ਭੋਗਪੁਰ ਦੇ ਪਿੰਡ ਧਮੂਲੀ ਵਿਖੇ ਆਦਮਪੁਰ ਹਲਕੇ ਦੇ ਵਿਧਾਇਕ ਸੂਖਵਿੰਦਰ ਸਿੰਘ ਕੋਟਲੀ ਨੇ ਪਹੁੰਚ ਕੇ ਲੋਕਾਂ ਦੀਆਂ ਜਿਥੇ ਮੁਸ਼ਕਿਲਾਂ ਸੁਣੀਆਂ ਓਥੇ ਹੀ ਮੀਂਹ ਦੇ ਪਾਣੀ ਕਾਰਨ ਲੋਕਾਂ ਦੇ ਘਰਾਂ ਅਤੇ ਹੋਰ ਆਰਥਿਕ ਨੁਕਸਾਨ ਸਬੰਧੀ ਨਿਰੀਖਣ ਕੀਤਾ | ਇਸ ਮੌਕੇ ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਮੀਂਹ ਦੇ ਪਾਣੀ ਕਾਰਨ ਨੁਕਸਾਨ ਹੋਇਆ ਹੈ | ਉਸ ਸਬੰਧੀ ਸਾਰੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਪਿੰਡ ਵਿਚ ਚੱਲ ਰਹੇ ਸੀਵਰੇਜ਼ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਨਾਲ ਗੱਲਬਾਤ ਕੀਤੀ ਤੇ ਕਿਹਾ ਪਿੰਡਾਂ ਦੇ ਸਾਂਝੇ ਮਸਲੇ ਲੋਕਾਂ ਦੀ ਸਹਿਮਤੀ ਨਾਲ ਹੀ ਹੱਲ ਕੀਤੇ ਜਾਣ | ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸਾਰੇ ਭਾਈਚਾਰਿਆਂ ਦੀ ਸਹਿਮਤੀ ਅਤੇ ਭਰੋਸੇ ਨਾਲ ਪਿੰਡਾਂ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ | ਵਿਧਾਇਕ ਕੋਟਲੀ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਦੇ ਕੀਤੇ ਜਾ ਰਹੇ ਦੌਰਿਆਂ ਤੋ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਕਿਤੇ ਵੀ ਵਿਕਾਸ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਸਰਕਾਰ ਵਲੋਂ ਫੋਕੇ ਐਲਾਨ ਹੀ ਕੀਤੇ ਜਾ ਰਹੇ ਹਨ, ਉਹਨਾਂ ਸਰਕਾਰ ਤੋ ਮੰਗ ਕੀਤੀ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਕੀਤੇ ਐਲਾਨਾਂ ਦਾ ਕਿੰਨਾ ਪੈਸਾ ਆਪ ਸਰਕਾਰ ਨੇ ਜਾਰੀ ਕੀਤਾ ਗਿਆ ਹੈ ਇਸ ਦੇ ਵੇਰਵੇ ਲੋਕਾ ਦੇ ਸਾਹਮਣੇ ਰੱਖੋ | ਇਸ ਮੌਕੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੀ ਰਾਮ ਲੀਲ੍ਹਾ ਨੇ ਵਿਸ਼ਵ ਪੱਧਰੀ ਕਲਾਕਾਰ ਪੈਦਾ ਕੀਤੇ-ਸ਼ੁਭਾਸ਼ ਗੁਪਤਾ, ਗੁਰਪਾਲ ਸਿੰਘ ਜੱਕੋਪੁਰ <br/> ਅਗਲੀ ਖ਼ਬਰ ਭਾਜਪਾ ਹਲਕਾ ਇੰਚਾਰਜ ਚੰਦੀ ਨੇ ਕੇਂਦਰ ਵਲੋਂ ਭੇਜੀ ਰਾਹਤ ਸਮੱਗਰੀ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀ <br/>
Ad Position 24