31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਜੰਡਿਆਲਾ 'ਚ ਅੱਖਾਂ ਦੇ ਕੈਂਪ ਮੌਕੇ ਪੰਜ ਸੌ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, ਡੇਢ ਸੌ ਦੇ ਲਗਭਗ ਮਰੀਜ਼ਾਂ ਨੂੰ ਲੈਂਜ਼ ਪਾਉਣ ਲਈ ਚੁਣਿਆ <br/>

Ad Position 21
No active advertisement
ਅਜੀਤ ਡੈਸਕ 20-10-2025
ਜੰਡਿਆਲਾ ਮੰਜਕੀ, 19 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਜੰਡਿਆਲਾ ਲੋਕ ਭਲਾਈ ਮੰਚ ਰਜਿ. ਵੱਲੋਂ ਪ੍ਰਧਾਨ ਮੱਖਣ ਪੱਲਣ ਅਤੇ ਜਨਰਲ ਸਕੱਤਰ ਤਰਸੇਮ ਸਿੰਘ ਦੀ ਅਗਵਾਈ ਹੇਠ ਸਲਾਨਾ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ | ਅਮਰੀਕਾ ਦੀ ਪ੍ਰਸਿੱਧ ਸੰਸਥਾ ਤੇਜਾ ਐਂਡ ਲਿਓਨਾਰਾ ਜੌਹਲ ਦੇ ਆਰਥਿਕ ਸਹਿਯੋਗ ਨਾਲ ਲਗਾਏ ਜਾਂਦੇ ਸਲਾਨਾ ਕੈਂਪ ਮੌਕੇ 500 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਔਕੁਲਸ ਹਸਪਤਾਲ ਤੋਂ ਅੱਖਾਂ ਦੇ ਮਾਹਿਰ ਡਾਕਟਰ ਮਨਦੀਪ ਸੂਦ ਅਤੇ ਅਮਨਦੀਪ ਔਜਲਾ ਦੀ ਟੀਮ ਵੱਲੋਂ ਕੀਤੀ ਗਈ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ | 150 ਦੇ ਲਗਭਗ ਮਰੀਜ਼ਾਂ ਨੂੰ ਲੈਂਨਜ ਪਾਉਣ ਲਈ ਚੁਣਿਆ ਗਿਆ | ਕੈਂਪ ਦਾ ਉਦਘਾਟਨ ਪ੍ਰਵਾਸੀ ਭਾਰਤੀ ਤਰਨਵੀਰ ਜੌਹਲ ਅਤੇ ਗੁਰਮੀਤ ਕੌਰ ਜੌਹਲ ਵੱਲੋਂ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮੱਖਣ ਪੱਲਣ ਅਤੇ ਜਨਰਲ ਸਕੱਤਰ ਤਰਸੇਮ ਸਿੰਘ ਨੇ ਮੰਚ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਦੀ ਵਿਸਥਾਰਤ ਜਾਣਕਾਰੀ ਦਿੱਤੀ | ਇਸ ਮੌਕੇ ਮਾਸਟਰ ਸੁਖਜੀਤ ਸਿੰਘ, ਐਸਡੀਓ ਜੋਗਿੰਦਰ ਸਿੰਘ, ਸਕੱਤਰ ਸੁਰਜੀਤ ਸਿੰਘ, ਵਿਜੈ ਧਰਨੀ, ਮਨੂ ਦੇਵ, ਕਾਮਰੇਡ ਕੁਲਵੰਤ ਸਿੰਘ,ਚੀਫ ਫਾਰਮਾਸਿਸਟ ਸੁਖਵਿੰਦਰ ਕੌਰ, ਜਸਵੀਰ ਕੌਰ, ਰਣਧੀਰ ਸਿੰਘ ਗੁਜਰਾਲ, ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਜਸਵਿੰਦਰ ਸਿੰਘ, ਗੁਰਚੇਤਨ ਸਿੰਘ ਜੌਹਲ, ਮੱਖਣ ਸਿੰਘ ਜੌਹਲ, ਮਾਸਟਰ ਬਲਕਾਰ ਸਿੰਘ, ਹਰਮੇਸ਼ ਲਾਲ ਮੇਸ਼ੀ,ਸੱਤਪਾਲ ਗਾਬਾ, ਮੁਖਤਿਆਰ ਸਿੰਘ ਜੇਈ, ਜਸਵਿੰਦਰ ਸਿੰਘ ਰਿਟਾਇਰਡ ਬੀਈਓ, ਸੁਖਵਿੰਦਰ ਸਿੰਘ ਕੈਂਥ ਆਦਿ ਵੀ ਹਾਜ਼ਰ ਸਨ | ਆਈਆਂ ਸੰਗਤਾਂ ਲਈ ਚਾਹ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |

Ad Position 22
No active advertisement
ਪਿਛਲੀ ਖ਼ਬਰ ਦਿਵਿਆ ਜਯੋਤੀ ਸਕੂਲ ਸ਼ਾਹਕੋਟ 'ਚ ਮਨਾਇਆ ਦੀਵਾਲੀ ਦਾ ਤਿਉਹਾਰ <br/> ਅਗਲੀ ਖ਼ਬਰ ਆਪੀ ਫਾਊਾਡੇਸ਼ਨ ਕਰਤਾਰਪੁਰ ਵਲੋਂ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ <br/>
Ad Position 24