31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਮਿਤ ਕੁਕਰੇਜਾ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਮੋਢਿਆਂ ’ਤੇ ਚੁੱਕ ਕੇ ਜਿੱਤ ਦੇ ਜਸ਼ਨ ਮਨਾਉਂਦੇ ਹੋਏ ਉਨ੍ਹਾਂ ਦੇ ਸਮਰਥਕ। ਜਸਪਾਲ ਸਿੰਘ

ਜਲੰਧਰ, 30 ਅਗਸਤ-ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਅਚੀਵਰਜ਼ ਗਰੁੱਪ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਤੇ ਗਰੁੱਪ ਦੇ ਉਮੀਦਵਾਰ ਅਮਿਤ ਕੁਕਰੇਜਾ ਪਹਿਲੀ ਵਾਰ ਜਿਮਖਾਨਾ ਕਲੱਬ ਦੇ ਸੈਕਟਰੀ ਚੁਣੇ ਗਏ ਹਨ। ਉਨ੍ਹਾਂ ਨੇ ਤਿਕੋਣੀ ਟੱਕਰ ’ਚ ਆਪਣੇ ਵਿਰੋਧੀ ਉਮੀਦਵਾਰ ਵਿਜੇ ਸਹਿਦੇਵ ਨੂੰ 1720 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।

Ad Position 21
No active advertisement
ਅਜੀਤ ਡੈਸਕ 31-08-2026
ਜਲੰਧਰ, 30 ਅਗਸਤ-ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਅਚੀਵਰਜ਼ ਗਰੁੱਪ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਤੇ ਗਰੁੱਪ ਦੇ ਉਮੀਦਵਾਰ ਅਮਿਤ ਕੁਕਰੇਜਾ ਪਹਿਲੀ ਵਾਰ ਜਿਮਖਾਨਾ ਕਲੱਬ ਦੇ ਸੈਕਟਰੀ ਚੁਣੇ ਗਏ ਹਨ। ਉਨ੍ਹਾਂ ਨੇ ਤਿਕੋਣੀ ਟੱਕਰ ’ਚ ਆਪਣੇ ਵਿਰੋਧੀ ਉਮੀਦਵਾਰ ਵਿਜੇ ਸਹਿਦੇਵ ਨੂੰ 1720 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਵੋਟਾਂ ਦੀ ਗਿਣਤੀ ਦੇ ਚੱਲੇ ਸਾਰੇ ਅੱਠ ਰਾਊਂਡਾਂ ’ਚ ਅਮਿਤ ਕੁਕਰੇਜਾ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ ਤੇ ਲਗਾਤਾਰ ਲੀਡ ਬਣਾ ਕੇ ਰੱਖੀ। ਓਧਰ ਜਿਮਖਾਨਾ ਕਲੱਬ ਦੇ ਚਾਰੇ ਪ੍ਰਮੁੱਖ ਅਹੁਦਿਆਂ ’ਤੇ ਜਿੱਥੇ ਅਚੀਵਰਜ਼ ਗਰੁੱਪ ਕਬਜ਼ਾ ਕਰਨ ’ਚ ਸਫਲ ਰਹੇ, ਉੱਥੇ ਐਗਜ਼ੈਕਟਿਵ ਕਮੇਟੀ ’ਚ ਵੀ ਵੱਡੀ ਜਿੱਤ ਹਾਸਿਲ ਕਰਕੇ ਵਿਰੋਧੀਆਂ ਨੂੰ ਕਰਾਰੀ ਹਾਰ ਦਿੱਤੀ ਹੈ। ਸੈਕਟਰੀ ਚੁਣੇ ਗਏ ਅਮਿਤ ਕੁਕਰੇਜਾ ਨੂੰ ਕੁੱਲ ਪੋਲ ਹੋਈਆਂ 2652 ਵੋਟੋਂ ਵਿਚੋਂ 2074 ਵੋਟਾਂ ਹਾਸਿਲ ਕਰਕੇ ਮੁਕਾਬਲੇ ਨੂੰ ਪੂਰੀ ਤਰ੍ਹਾਂ ਨਾਲ ਇਕਤਰਫਾ ਬਣਾ ਦਿੱਤਾ। ਜਦਕਿ ਉਨ੍ਹਾਂ ਦੇ ਵਿਰੋਧੀ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਵਿਜੇ ਸਹਿਦੇਵ ਨੂੰ ਮਹਿਜ 354 ਤੇ ਆਜ਼ਾਦ ਉਮੀਦਵਾਰ ਮਾਈਕਲ ਓਹਰੀ ਨੂੰ 196 ਵੋਟਾਂ ਹੀ ਮਿਲੀਆਂ। ਜਦਕਿ 28 ਵੋਟਾਂ ਰੱਦ ਹੋਈਆਂ। ਇਸੇ ਤਰ੍ਹਾਂ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਵੀ ਅਚੀਵਰਜ਼ ਗਰੁੱਪ ਦੇ ਉਮੀਦਵਾਰ ਧੀਰਜ ਸੇਠ ਨੇ ਜਿੱਤ ਦੇ ਝੰਡੇ ਗੱਡਦੇ ਹੋਏ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਦਲਜੀਤ ਸਿੰਘ ਛਾਬੜਾ ਨੂੰ 485 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਧੀਰਜ ਸੇਠ ਨੂੰ 1549 ਵੋਟਾਂ ਪਈਆਂ, ਜਦਕਿ ਦਲਜੀਤ ਸਿੰਘ ਛਾਬੜਾ ਨੂੰ 1064 ਮਿਲੀਆਂ ਤੇ 39 ਵੋਟਾਂ ਰੱਦ ਹੋਈਆਂ। ਇਸ ਤੋਂ ਇਲਾਵਾ ਖਜ਼ਾਨਚੀ ਦੇ ਅਹੁਦੇ ’ਤੇ ਵੀ ਅਚੀਵਰਜ਼ ਗਰੁੱਪ ਦੇ ਸੌਰਭ ਖੁੱਲ੍ਹਰ ਨੇ ਮੁੜ ਜਿੱਤ ਹਾਸਿਲ ਕਰਕੇ ਆਪਣਾ ਦਬਦਬਾ ਕਾਇਮ ਰੱਖਿਆ। ਉਨ੍ਹਾਂ ਆਪਣੇ ਵਿਰੋਧੀ ਉਮੀਦਵਾਰ ਗੁਰਦਰਸ਼ਨ ਸਿੰਘ ਕੋਛੜ ਨੂੰ 507 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਸੌਰਭ ਖੁੱਲ੍ਹਰ ਨੂੰ ਜਿੱਥੇ 1568 ਵੋਟਾਂ ਪਈਆਂ, ਉੱਥੇ ਗੁਰਦਰਸ਼ਨ ਸਿੰਘ ਕੋਛੜ ਨੂੰ 1061 ਵੋਟਾਂ ਮਿਲੀਆਂ ਤੇ 23 ਵੋਟਾਂ ਰੱਦ ਹੋਈਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਚੀਵਰਜ਼ ਗਰੁੱਪ ਦੇ ਜੁਆਇੰਟ ਸੈਕਟਰੀ ਦੇ ਅਹੁਦੇ ਦੇ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਪਹਿਲਾਂ ਹੀ ਨਿਰਵਿਰੋਧ ਚੋਣ ਜਿੱਤ ਚੁੱਕੇ ਹਨ। ਇਸ ਦੌਰਾਨ ਐਗਜ਼ੈਕਟਿਵ ਕਮੇਟੀ ਮੈਂਬਰਾਂ ’ਚ ਵੀ ਅਚੀਵਰਜ਼ ਗਰੁੱਪ ਦਾ ਹੱਥ ਉੱਪਰ ਰਿਹਾ ਤੇ ਉਸ ਦੇ 8 ਉਮੀਦਵਾਰ ਚੋਣ ਜਿੱਤਣ ’ਚ ਸਫਲ ਰਹੇ, ਜਦਕਿ ਪ੍ਰੋਗਰੈਸਿਵ ਗਰੁੱਪ ਦੇ ਕੇਵਲ 2 ਉਮੀਦਵਾਰ ਹੀ ਚੋਣ ਜਿੱਤ ਸਕੇ। ਅਚੀਵਰਜ਼ ਗਰੁੱਪ ਦੇ ਚੋਣ ਜਿਤਣ ਵਾਲੇ ਉਮੀਦਵਾਰਾਂ ’ਚ ਮਹਿੰਦਰ ਸਿੰਘ, ਨਿਤਿਨ ਬਹਿਲ, ਵਿੰਨੀ ਸ਼ਰਮਾ ਧਵਨ, ਸੀ. ਏ. ਰਾਜੀਵ ਬਾਂਸਲ, ਅਤੁਲ ਤਲਵਾੜ, ਸ਼ਾਲਿਨੀ ਕਾਲੜਾ, ਐੱਮ. ਬੀ. ਬਾਲੀ ਤੇ (ਸਫ਼ਾ 5 ਦੀ ਬਾਕੀ) ਜੁਬੀਨ ਸ਼ੰਗਾਰੀ ਸ਼ਾਮਿਲ ਹਨ, ਜਦਕਿ ਪ੍ਰੋਗਰੈਸਿਵ ਦੇ ਜਿੱਤਣ ਵਾਲੇ ਦੋ ਉਮੀਦਵਾਰਾਂ ’ਚ ਪ੍ਰੋ. ਵਿਪਨ ਝਾਂਜੀ ਤੇ ਸ਼ਾਲੀਨ ਜੋਸ਼ੀ ਹਨ। ਅਚੀਵਰਜ਼ ਗਰੁੱਪ ਦੀ ਜਿੱਤ ਦੀ ਖੁਸ਼ੀ ’ਚ ਕੀਤੀ ਆਤਿਸ਼ਬਾਜ਼ੀ ਤੇ ਵਜਾਏ ਢੋਲ ਅਚੀਵਰਜ਼ ਗਰੁੱਪ ਦੀ ਸ਼ਾਨਦਾਰ ਜਿੱਤ ’ਤੇ ਸਮਰਥਕਾਂ ਵਲੋਂ ਆਤਿਸ਼ਬਾਜ਼ੀ ਕਰਕੇ ਅਤੇ ਢੋਲ ਵਜਾ ਕੇ ਖੁਸ਼ੀ ਮਨਾਈ ਗਈ। ਜਿਉਂ ਹੀ ਅਚੀਵਰਜ਼ ਗਰੁੱਪ ਦੇ ਉਮੀਦਵਾਰ ਅਮਿਤ ਕੁਕਰੇਜਾ, ਧੀਰਜ ਸੇਠ ਤੇ ਸੌਰਭ ਖੁੱਲ੍ਹਰ ਦੀ ਜਿੱਤ ਦੀ ਖਬਰ ਕਲੱਬ ਦੇ ਪਾਰਕ ’ਚ ਮੌਜੂਦ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਤੱਕ ਪੁੱਜੀ ਤਾਂ ਸਮਰਥਕਾਂ ਨੇ ਆਤਿਸ਼ਬਾਜ਼ੀ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਦੇਖਦੇ ਹੀ ਦੇਖਦੇ ਆਸਮਾਨ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾ ਉੱਠਿਆ। ਇਸ ਦੌਰਾਨ ਸਮਰਥਕਾਂ ਵਲੋਂ ਢੋਲ ਵਜਾ ਕੇ ਲੱਡੂ ਵੰਡੇ ਕੇ ਵੀ ਖੁਸ਼ੀ ਸਾਂਝੀ ਕੀਤੀ ਗਈ। ਇਸ ਦੌਰਾਨ ਅਮਿਤ ਕੁਕਰੇਜਾ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਮੋਢਿਆਂ ’ਤੇ ਚੁੱਕ ਕੇ ਜਿੱਤ ਦੇ ਜਸ਼ਨ ਮਨਾਏ। ਇਸ ਮੌਕੇ ਅਮਿਤ ਕੁਕਰੇਜਾ, ਧੀਰਜ ਸੇਠ ਤੇ ਸੌਰਭ ਖੁੱਲ੍ਹਰ ਸਮੇਤ ਅਚੀਵਰਜ਼ ਗਰੁੱਪ ਦੀ ਸਮੁੱਚੀ ਟੀਮ ਨੂੰ ਜਿੱਤ ਦੀ ਵਧਾਈ ਦੇਣ ਲਈ ਨਿਤਿਨ ਕੋਹਲੀ ਸਮੇਤ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੀ ਪੁੱਜੀਆਂ ਹੋਈਆਂ ਸਨ। ਜਿਨ੍ਹਾਂ ਨੇ ਸਮੁੱਚੀ ਟੀਮ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨਾਲ ਜਿੱਤ ਦੇ ਜਸ਼ਨ ਵੀ ਮਨਾਏ। ਇਸ ਮੌਕੇ ਜੇਤੂ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਕ ਦੂਸਰੇ ਨੂੰ ਵਧਾਈਆਂ ਦਿੱਤੀਆਂ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਮਨ ਅਮਾਨ ਨਾਲ ਪਈਆਂ ਵੋਟਾਂ ਜਲੰਧਰ-ਜਿਮਖਾਨਾ ਕਲੱਬ ਦੀ 14 ਮੈਂਬਰੀ ਪ੍ਰਬੰਧਕੀ ਕਮੇਟੀ ਦੀ ਚੋਣ ਲਈ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋਇਆ। ਇਸ ਦੌਰਾਨ ਪੁਲਿਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਤੇ ਕੇਵਲ ਉਮੀਦਵਾਰਾਂ ਤੇ ਵੋਟਰਾਂ ਨੂੰ ਹੀ ਕਲੱਬ ਦੇ ਅੰਦਰ ਜਾਣ ਦੀ ਇਜਾਜ਼ਤ ਸੀ। ਇਸ ਦੌਰਾਨ ਪੁਲਿਸ ਵਲੋਂ ਸਖਤ ਚੈਕਿੰਗ ਦੇ ਬਾਅਦ ਹੀ ਵੋਟਰਾਂ ਨੂੰ ਅੰਦਰ ਭੇਜਿਆ ਜਾ ਰਿਹਾ ਸੀ। ਚੋਣਾਂ ਦੌਰਾਨ ਪੁਲਿਸ ਵਲੋਂ ਟਰੈਫਿਕ ਵੀ ਡਾਇਵਰਟ ਕੀਤਾ ਗਿਆ ਸੀ ਤੇ ਕਲੱਬ ਨੂੰ ਆਉਣ ਵਾਲੇ ਰਸਤੇ ’ਤੇ ਸਖਤ ਬੈਰੀਕੇਡਿੰਗ ਕੀਤੀ ਗਈ ਸੀ। 65 ਫੀਸਦੀ ਦੇ ਕਰੀਬ ਹੋਇਆ ਮਤਦਾਨ ਸਖਤ ਗਰਮੀ ਤੇ ਹੁੰਮਸ ਭਰੇ ਮਾਹੌਲ ’ਚ ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਕੇਵਲ 65 ਫੀਸਦੀ ਮਤਦਾਨ ਹੋਇਆ। ਹਾਲਾਂਕਿ ਕਿ ਉਮੀਦਵਾਰਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਣ ਪ੍ਰਚਾਰ ਕਰਕੇ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੋਟ ਫੀਸਦੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਦੱਸਿਆ ਜਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ 4600 ਦੇ ਕਰੀਬ ਮੈਂਬਰਾਂ ਵਾਲੇ ਜਿਮਖਾਨਾ ਕਲੱਬ ਦੀਆਂ ਅੱਜ ਹੋਈਆਂ ਚੋਣਾਂ ’ਚ 4078 ਯੋਗ ਵੋਟਰਾਂ ਵਿਚੋਂ 2652 ਮੈਂਬਰਾਂ ਵਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਧੁੱਪੇ ਖੜ੍ਹ ਕੇ ਮੰਗੀਆਂ ਵੋਟਾਂ ਜਿਮਖਾਨਾ ਕਲੱਬ ਦੀਆਂ ਚੋਣਾਂ ’ਚ 23 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ ਤੇ ਇਸ ਦੌਰਾਨ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਵਲੋਂ ਬੂਥ ਲਗਾ ਕੇ ਆਪੋ ਆਪਣੇ ਉਮੀਦਵਾਰ ਦੇ ਹੱਕ ’ਚ ਵੋਟਾਂ ਦੀ ਮੰਗ ਕੀਤੀ ਜਾ ਰਹੀ ਸੀ। ਖਾਸ ਕਰਕੇ ਐਗਜ਼ੈਕਟਿਵ ਕਮੇਟੀ ਉਮੀਦਵਾਰਾਂ ਵਲੋਂ ਆਪਣੇ ਸੀਰੀਅਲ ਨੰਬਰਾਂ ਦੇ ਨਾਲ ਜਿਮਖਾਨਾ ਕਲੱਬ ਦੇ ਗੇਟ ’ਤੇ ਜਿੱਥੇ ਵੱਡ ਆਕਾਰੀ ਬੋਰਡ ਤੇ ਫਲੈਕਸਾਂ ਲਗਾਈਂਆਂ ਗਈਆਂ ਸਨ, ਉੱਥੇ ਨਿੱਜੀ ਤੌਰ ’ਤੇ ਵੀ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਸੀ।
Ad Position 22
No active advertisement
ਅਗਲੀ ਖ਼ਬਰ ਨੋਟਿਸਾਂ ਦੇ ਬਾਵਜੂਦ ਡੌਗ ਕੰਪਾਊਂਡ ਦੇ ਕੰਮ ’ ਚ ਨਹੀਂ ਆਈ ਤੇਜ਼ੀ , ਨਿਗਮ ਪ੍ਰਸ਼ਾਸਨ ਨਾਰਾਜ਼
Ad Position 24