31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪਿੰਡ ਫਤਿਹਪੁਰ ਵਿਖੇ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ ਬੀ . ਜੇ . ਡੀ ਸਰਬੱਤ ਦਾ ਭਲਾ ਟਰੱਸਟ ਵਲੋਂ ਪਿੰਡ ਕਢਿਆਣਾ ਵਿਖੇ ਲਗਾਇਆ ਜੰਗਲ

ਆਦਮਪੁਰ, 30 ਅਗਸਤ (ਹਰਪ੍ਰੀਤ ਸਿੰਘ)- ਬੀ. ਜੇ.

Ad Position 21
No active advertisement
ਮਨਜਿੰਦਰ ਸਿੰਘ ਦੇ ਪਰਿਵਾਰ ਵਲੋਂ ਦਾਨ ਕੀਤੀ ਜਮੀਨ ਵਿਚ ਬੂਟੇ ਲਗਾਉਂਦੇ ਬੀ.ਜੇ.ਡੀ. ਕਲੱਬ ਦੇ ਮੈਂਬਰ। ਤਸਵੀਰ ਹਰਪ੍ਰੀਤ ਸਿੰਘ 31-08-2026
ਆਦਮਪੁਰ, 30 ਅਗਸਤ (ਹਰਪ੍ਰੀਤ ਸਿੰਘ)- ਬੀ.ਜੇ.ਡੀ ਸਰਬੱਤ ਦਾ ਭਲਾ ਟਰੱਸਟ ਸਰਕਲ ਆਦਮਪੁਰ ਵਲੋਂ ਇਲਾਕੇ ਵਿੱਚ ਜੰਗਲ ਲਗਾਉਣ ਦੀ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਪਿੰਡ ਕਢਿਆਣਾ ਵਿਖੇ ਇੱਕ ਪਰਿਵਾਰ ਵਲੋਂ ਦਾਨ ਕੀਤੀ ਜ਼ਮੀਨ ‘ਤੇ ਨਵਾਂ ਜੰਗਲ ਲਗਾਇਆ ਗਿਆ ਹੈ। ਪ੍ਰਧਾਨ ਪਰਮਿੰਦਰ ਸਿੰਘ ਖੁਰਦਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਸਮਾਜ ਸੇਵਾ ਦੇ ਕੰਮਾਂ ਵਿੱਚ ਸਰਗਰਮ ਹੈ। ਸੰਸਥਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਉਣ, ਕੁਦਰਤੀ ਆਫ਼ਤਾਂ ਵੇਲੇ ਰਾਹਤ ਸਮੱਗਰੀ ਵੰਡਣ, ਪਾਣੀ ਦੀਆਂ ਟੈਂਕੀਆਂ ਅਤੇ ਫਾਇਰ ਸਿਸਟਮ ਰਾਹੀਂ ਅੱਗਜਨੀ ਦੌਰਾਨ ਸੇਵਾਵਾਂ ਦੇਣ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਬੂਟੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਸ਼ੁਰੂਆਤ ਵਿੱਚ ਮੁੱਖ ਤੌਰ ‘ਤੇ ਖੂਨਦਾਨ ਕੈਂਪ ਲਗਾਉਂਦੀ ਸੀ, ਜਿਸ ਤੋਂ ਇਕੱਠਾ ਕੀਤਾ ਖੂਨ ਥੈਲਾਸੀਮੀਆ ਪੀੜਤ ਬੱਚਿਆਂ ਲਈ ਭੇਜਿਆ ਜਾਂਦਾ ਹੈ ਪਰ ਵਿਕਾਸ ਦੇ ਨਾਂ ‘ਤੇ ਹੋ ਰਹੀ ਰੁੱਖਾਂ ਦੀ ਅੰਧਾਧੁੰਦ ਕਟਾਈ ਨੂੰ ਦੇਖਦਿਆਂ ਸੰਸਥਾ ਨੇ ਵਾਤਾਵਰਨ ਸੰਭਾਲ ਲਈ ਹਰਿਆਵਲ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ । ਇਸ ਮੁਹਿੰਮ ਤਹਿਤ ਪਿੰਡ ਕਢਿਆਣਾ ਦੇ ਦਾਨੀ ਸੱਜਣ ਮਨਜਿੰਦਰ ਸਿੰਘ ਅਟਵਾਲ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਆਪਣੇ ਸਵਰਗਵਾਸੀ ਪਿਤਾ ਇਕਬਾਲ ਸਿੰਘ ਅਟਵਾਲ ਦੀ ਮਿੱਠੀ ਯਾਦ ਵਿੱਚ 2 ਕਨਾਲ ਜ਼ਮੀਨ ਜੰਗਲ ਲਈ ਦਾਨ ਕੀਤੀ ਗਈ ਹੈ। ਇਸ ਜ਼ਮੀਨ ਵਿੱਚ ਕਰੀਬ 550 ਹਵਾਦਾਰ, ਛਾਂਦਾਰ, ਫਲਦਾਰ ਅਤੇ ਮੈਡੀਕਲ ਗੁਣਾਂ ਵਾਲੇ ਪੌਦੇ ਲਗਾਏ ਗਏ ਹਨ। ਇਸ ਤੋਂ ਪਹਿਲਾਂ ਵੀ ਸੰਸਥਾ ਵੱਲੋਂ ਪਿੰਡ ਚੁਖਿਆਰਾ ਵਿਖੇ 565 ਰੁੱਖਾਂ ਦਾ ਜੰਗਲ ਲਗਾਇਆ ਜਾ ਚੁੱਕਾ ਹੈ। ਟਰੱਸਟ ਨੇ ਐਲਾਨ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਵਿੱਚ ਅਜਿਹਾ ਜੰਗਲ ਲਗਵਾਉਣਾ ਚਾਹੁੰਦਾ ਹੈ ਤਾਂ ਉਹ ਸੰਪਰਕ ਕਰ ਸਕਦਾ ਹੈ, ਬਸ਼ਰਤੇ ਜ਼ਮੀਨ ਮਾਲਕ ਨੂੰ ਭਵਿੱਖ ਵਿੱਚ ਜੰਗਲ ਨਾ ਕੱਟਣ ਦੀ ਸ਼ਰਤ ਮਾਨਣੀ ਪਵੇਗੀ। ਇਸ ਪ੍ਰੋਜੈਕਟ ਵਿੱਚ ਸੰਤ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਦਾ ਵਿਸ਼ੇਸ਼ ਸਹਿਯੋਗ ਰਿਹਾ । ਇਸ ਮੌਕੇ ਸਰਪੰਚ ਤੀਰਥ ਕਢਿਆਣਾ, ਮਨਪ੍ਰੀਤ ਰਾਮਨਗਰ, ਮਹੀਰ ਸਿੰਘ, ਸੁੱਖੀ ਨਾਜ਼ਕਾਂ, ਕੁਲਵਿੰਦਰ ਬਾਘਾ, ਜੀਵਨ ਸਿੰਘ, ਮੰਗਾਂ ਬਡਾਲਾ, ਅਵੀ, ਅਸ਼ਵਨੀ ਕਰਵਲ, ਗਗਨਦੀਪ ਪਵਾਰ, ਦਿਲਸ਼ਾਦ ਰਾਮ ਨਗਰ, ਵਰਿੰਦਰ ਸਾਰੋਵਾਦ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਸ਼ਿੰਗਾਰਾ ਸਿੰਘ ਬੋਪਾਰਾਏ ਦੀ 9 ਵੀਂ ਬਰਸੀ ’ ਤੇ ਵੱਖ - ਵੱਖ ਆਗੂਆਂ ਨੇ ਕੀਤਾ ਯਾਦ ਅਗਲੀ ਖ਼ਬਰ 10 ਸਾਲ ਤੋਂ ਉਪਰ ‘ ਸਵੱਛ ਭਾਰਤ ਮਿਸ਼ਨ ’ ਦਾ ‘ ਮਾਨਚੈਸਟਰ ਆਫ਼ ਪੰਜਾਬ ’ ਗੁਰਾਇਆ ’ ਤੇ ਨਹੀਂ ਅਸਰ ਥਾਂ-ਥਾਂ ਲੱਗੇ ਕੂੜੇ...
Ad Position 24