31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਹੱਕੀ ਮੰਗਾਂ ਦੀ ਪੂਰਤੀ ਲਈ ਭਗਵੰਤ ਮਾਨ ਸਰਕਾਰ ਨਾਲ ਆਰ ਪਾਰ ਦੇ ਸੰਘਰਸ਼ ਦਾ ਐਲਾਨ

ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 30 ਅਗਸਤ (ਹਰਵਿੰਦਰ ਕੁਮਾਰ)- ਪੰਜਾਬ ਨੰਬਰਦਾਰ ਯੂਨੀਅਨ ਰਜਿ (643) ਵਲੋਂ ਨੰਬਰਦਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸਮੇਂ 13 ਨੁਕਾਤੀ ਏਜੰਡੇ ਵਿਚ ਗਰੰਟੀ ਦਿੱਤੀ ਗਈ ਸੀ ਨੂੰ ਲਾਗੂ ਕਰਵਾਉਣ ਲਈ ਪਿਛਲੇ ਸਾਢੇ ਚਾਰ ਸਾਲ ਤੋਂ ਪੰਜਾਬ ਸਰਕਾਰ ਨਾਲ ਸੰਪਰਕ ਵਿਚ ਰਹਿਣ ਦੇ ਬਾਵਜੂਦ ਵੀ ਲਾਗੂ ਨਾ ਹੋਣ ਕਾਰਨ ਪੰਜਾਬ ਦੇ ਸਮੁਚੇ ਨੰਬਰਦਾਰ ਭਾਈਚਾਰੇ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਅੰਤਾਂ ਦਾ ਰੋਸ ਹੈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਯੂਨੀਅਨ ਨਾਲ ਕੀਤੀਆਂ ਚਾਰ ਪੰਜ ਮੀਟੰਗਾਂ ਵਿਚ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਗਿਆ ਅਤੇ ਰਾਹੇ ਬਗਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮਿੱਠੀਆਂ ਗੋਲੀਆਂ ਨਾਲ ਹੀ ਹੁਣ ਤੱਕ ਡੰਗ ਟਪਾਉਂਦੇ ਆਏ ਹਨ ਪਰ ਹੁਣ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਬਾਡੀ ਦੀ ਪ੍ਰੀਤ ਪੈਲਿਸ ਜੰਡਿਆਲਾ ਮੰਜਕੀ (ਜਲੰਧਰ ) ਵਿਖੇ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸ਼ਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਅੱਜ ਦੀ ਮੀਟਿੰਗ ਵਿਚ ਸਮੂਹ ਪੰਜਾਬ ਬਾਡੀ ਦੇ ਅਹੁਦੇਦਾਰਾਂ, ਜ਼ਿਲ੍ਹਿਆਂ ਅਤੇ ਤਹਿਸੀਲਾਂ ਦੇ ਅਹੁਦੇਦਾਰਾਂ ਨੇ ਇੱਕ ਸੁਰ ਹੁੰਦਿਆਂ ਫੈਸਲਾ ਕੀਤਾ ਕਿ ਹੁਣ ਸਰਕਾਰ ਨਾਲ ਆਰ ਪਾਰ ਦੇ ਸੰਘਰਸ਼ ਤੋਂ ਬਿਨਾਂ ਕੋਈ ਹੱਲ ਨਜਰ ਨਹੀਂ ਆ ਰਿਹਾ ,ਇਸ ਲਈ ਆਪਣੇ ਹੱਕਾਂ ਲਈ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ 5 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਗਲੌਲੀ ਅਤੇ ਸੂਬਾ ਸਕਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ ਤਰਨ ਤਾਰਨ , ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਹੁਸਿਆਰਪੁਰ, ਸੀਨੀਅਰ ਮੀਤ ਪ੍ਰਧਾਨ ਹਰਕੰਵਲ ਸਿੰਘ ਮੁੰਧ ਜਲੰਧਰ, ਸੀਨੀ ਮੀਤ ਪ੍ਰਧਾਨ ਹੁਸਿਆਰ ਸਿੰਘ ਝੰਡੇਰ ਅੰਮ੍ਰਿਤਸਰ, ਦਰਸਨ ਸਿੰਘ ਮਾਲਵਾ ਬਠਿੰਡਾ ਖਜਾਨਚੀ, ਮੀਤ ਪ੍ਰਧਾਨ ਹਰਪਾਲ ਸਿੰਘ ਪੰਨੂ ਅੰਮ੍ਰਿਤਸਰ ਨੇ ਕਿਹਾ ਕਿ ਸਾਢੇ ਚਾਰ ਸਾਲ ਤੋਂ ਅਸੀ ਮੁੱਖ ਮੰਤਰੀ ਨਾਲ ਮੀਟਿੰਗ ਮੰਗ ਰਹੇ ਹਾਂ ਪਰ ਅਜੇ ਤੱਕ ਸਾਨੂੰ ਮੀਟਿੰਗ ਦਾ ਟਾਇਮ ਨਹੀਂ ਦਿੱਤਾ ਗਿਆ।

Ad Position 21
No active advertisement
ਪਿੰਡ ਜੰਡਿਆਲਾ ਮੰਜਕੀ ਜਕੀ ਵਿਖੇ ਮੀਟਿੰਗ ਦੌਰਾਨ ਪੰਜਾਬ ਲੰਬੜਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ, ਗੁਰਦਰਸ਼ਨ ਸਿੰਘ ਗਲੌਲੀ ਅਤੇ ਹੋਰ। 31-08-2026
ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 30 ਅਗਸਤ (ਹਰਵਿੰਦਰ ਕੁਮਾਰ)- ਪੰਜਾਬ ਨੰਬਰਦਾਰ ਯੂਨੀਅਨ ਰਜਿ (643) ਵਲੋਂ ਨੰਬਰਦਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸਮੇਂ 13 ਨੁਕਾਤੀ ਏਜੰਡੇ ਵਿਚ ਗਰੰਟੀ ਦਿੱਤੀ ਗਈ ਸੀ ਨੂੰ ਲਾਗੂ ਕਰਵਾਉਣ ਲਈ ਪਿਛਲੇ ਸਾਢੇ ਚਾਰ ਸਾਲ ਤੋਂ ਪੰਜਾਬ ਸਰਕਾਰ ਨਾਲ ਸੰਪਰਕ ਵਿਚ ਰਹਿਣ ਦੇ ਬਾਵਜੂਦ ਵੀ ਲਾਗੂ ਨਾ ਹੋਣ ਕਾਰਨ ਪੰਜਾਬ ਦੇ ਸਮੁਚੇ ਨੰਬਰਦਾਰ ਭਾਈਚਾਰੇ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਅੰਤਾਂ ਦਾ ਰੋਸ ਹੈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਯੂਨੀਅਨ ਨਾਲ ਕੀਤੀਆਂ ਚਾਰ ਪੰਜ ਮੀਟੰਗਾਂ ਵਿਚ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਗਿਆ ਅਤੇ ਰਾਹੇ ਬਗਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮਿੱਠੀਆਂ ਗੋਲੀਆਂ ਨਾਲ ਹੀ ਹੁਣ ਤੱਕ ਡੰਗ ਟਪਾਉਂਦੇ ਆਏ ਹਨ ਪਰ ਹੁਣ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਬਾਡੀ ਦੀ ਪ੍ਰੀਤ ਪੈਲਿਸ ਜੰਡਿਆਲਾ ਮੰਜਕੀ (ਜਲੰਧਰ ) ਵਿਖੇ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸ਼ਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਅੱਜ ਦੀ ਮੀਟਿੰਗ ਵਿਚ ਸਮੂਹ ਪੰਜਾਬ ਬਾਡੀ ਦੇ ਅਹੁਦੇਦਾਰਾਂ, ਜ਼ਿਲ੍ਹਿਆਂ ਅਤੇ ਤਹਿਸੀਲਾਂ ਦੇ ਅਹੁਦੇਦਾਰਾਂ ਨੇ ਇੱਕ ਸੁਰ ਹੁੰਦਿਆਂ ਫੈਸਲਾ ਕੀਤਾ ਕਿ ਹੁਣ ਸਰਕਾਰ ਨਾਲ ਆਰ ਪਾਰ ਦੇ ਸੰਘਰਸ਼ ਤੋਂ ਬਿਨਾਂ ਕੋਈ ਹੱਲ ਨਜਰ ਨਹੀਂ ਆ ਰਿਹਾ ,ਇਸ ਲਈ ਆਪਣੇ ਹੱਕਾਂ ਲਈ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ 5 ਅਕਤੂਬਰ ਨੂੰ ਕੀਤਾ ਜਾਵੇਗਾ।ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਗਲੌਲੀ ਅਤੇ ਸੂਬਾ ਸਕਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ ਤਰਨ ਤਾਰਨ , ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਹੁਸਿਆਰਪੁਰ, ਸੀਨੀਅਰ ਮੀਤ ਪ੍ਰਧਾਨ ਹਰਕੰਵਲ ਸਿੰਘ ਮੁੰਧ ਜਲੰਧਰ, ਸੀਨੀ ਮੀਤ ਪ੍ਰਧਾਨ ਹੁਸਿਆਰ ਸਿੰਘ ਝੰਡੇਰ ਅੰਮ੍ਰਿਤਸਰ, ਦਰਸਨ ਸਿੰਘ ਮਾਲਵਾ ਬਠਿੰਡਾ ਖਜਾਨਚੀ, ਮੀਤ ਪ੍ਰਧਾਨ ਹਰਪਾਲ ਸਿੰਘ ਪੰਨੂ ਅੰਮ੍ਰਿਤਸਰ ਨੇ ਕਿਹਾ ਕਿ ਸਾਢੇ ਚਾਰ ਸਾਲ ਤੋਂ ਅਸੀ ਮੁੱਖ ਮੰਤਰੀ ਨਾਲ ਮੀਟਿੰਗ ਮੰਗ ਰਹੇ ਹਾਂ ਪਰ ਅਜੇ ਤੱਕ ਸਾਨੂੰ ਮੀਟਿੰਗ ਦਾ ਟਾਇਮ ਨਹੀਂ ਦਿੱਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਸਿੰਘ ਮਾਣਕੀ ਮਲੇਰਕੋਟਲਾ,ਚਰਨਜੀਤ ਸਿੰਘ ਕਰਤਾਰਪੁਰ ਮੁੱਖ ਬੁਲਾਰਾ, ਸੀਨੀ ਮੀਤ ਪ੍ਰਧਾਨ ਪਿਆਰਾ ਸਿੰਘ ਦਹੇੜਕਾ ਲੁਧਿਆਣਾ, ਵਰਿੰਦਰ ਕੁਮਾਰ ਚੌਧਰੀ ਜ਼ਿਲ੍ਹਾ ਪ੍ਰਧਾਨ ਰੋਪੜ, ਸਿੰਗਾਰਾ ਸਿੰਘ ਲਾਖਨਾ ਸੀਨੀਅਰ ਪ੍ਰਧਾਨ, ਹਰਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਨਵਾਸਹਿਰ, ਕੁਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜਪੁਰ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ,ਹਰਦਰਸਨ ਸਿੰਘ ਕੋਟਦੁੰਨਾ ਜ਼ਿਲ੍ਹਾ ਪ੍ਰਧਾਨ ਬਰਨਾਲਾ,ਹਰਭਜਨ ਸਿੰਘ ਬੋਦੇਵਾਲ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਹਰਪਾਲ ਸਿੰਘ ਪੰਨੂ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ,ਭਾਕਰ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ,ਯਾਦਵਿੰਦਰ ਸਿੰਘ ਜ ਼ਿਲ੍ਹਾ ਪ੍ਰਧਾਨ ਪਟਿਆਲਾ, ਅੰਮ੍ਰਿਤਪਾਲ ਸਿੰਘ ਗੁਰਨੇ ਜ਼ਿਲ੍ਹਾ ਪ੍ਰਧਾਨ ਮਾਨਸਾ,ਕੁਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਗੁਰਦੇਵ ਲਾਲ ਜ਼ਿਲ੍ਹਾ ਪ੍ਰਧਾਨ ਜਲੰਧਰ ਸਹਿਰੀ, ਅਮਰਜੀਤ ਸਿੰਘ ਨੱਥੋਹੇੜੀ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਸਾਹਿਬ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਗੁਰਮੁਖ ਸਿੰਘ ਤੱਖਤੂਚੱਕ ਤਹਿਸੀਲ ਪ੍ਰਧਾਨ ਖਡੂਰ ਸਾਹਿਬ, ਨਰਿੰਦਰ ਸਿੰਘ ਗੁਜਰਪੁਰਾ ਤਹਿਸੀਲ ਪ੍ਰਧਾਨ ਗੋਇੰਦਵਾਲ ਸਾਹਿਬ, ਕੁਲਵੰਤ ਸਿੰਘ ਮੱਖੀ ਤਹਿਸੀਲ ਪ੍ਰਧਾਨ ਪੱਟੀ, ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ, ਗੁਰਸਰਨ ਸਿੰਘ ਭਗਵਾਨਪੁਰ ਤਹਿਸੀਲ ਪ੍ਰਧਾਨ ਖੇਮਕਰਨ, ਦਿਲਬਾਗ ਸਿੰਘ ਵਲਟੋਹਾ ਤਹਿਸੀਲ ਪ੍ਰਧਾਨ ਭਿੱਖੀਵਿੰਡ, ਕ੍ਰਿਸਨ ਸਿੰਘ ਜ਼ਿਲ੍ਹਾ ਆਗੂ ਸੰਗਰੂਰ, ਰਣਜੀਤ ਸਿੰਘ ਰਾਜਾ ਮਜੀਠਾ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨਤਾ ਦਿਵਸ ਸੰਬੰਧੀ ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਕਰਵਾਏ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਨਿਰਮਲ ਸੰਪ੍ਰਦਾਇ : ਇਤਿਹਾਸ , ਉਤਪੱਤੀ ਅਤੇ ਗਿਆਨ - ਪਰੰਪਰਾ ’ ਤੇ ਕਰਵਾਇਆ ਸੈਮੀਨਾਰ
Ad Position 24