ਨੋਟਿਸਾਂ ਦੇ ਬਾਵਜੂਦ ਡੌਗ ਕੰਪਾਊਂਡ ਦੇ ਕੰਮ ’ ਚ ਨਹੀਂ ਆਈ ਤੇਜ਼ੀ , ਨਿਗਮ ਪ੍ਰਸ਼ਾਸਨ ਨਾਰਾਜ਼
ਜਲੰਧਰ, 30 ਅਗਸਤ (ਸ਼ਿਵ)- ਸ਼ਹਿਰ ਵਿੱਚ ਲਵਾਰਸ ਕੁੱਤਿਆਂ ਦੀ ਵਧ ਰਹੀ ਸਮੱਸਿਆ ਨਾਲ ਨਜਿੱਠਣ ਅਤੇ ਉਨ੍ਹਾਂ ਦੀ ਨਸਬੰਦੀ ਤੇ ਇਲਾਜ ਲਈ ਨੰਗਲ ਸ਼ਾਮਾ ਵਿਖੇ ਬਣਾਈ ਜਾ ਰਹੀ ਨਵੀਂ ਡੌਗ ਕੰਪਾਊਂਡ ਅਤੇ ਡੌਗ ਰੱਖ ਦਾ ਕੰਮ ਨੋਟਿਸ ਜਾਰੀ ਹੋਣ ਦੇ ਬਾਵਜੂਦ ਰਫ਼ਤਾਰ ਨਹੀਂ ਫੜ ਸਕਿਆ। ਨਿਰਮਾਣ ਕਾਰਜ ਦੀ ਧੀਮੀ ਗਤੀ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਵਿੱਚ ਨਾਰਾਜ਼ਗੀ ਵਧ ਰਹੀ ਹੈ।
ਸ
ਸੀਨੀ. ਮੇਅਰ ਬਲਬੀਰ ਸਿੰਘ ਬਿੱਟੂ
31-08-2026
ਜਲੰਧਰ, 30 ਅਗਸਤ (ਸ਼ਿਵ)- ਸ਼ਹਿਰ ਵਿੱਚ ਲਵਾਰਸ ਕੁੱਤਿਆਂ ਦੀ ਵਧ ਰਹੀ ਸਮੱਸਿਆ ਨਾਲ ਨਜਿੱਠਣ ਅਤੇ ਉਨ੍ਹਾਂ ਦੀ ਨਸਬੰਦੀ ਤੇ ਇਲਾਜ ਲਈ ਨੰਗਲ ਸ਼ਾਮਾ ਵਿਖੇ ਬਣਾਈ ਜਾ ਰਹੀ ਨਵੀਂ ਡੌਗ ਕੰਪਾਊਂਡ ਅਤੇ ਡੌਗ ਰੱਖ ਦਾ ਕੰਮ ਨੋਟਿਸ ਜਾਰੀ ਹੋਣ ਦੇ ਬਾਵਜੂਦ ਰਫ਼ਤਾਰ ਨਹੀਂ ਫੜ ਸਕਿਆ। ਨਿਰਮਾਣ ਕਾਰਜ ਦੀ ਧੀਮੀ ਗਤੀ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਵਿੱਚ ਨਾਰਾਜ਼ਗੀ ਵਧ ਰਹੀ ਹੈ। ਨਗਰ ਨਿਗਮ ਵਲੋਂ ਕੰਮ ਕਰ ਰਹੀ ਸਬੰਧਤ ਕੰਪਨੀ ਨੂੰ ਹੁਣ ਤੱਕ ਦੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੰਮ ਦੀ ਰਫ਼ਤਾਰ ਵਿੱਚ ਉਮੀਦ ਮੁਤਾਬਕ ਸੁਧਾਰ ਨਹੀਂ ਆਇਆ। ਹੁਣ ਨਿਗਮ ਵੱਲੋਂ ਕੰਪਨੀ ਨੂੰ ਆਖਰੀ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨੰਗਲ ਸ਼ਾਮਾ ਵਿਖੇ ਪਹਿਲਾਂ ਤੋਂ ਚੱਲ ਰਹੇ ਡੌਗ ਕੰਪਾਊਂਡ ਦੇ ਨਾਲ ਨਵਾਂ ਡੌਗ ਕੰਪਾਊਂਡ ਅਤੇ ਡੌਗ ਰੱਖ ਤਿਆਰ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਦਾ ਮੁੱਖ ਮਕਸਦ ਸ਼ਹਿਰ ਵਿੱਚੋਂ ਫੜੇ ਜਾਣ ਵਾਲੇ ਲਵਾਰਸ ਕੁੱਤਿਆਂ ਨੂੰ ਰੱਖਣ ਲਈ ਢੁੱਕਵਾਂ ਪ੍ਰਬੰਧ ਕਰਨਾ ਹੈ। ਇਸ ਦੇ ਨਾਲ ਹੀ ਕੁੱਤਿਆਂ ਦੀ ਨਸਬੰਦੀ, ਇਲਾਜ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਪਰ ਨਿਰਮਾਣ ਕੰਮ ਦੀ ਮੌਜੂਦਾ ਰਫ਼ਤਾਰ ਨੂੰ ਦੇਖਦਿਆਂ ਪ੍ਰਾਜੈਕਟ ਦੇ ਸਮੇਂ ਸਿਰ ਮੁਕੰਮਲ ਹੋਣ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਕੁਝ ਸਮਾਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵੱਲੋਂ ਨੰਗਲ ਸ਼ਾਮਾ ਵਿਖੇ ਪਹੁੰਚ ਕੇ ਡੌਗ ਕੰਪਾਊਂਡ ਅਤੇ ਡੌਗ ਰੱਖ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਮੌਕੇ ’ਤੇ ਕੰਮ ਦੀ ਧੀਮੀ ਰਫ਼ਤਾਰ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਅਤੇ ਸਬੰਧਤ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਸੀ। ਨਿਗਮ ਵੱਲੋਂ ਕੰਪਨੀ ਨੂੰ ਇਸ ਸਬੰਧੀ ਨੋਟਿਸ ਵੀ ਜਾਰੀ ਕੀਤੇ ਗਏ, ਪਰ ਇਸ ਦੇ ਬਾਵਜੂਦ ਕੰਮ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਤਸੱਲੀਬਖਸ਼ ਗਤੀ ਨਾਲ ਅੱਗੇ ਨਹੀਂ ਵਧ ਸਕਿਆ। ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਹੁਣ ਤੱਕ ਕਰੀਬ 40 ਹਜ਼ਾਰ (ਬਾਕੀ ਸਫ਼ਾ 6 ’ਤੇ)