ਜਲੰਧਰ, (ਸ਼ਿਵ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਸਜਾਏ ਗਏ ਮਹਾਨ ਨਗਰ ਕੀਰਤਨ ਦਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਜਲੰਧਰ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ, ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਪਰਮਜੋਤ ਸਿੰਘ ਸ਼ੈਰੀ ਚੱਢਾ, ਜਗਮੋਹਨ ਛਾਬੜਾ, ਮੀਨੂੰ ਬੱਗਾ , ਯਸ਼ ਪਾਲ ਸਫ਼ਰੀ, ਬ੍ਰਹਮ ਦੇਵ ਸਹੋਤਾ, ਕਪਿਲ ਦੇਵ, ਅਰੁਣ ਸਹਿਗਲ, ਜਗਜੀਤ ਜੀਤਾ, ਕਰਨ ਵਰਮਾ, ਅਕਸ਼ਵੰਤ ਖੋਸਲਾ, ਮੰਨਾ ਗੋਬਿੰਦਗੜ੍ਹ, ਰਜਨੀਸ਼ ਸ਼ਰਮਾ, ਅਸ਼ੋਕ ਹੰਸ, ਗੁਰਦੇਵ ਸਿੰਘ, ਜਗਦੀਪ ਸਿੰਘ ਸੋਨੂੰ ਸੰਧਰ, ਸੁਧੀਰ ਘੁੱਗੀ, ਸਤਪਾਲ ਗੁੰਬਰ, ਆਲਮ, ਮੁਖਤਾਰ ਅਹਿਮਦ ਮੌਜੂਦ , ਹਰਪਾਲ ਸਿੰਘ ਸੰਧੂ ਆਦਿ ਮੌਜੂਦ ਸਨ |