16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨਿਗਮ ਗੇਟ ਦੇ ਕੋਲ ਪਾਰਕਿੰਗ ਲੈਣ ਲਈ ਠੇਕੇਦਾਰਾਂ ਨੂੰ ਦੇਣੀ ਪਏਗੀ ਦੁੱਗਣੀ ਫ਼ੀਸ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਜਲੰਧਰ, 22 ਨਵੰਬਰ (ਸ਼ਿਵ)-ਨਗਰ ਨਿਗਮ ਨੇ ਆਪਣੀਆਂ 23 ਤੋਂ ਜ਼ਿਆਦਾ ਪਾਰਕਿੰਗਾਂ ਨੂੰ ਠੇਕੇ 'ਤੇ ਦੇਣ ਲਈ ਟੈਂਡਰ ਲਗਾਉਣ ਦੀ ਤਿਆਰੀ ਕਰ ਲਈ ਹੈ | ਚਾਹੇ ਕਈ ਸਾਲਾਂ ਤੋਂ ਨਗਰ ਨਿਗਮ ਦੀਆਂ ਜ਼ਿਆਦਾਤਰ ਪਾਰਕਿੰਗਾਂ ਦਾ ਆਨਲਾਈਨ ਟੈਂਡਰ ਸਿਰੇ ਨਹੀਂ ਚੜ੍ਹ ਰਿਹਾ ਹੈ ਪਰ ਨਿਗਮ ਵਲੋਂ ਪਾਰਕਿੰਗਾਂ ਨੂੰ ਠੇਕੇ 'ਤੇ ਦੇਣ ਲਈ ਜਿਹੜੇ ਟੈਂਡਰ ਲਗਾਏ ਜਾ ਰਹੇ ਹਨ, ਉਨ੍ਹਾਂ ਵਿਚ ਪਾਰਕਿੰਗਾਂ ਦੀਆਂ ਫ਼ੀਸਾਂ ਕਰੀਬ ਦੁੱਗਣੀਆਂ ਕਰ ਦਿੱਤੀਆਂ ਗਈਆਂ ਹਨ ਤੇ ਇਸ ਵਾਰ ਵੀ ਜ਼ਿਆਦਾ ਫ਼ੀਸਾਂ ਹੋਣ ਕਰਕੇ ਇਹ ਟੈਂਡਰ ਸਿਰੇ ਚੜ੍ਹਨ ਦੇ ਆਸਾਰ ਨਹੀਂ ਹਨ ਕਿਉਂਕਿ ਨਿਗਮ ਦੀਆਂ ਕਈ ਪਾਰਕਿੰਗਾਂ ਤਾਂ ਪਹਿਲਾਂ ਹੀ ਘੱਟ ਫ਼ੀਸ ਹੋਣ ਕਰਕੇ ਠੇਕੇ 'ਤੇ ਨਹੀਂ ਚੜ੍ਹ ਰਹੀਆਂ ਸੀ ਜਦਕਿ ਹੁਣ ਪਾਰਕਿੰਗਾਂ ਦੀਆਂ ਫ਼ੀਸਾਂ ਦੁੱਗਣੀਆਂ ਹੋਣ ਕਰਕੇ ਨਿਗਮ ਨੂੰ ਇੱਕ ਵਾਰ ਫਿਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਨਗਰ ਨਿਗਮ ਕੰਪਲੈਕਸ ਦੇ ਬਾਹਰ ਹੀ ਪਾਰਕਿੰਗ ਨੂੰ ਪਹਿਲਾਂ 26 ਲੱਖ ਰੁਪਏ ਦੇ ਕਰੀਬ ਸਾਲਾਨਾ ਫ਼ੀਸ 'ਤੇ ਠੇਕੇ 'ਤੇ ਦਿੱਤਾ ਜਾਂਦਾ ਸੀ ਜਦਕਿ ਹੁਣ ਜਿਹੜੇ ਨਵੇਂ ਟੈਂਡਰ ਲਗਾਏ ਜਾਣੇ ਹਨ, ਉਨ੍ਹਾਂ ਵਿਚ ਇਸ ਦੀ ਰਾਖਵੀਂ ਫ਼ੀਸ ਕਰੀਬ 50 ਲੱਖ ਰੁਪਏ ਰੱਖੀ ਗਈ ਹੈ ਤੇ ਇਸ ਤਰ੍ਹਾਂ ਨਾਲ ਭਗਵਾਨ ਵਾਲਮੀਕਿ ਚੌਕ ਵਿਚ ਸਥਿਤ ਰੰਗਲਾ ਵਿਹੜਾ ਪਹਿਲਾਂ 15 ਲੱਖ ਰੁਪਏ ਸਾਲਾਨਾ ਰਾਖਵੀਂ ਫ਼ੀਸ ਵਿਚ ਦਿੱਤਾ ਜਾਂਦਾ ਸੀ ਤਾਂ ਹੁਣ ਇਸ ਦੀ ਫ਼ੀਸ 25 ਲੱਖ ਰੁਪਏ ਕੀਤੀ ਗਈ ਹੈ | ਇਸੇ ਤਰ੍ਹਾਂ ਨਾਲ ਸ਼ਹਿਰ ਦੀਆਂ ਹੋਰ ਪਾਰਕਿੰਗਾਂ ਦੀਆਂ ਫ਼ੀਸਾਂ ਕਰੀਬ ਦੁੱਗਣੀਆਂ ਕੀਤੀਆਂ ਗਈਆਂ ਹਨ | 26 ਪਾਰਕਿੰਗਾਂ ਨੂੰ ਠੇਕੇ 'ਤੇ ਦੇਣ ਦਾ ਪਹਿਲਾਂ ਫ਼ੈਸਲਾ ਕੀਤਾ ਗਿਆ ਸੀ ਪਰ ਇਨ੍ਹਾਂ ਟੈਂਡਰਾਂ ਵਿਚ ਕਈ ਸ਼ੱਕੀ ਟੈਂਡਰ ਹੋਣ ਦੀ ਸ਼ੰਕਾ ਤੋਂ ਬਾਅਦ ਇਹ ਟੈਂਡਰ ਰੱਦ ਕਰ ਦਿੱਤੇ ਗਏ ਸੀ ਤਾਂ ਮੇਅਰ ਵਨੀਤ ਧੀਰ ਨੇ ਸਾਰੇ ਟੈਂਡਰਾਂ ਨੂੰ ਰੱਦ ਕਰਕੇ ਦੁਬਾਰਾ ਲਗਾਉਣ ਦੀ ਹਦਾਇਤ ਦਿੱਤੀ ਸੀ | ਇੱਥੇ ਇਹ ਵੀ ਵਰਨਣਯੋਗ ਹੈ ਕਿ ਸ਼ਹਿਰ ਦੀਆਂ ਜ਼ਿਆਦਾਤਰ ਪਾਰਕਿੰਗਾਂ ਠੇਕੇ 'ਤੇ ਨਹੀਂ ਚੜ੍ਹ ਰਹੀਆਂ ਹਨ ਤਾਂ ਇਸ ਨਾਲ ਨਿਗਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ | ਚੇਤੇ ਰਹੇ ਕਿ ਸ਼ਹਿਰ 'ਚ ਕੁੱਝ ਪਾਰਕਿੰਗਾਂ ਦੇ ਠੇਕਿਆਂ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਨਿਗਮ ਵਲੋਂ ਆਪ ਇਨ੍ਹਾਂ ਦਾ ਕੰਮ ਸੰਭਾਲਿਆ ਜਾ ਰਿਹਾ ਹੈ | ਨਗਰ ਨਿਗਮ ਦੇ ਤਹਿਬਾਜ਼ਾਰੀ ਬਰਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦਾ ਕਹਿਣਾ ਸੀ ਕਿ ਪਾਰਕਿੰਗਾਂ ਦੀਆਂ ਫ਼ੀਸਾਂ ਦੁੱਗਣੀਆਂ ਰੱਖੀਆਂ ਗਈਆਂ ਹਨ ਤਾਂ ਇਸ ਨਾਲ ਲੋਕਾਂ ਨੂੰ ਫ਼ਾਇਦਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਜਲੰਧਰ 'ਚ ਭਰਵਾਂ ਸਵਾਗਤ ਅਗਲੀ ਖ਼ਬਰ ਜਲੰਧਰ ਕਾਂਗਰਸ ਕਮੇਟੀ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ
Ad Position 24