16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਕਰਤਾਰਪੁਰ ਪਹੁੰਚਣ 'ਤੇ ਨਿੱਘਾ ਸਵਾਗਤ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਕਰਤਾਰਪੁਰ, 22 ਨਵੰਬਰ (ਜਨਕ ਰਾਜ ਗਿੱਲ)-ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦੀਆਂ ਪਾਉਣ ਵਾਲੇ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਕ ਮਹਾਨ ਨਗਰ ਕੀਰਤਨ ਕਾਰ ਸੇਵਾ ਭੂਰੀ ਵਾਲੇ ਤਪ ਅਸਥਾਨ ਗੁਰਦਾਸਪੁਰ ਤਰਨਤਾਰਨ ਰੋਡ ਤੋਂ ਆਰੰਭ ਹੋ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾਉਂਦੇ ਹੋਏ ਵੱਖ-ਵੱਖ ਅਸਥਾਨਾਂ ਤੋਂ ਹੁੰਦੇ ਹੋਏ ਬੀਤੀ ਦੇਰ ਰਾਤ ਪੰਜਵੇਂ ਪਾਤਿਸ਼ਾਹ ਦੀ ਪਾਵਨ ਨਗਰੀ ਕਰਤਾਰਪੁਰ ਪੁੱਜਣ 'ਤੇ ਸ਼ਹਿਰ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਸੰਕੀਰਤਨੀ ਸਭਾ ਸੁਸਾਇਟੀਆਂ ਦੇ ਨਾਲ ਵਿਧਾਇਕ ਕਰਤਾਰਪੁਰ ਦੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਨੇ ਨਾਨਕ ਨਾਮ ਲੇਵਾ ਸੰਗਤਾਂ ਦਾ ਨਿੱਘਾ ਸਵਾਗਤ ਫੁਲਾਂ ਦੀ ਵਰਖ਼ਾ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲਾ ਭੇਟ ਕਰਦੇ ਹੋਏ ਕੀਤਾ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਗੁਰਪਾਲ ਸਿੰਘ ਮਾਂਗੇਕੀ, ਹਰਵਿੰਦਰ ਸਿੰਘ ਰਿੰਕੂ ਪ੍ਰਧਾਨ ਸਰਬੱਤ ਦਾ ਭਲਾ ਸੇਵਾ ਸੁਸਾਇਟੀ, ਕਾਹਲੋਂ ਡੇਅਰੀ ਵਾਲੇ ਸੁਰਿੰਦਰ ਸਿੰਘ ਛਿੰਦਾ ਕਾਹਲੋਂ, ਜ਼ਿਲ੍ਹਾ ਗਾਈਡਨਿੰਗ ਅਫਸਰ ਸੁਰਜੀਤ ਲਾਲ ,ਮਾਸਟਰ ਅਮਰੀਕ ਸਿੰਘ, ਓਾਕਾਰ ਸਿੰਘ ਵਿਲੱਖੁ ,ਚਰਨਜੀਤ ਸਿੰਘ ਨਾਗੀ,ਗੁਰਪ੍ਰੀਤ ਸਿੰਘ, ਅਵਤਾਰ ਸਿੰਘ,ਹਰਵਿੰਦਰ ਸਿੰਘ ਬਾਬਾ, ਕੌਂਸਲਰ ਮਨਜਿੰਦਰ ਕੌਰ, ਜਸਵਿੰਦਰ ਬੱਬਲਾ, ਵਰੁਣ ਬਾਵਾ, ਦਫ਼ਤਰ ਇੰਚਾਰਜ (ਆਪ ਦਵਿੰਦਰ ਸਿੰਘ) ਆਦਿ ਸੰਗਤਾਂ ਮੌਜੂਦ ਸਨ
Ad Position 22
No active advertisement
ਪਿਛਲੀ ਖ਼ਬਰ ਬਾਦਸ਼ਾਹਪੁਰ ਦਾ ਇੰਦਰਬੀਰ ਸਿੰਘ ਕੈਨੇਡਾ ਓਾਟਾਰੀਓ ਪੁਲਿਸ 'ਚ ਭਰਤੀ ਅਗਲੀ ਖ਼ਬਰ ਡੀ.ਏ.ਵੀ. ਕਾਲਜ ਨਕੋਦਰ ਦੇ ਖਿਡਾਰੀਆਂ ਨੇ ਕੁਰੈਸ਼ ਸਟੇਟ ਲੈਵਲ ਚੈਂਪੀਅਨਸ਼ਿਪ 'ਚ ਜਿੱਤੇ ਤਗਮੇ
Ad Position 24