16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬਾਦਸ਼ਾਹਪੁਰ ਦਾ ਇੰਦਰਬੀਰ ਸਿੰਘ ਕੈਨੇਡਾ ਓਾਟਾਰੀਓ ਪੁਲਿਸ 'ਚ ਭਰਤੀ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਲੋਹੀਆਂ ਖਾਸ, 22 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਖਾਸ ਦੇ ਪਿੰਡ ਬਾਦਸ਼ਾਹਪੁਰ ਦੇ ਇੰਦਰਬੀਰ ਸਿੰਘ ਨੇ ਕੈਨੇਡਾ ਦੇ ਓਾਟਾਰੀਓ ਰਾਜ ਦੀ ਪੁਲਿਸ 'ਚ ਸਲੈਕਟ ਹੋ ਕੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ, ਜਿਸ ਲਈ ਪਰਿਵਾਰ ਨੂੰ ਚੁਫ਼ੇਰਿਓਾ ਵਧਾਈਆਂ ਮਿਲ ਰਹੀਆਂ ਹਨ | ਦਾਦੀ ਮਨਜੀਤ ਕੌਰ (ਸੁਪਤਨੀ ਸਵ: ਈਸ਼ਰ ਸਿੰਘ) ਦੀ ਹੋਣਹਾਰ ਪੋਤਰੇ ਇੰਦਰਬੀਰ ਸਿੰਘ (ਪੁੱਤਰ ਗੁਰਮੁੱਖ ਸਿੰਘ ਅਤੇ ਸਰਦਾਰਨੀ ਰਮਨਦੀਪ ਕੌਰ) ਜੋ ਕੈਨੇਡਾ ਦੀ ਓਾਟਾਰੀਓ ਪੁਲਿਸ 'ਚ ਭਰਤੀ ਹੋਇਆ ਹੈ, ਬਾਰੇ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਜ਼ਿਲ੍ਹਾ ਮੀਤ ਪ੍ਰਧਾਨ ਚਾਚਾ ਗੁਰਵਿੰਦਰ ਸਿੰਘ ਬਾਦਸ਼ਾਹਪੁਰ ਨੇ ਦੱਸਿਆ ਕਿ 'ਮਦਰਜ਼ ਪ੍ਰਾਈਡ ਸਕੂਲ ਮਲਸੀਆਂ' ਤੋਂ +12 ਦੀ ਪੜ੍ਹਾਈ ਕਰਕੇ 6 ਕੁ ਸਾਲ ਪਹਿਲਾਂ ਕੈਨੇਡਾ ਗਏ ਹੋਣਹਾਰ ਇੰਦਰਬੀਰ ਸਿੰਘ ਨੇ ਪੜ੍ਹਾਈ ਕਰਦਿਆਂ ਪੀ.ਆਰ. ਹੋਣ ਉਪਰੰਤ 'ਕੈਨੇਡਾ ਪੁਲਿਸ ਲਈ ਟੈਸਟ' ਜਾਰੀ ਰੱਖੇ ਹਨ, ਜਿਸ ਦੇ ਫਲਸਰੂਪ ਉਹ ਆਪਣੀ 'ਕੈਨੇਡਾ ਪੁਲਿਸ' ਦੀ ਮੰਜ਼ਿਲ ਨੂੰ ਸਰ ਕਰ ਸਕਿਆ ਹੈ | ਪਰਿਵਾਰ' ਨੂੰ ਵਧਾਈਆਂ ਦੇਣ ਵਾਲਿਆਂ 'ਚ ਕਿਸਾਨ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਜ਼ਿਲ੍ਹਾ ਪ੍ਰਧਾਨ ਤੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਮਾ. ਨਿਰਮਲ ਸਿੰਘ ਸੰਧੂ, ਸੈਕਟਰੀ ਲਖਵੀਰ ਸਿੰਘ, ਅਮਨਪ੍ਰੀਤ ਸਿੰਘ ਬਾਦਸ਼ਾਹਪੁਰ, ਕੈਨੇਡਾ ਤੋਂ ਸਾਬਕਾ ਸਰਪੰਚ ਮਨਦੀਪ ਸਿੰਘ, ਸਾ. ਸਰਪੰਚ ਬਲਵਿੰਦਰ ਸਿੰਘ ਨੰਬਰਦਾਰ ਮਹਿਮੂਵਾਲ ਸਮੇਤ ਹੋਰਾਂ ਦੇ ਨਾਂਅ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਜਗਾੜੂ ਰੇਹੜੀਆਂ ਬੰਦ ਕਰਾਉਣ ਲਈ ਮਿੰਨੀ ਟਰਾਂਸਪੋਰਟ ਮਹਿਤਪੁਰ ਨੇ ਥਾਣਾ ਮੁਖੀ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਕਰਤਾਰਪੁਰ ਪਹੁੰਚਣ 'ਤੇ ਨਿੱਘਾ ਸਵਾਗਤ
Ad Position 24