ਜਗਾੜੂ ਰੇਹੜੀਆਂ ਬੰਦ ਕਰਾਉਣ ਲਈ ਮਿੰਨੀ ਟਰਾਂਸਪੋਰਟ ਮਹਿਤਪੁਰ ਨੇ ਥਾਣਾ ਮੁਖੀ ਨੂੰ ਦਿੱਤਾ ਮੰਗ ਪੱਤਰ
ਅਜੀਤ ਡੈਸਕ
23-11-2025
ਮਹਿਤਪੁਰ, 22 ਨਵੰਬਰ (ਲਖਵਿੰਦਰ ਸਿੰਘ)-ਜਗਾੜੂ ਰੇਹੜੀਆਂ ਬੰਦ ਕਰਾਉਣ ਲਈ ਮਿੰਨੀ ਟਰਾਂਸਪੋਰਟ ਮਹਿਤਪੁਰ ਨੇ ਥਾਣਾ ਮਹਿਤਪੁਰ ਮੁਖੀ ਨੂੰ ਦਿੱਤਾ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਮਹਿਤਪੁਰ, ਪੰਜਾਬ ਵਲੋਂ ਆਪ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਅੱਜ-ਕੱਲ੍ਹ ਸੜਕਾਂ ਉੱਪਰ ਜੁਗਾੜੂ ਰੇਹੜੀਆਂ ਦੀ ਬਹੁਤ ਆਵਾਜਾਈ ਹੋ ਗਈ ਹੈ,ਜੋ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਸੜਕਾਂ ਉਪਰ ਚੱਲ ਰਹੀਆਂ ਹਨ ਜਦਕਿ ਸਰਕਾਰ ਵਲੋਂ ਇਨ੍ਹਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ | ਉਨ੍ਹਾਂ ਗੱਲਬਾਤ ਕਰਦੇ ਸਮੇਂ ਦੱਸਿਆ ਕਿ ਇਹ ਲੋਕ ਜ਼ਰੂਰਤ ਤੋਂ ਜਿਆਦਾ ਸਾਮਾਨ ਰੇਹੜੀਆਂ ਉੱਪਰ ਲੱਦ ਕੇ ਢੋਆ ਢੁਆਈ ਕਰਦੇ ਹਨ, ਜਿਸ ਕਾਰਨ ਸੜਕ ਦੁਰਘਟਨਾਵਾਂ ਹੁੰਦੀਆਂ ਹਨ | ਇਨ੍ਹਾਂ ਜੁਗਾੜੂ ਰੇਹੜੀਆਂ ਕਰਕੇ ਸਾਡਾ ਕੰਮ ਵੀ ਬਹੁਤ ਖ਼ਰਾਬ ਹੋ ਰਿਹਾ ਹੈ | ਸਾਡੇ ਕੋਲ ਆਪਣੀਆ ਗੱਡੀਆਂ ਹਨ, ਜਿਹਨਾਂ ਦੇ ਸਾਡੇ ਕੋਲ ਪੂਰੇ ਕਾਗਜ਼ਾਤ ਹਨ ਪਰ ਫਿਰ ਵੀ ਸਾਨੂੰ ਕੰਮ ਨਹੀਂ ਮਿਲ ਰਿਹਾ ਅਤੇ ਸਾਡੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ ਤੇ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਚੱਲ ਰਿਹਾ ਹੈ | ਸੁਪਰੀਮ ਕੋਰਟ ਵਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਡਰ ਵੀ ਆ ਚੁੱਕੇ ਹਨ ਕਿ ਇਹ ਰੇਹੜੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਹਨ |ਜਿਸ ਲਈ ਅਸੀ ਪ੍ਰਸ਼ਾਸਨ ਨੂੰ ਮੰਗ ਪੱਤਰ ਰਾਹੀ ਬੇਨਤੀ ਕੀਤੀ ਹੈ ਕਿ ਇਹਨਾਂ ਰੇਹੜੀਆਂ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ | ਇਸ ਮੌਕੇ ਸ਼ਹੀਦ ਭਗਤ ਸਿੰਘ ਮਿੰਨੀ ਟ੍ਰਾਂਸਪੋਰਟ ਆਲ ਪੰਜਾਬ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ,ਵਾਈਸ ਪ੍ਰਧਾਨ ਮਨਿੰਦਰ ਸਿੰਘ ਬੁੱਢਲਾਡਾ, ਗੁਰਨਾਮ ਸਿੰਘ ਸੈਕਟਰੀ ਪੰਜਾਬ, ਮਨਦੀਪ ਸਿੰਘ ਜ਼ਿਲ੍ਹਾਂ ਪ੍ਰਧਾਨ, ਬਲਵਿੰਦਰ ਸਿੰਘ ਪ੍ਰਧਾਨ ਸਿੱਧਵਾ ਬੇਟ, ਲਖਵਿੰਦਰ ਸਿੰਘ ਪ੍ਰਧਾਨ ਤਰਨਤਾਰਨ, ਜਲੰਧਰ ਪ੍ਰਧਾਨ ਨਿਸ਼ੂ, ਪੰਮਾ ਨਾਗਰਾ,ਪ੍ਰਧਾਨ ਮਹਾਵੀਰ (ਨਿੱਕੂ),ਪ੍ਰਧਾਨ ਨਰੇਸ਼, ਰਾਣਾ, ਗੋਰਾ, ਸੁਨੀਲ, ਪਵਨ ਵੰਸ਼, ਰਕੇਸ਼, ਡੀ. ਸੀ., ਸਰਬਜੀਤ, ਜਸਵੀਰ, ਮੰਗਾ, ਸਰਵਣ, ਸੋਨੂੰ ਬੁਲੰਦਾ, ਮਨਜਿੰਦਰ ਸਿੰਘ, ਜਸਵਿੰੰਦਰ ਸਿੰਘ, ਡੋਗਰ, ਰਾਜਾ, ਪਵਨ ਕਲੇਰ, ਗੁਰਦੇਵ, ਵਿੱਕੀ ਆਦਿ ਹਾਜ਼ਰ ਸਨ |