ਜੰਡਿਆਲਾ ਮੰਜਕੀ, 22 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਸਰਕਾਰੀ ਪ੍ਰਾਇਮਰੀ ਸਕੂਲ ਧਨੀ ਪਿੰਡ ਨੂੰ ਸਮਾਜ ਸੇਵੀ ਬਲਵਿੰਦਰ ਸਿੰਘ ਕੂੰਨਰ ਆੜਤੀਏ ਵਲੋਂ ਦੋ ਐਲ.ਸੀ.ਡੀ. ਭੇਟ ਕੀਤੀਆਂ ਗਈਆਂ | ਸਕੂਲ ਮੁਖੀ ਚਰਨਜੀਤ ਨੇ ਦੱਸਿਆ ਕਿ ਇਨ੍ਹਾਂ ਐਲ.ਸੀ.ਡੀ. ਦੀ ਬੱਚਿਆਂ ਨੂੰ ਪੜ੍ਹਾਈ ਲਈ ਸਖਤ ਜ਼ਰੂਰਤ ਸੀ | ਉਨ੍ਹਾਂ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਬਲਕਾਰ ਸਿੰਘ ਕੂੰਨਰ, ਉੱਘੇ ਸਮਾਜ ਸੇਵੀ ਰਸ਼ਪਾਲ ਸਿੰਘ ਕੂੰਨਰ,ਪੰਚ ਰੇਸ਼ਮ ਲਾਲ ਐਸ.ਐਮ.ਸੀ. ਚੇਅਰਮੈਨ ਸੰਦੀਪ ਸਿੰਘ ਸਾਬਕਾ ਪੰਚ ਸਤਨਾਮ ਸਿੰਘ ਕਾਮਰੇਡ ਕੁਲਵੰਤ ਸਿੰਘ ਚਰਨਜੀਤ ਸਿੰਘ ਨੰਬਰਦਾਰ ਕੇਵਲ ਸਿੰਘ ਢੇਰਾ, ਸੰਦੀਪ ਕੁਮਾਰ ਰਾਜੇਸ਼ ਕੁਮਾਰ ਹਰਵਿੰਦਰ ਕੌਰ ਸੁਮਨ ਅਤੇ ਪਤਵੰਤੇ ਹਾਜ਼ਰ ਸਨ |