13 ਸਾਲਾ ਲੜਕੀ ਦੀ ਹੱਤਿਆ ਦਾ ਮਾਮਲਾ ਮ੍ਰਿਤਕਾ ਦਾ ਪੋਸਟਮਾਰਟਮ ਉਪਰੰਤ ਗ਼ਮਗੀਨ ਮਾਹੌਲ 'ਚ ਅੰਤਿਮ ਸੰਸਕਾਰ
ਅਜੀਤ ਡੈਸਕ
24-11-2025
ਪੁਲਿਸ ਕਾਰਵਾਈ ਨੂੰ ਅੱਗੇ ਤੋਰੇਗੀ ਪੋਸਟਮਾਰਟ ਦੀ ਰਿਪੋਰਟ
ਸਿਵਲ ਹਸਪਤਾਲ 'ਚ ਡਾਕਟਰਾਂ ਦੀ ਟੀਮ ਵਲੋਂ ਮਿ੍ਤਕਾ ਦਾ ਪੋਸਟਮਾਰਟਮ ਕੀਤਾ ਗਿਆ ਹੈ | ਡਾਕਟਰਾਂ ਵਲੋਂ ਕੁਝ ਨਮੂਨੇ ਲਏ ਗਏ ਹਨ, ਜਿਨ੍ਹਾਂ ਜ਼ਰੀਏ ਲੜਕੀ 'ਤੇ ਹੋਏ ਜ਼ੁਲਮਾਂ ਦਾ ਖੁਲਾਸਾ ਹੋਵੇਗਾ | ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਅਜਿਹਾ ਲੱਗਦਾ ਹੈ ਕਿ ਲੜਕੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ 'ਚ ਕਾਮਯਾਬ ਨਾ ਹੋਣ 'ਤੇ ਮੁਲਜ਼ਮ ਨੇ ਉਸ ਦੀ ਹੱਤਿਆ ਕਰ ਦਿੱਤੀ ਹੋਵੇਗੀ, ਪਰ ਇਸ ਸਭ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਤੇ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਨਾਲ ਹੀ ਹੋਵੇਗੀ | ਏ. ਡੀ. ਸੀ. ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਡਿਊਟੀ 'ਚ ਅਣਗਹਿਲੀ ਪਾਏ ਜਾਣ 'ਤੇ ਏ. ਐੱਸ. ਆਈ. ਮੰਗਤ ਰਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ |
ਮਿ੍ਤਕ ਦੇਹ ਨੂੰ ਟਿਕਾਣੇ ਲਗਾਉਣ ਲਈ ਦੋਸਤ ਤੋਂ ਕਾਰ ਮੰਗ ਕੇ ਲਿਆਇਆ ਸੀ ਰਿੰਪੀ
ਇਲਾਕਾ ਵਾਸੀਆਂ ਨੇ ਦੱਸਿਆ ਕਿ ਹਰਮਿੰਦਰ ਸਿੰਘ ਉਰਫ਼ ਰਿੰਪੀ ਦੇ ਸਾਹਮਣੇ ਘਰ 'ਚ ਵਿਆਹ ਦਾ ਸਮਾਗਮ ਸੀ, ਜਿਸ ਕਰਕੇ ਉਨ੍ਹਾਂ ਨੇ ਆਪਣੇ ਬੈੱਡ ਤੇ ਗੱਦੇ ਰਿੰਪੀ ਦੇ ਘਰ 'ਚ ਰੱਖੇ ਹੋਏ ਸਨ | ਜਦੋਂ ਏ. ਐੱਸ. ਆਈ. ਮੰਗਤ ਰਾਮ ਦੀ ਪੁਲਿਸ ਪਾਰਟੀ ਘਰ 'ਚ ਜਾਂਚ ਕਰਨ ਗਈ, ਤਾਂ ਉਸ ਤੋਂ ਪਹਿਲਾਂ ਰਿੰਪੀ ਨੇ ਬੈੱਡ ਅਤੇ ਗੱਦੇ ਬਾਥਰੂਮ ਦੇ ਅੱਗੇ ਰੱਖ ਦਿੱਤੇ ਸਨ, ਜਿਸ ਕਰਕੇ ਪੁਲਿਸ ਪਾਰਟੀ ਵਲੋਂ ਘਰ 'ਚ ਹੋਰ ਜਗ੍ਹਾ 'ਤੇ ਤਾਂ ਜਾਂਚ ਕੀਤੀ ਗਈ, ਪਰ ਗੱਦਿਆਂ ਦੇ ਪਿੱਛੇ ਬਾਥਰੂਮ ਦਾ ਦਰਵਾਜ਼ਾ ਹੋਣ ਕਰਕੇ, ਪੁਲਿਸ ਪਾਰਟੀ ਦਾ ਧਿਆਨ ਬਾਥਰੂਮ ਵੱਲ ਨਹੀਂ ਗਿਆ | ਜਦੋਂ ਪੁਲਿਸ ਪਾਰਟੀ ਘਰ 'ਚੋਂ ਜਾਂਚ ਕਰਕੇ ਚਲੀ ਗਈ, ਤਾਂ ਰਿੰਪੀ ਆਪਣੇ ਦੋਸਤ ਕੋਲੋਂ ਕਾਰ ਮੰਗ ਕੇ ਲੈ ਆਇਆ | ਉਸ ਨੇ ਗੁਆਂਢੀਆਂ ਨੂੰ ਜ਼ੋਰ ਪਾਇਆ ਕਿ ਉਹ ਆਪਣੇ ਬੈੱਡ ਤੇ ਗੱਦੇ ਉਸ ਦੇ ਘਰ 'ਚੋਂ ਲੈ ਜਾਣ, ਜਦੋਂ ਉਹ ਆਪਣਾ ਸਾਮਾਨ ਘਰ 'ਚੋਂ ਲੈ ਗਏ, ਤਾਂ ਰਿੰਪੀ ਨੇ ਕਾਰ ਪੁੱਠੀ ਕਰਕੇ ਘਰ ਅੰਦਰ ਲਗਾ ਦਿੱਤੀ ਅਤੇ ਘਰ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਰਿੰਪੀ ਦੀ ਮਨਸ਼ਾ ਹਨੇਰੇ ਦਾ ਲਾਭ ਲੈਂਦੇ ਹੋਏ ਕਾਰ ਦੀ ਡਿੱਗੀ 'ਚ ਲੜਕੀ ਦੀ ਮਿ੍ਤਕ ਦੇਹ ਰੱਖ ਕੇ ਉਸ ਨੂੰ ਕਿਤੇ ਲੈ ਜਾ ਕੇ ਟਿਕਾਣੇ ਲਗਾਉਣ ਦੀ ਸੀ ਪਰ ਇਸ ਦੌਰਾਨ ਇਲਾਕਾ ਵਾਸੀਆਂ ਨੇ ਜਦੋਂ ਆਪਣੇ ਤੌਰ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ, ਤਾਂ ਪਾਇਆ ਕਿ ਸ਼ਾਮ ਕਰੀਬ 4.10 ਵਜੇ ਲੜਕੀ ਹਰਮਿੰਦਰ ਸਿੰਘ ਉਰਫ਼ ਰਿੰਪੀ ਦੇ ਘਰ 'ਚ ਦਾਖ਼ਲ ਤਾਂ ਹੋਈ, ਪਰ ਉਸ ਤੋਂ ਬਾਅਦ ਉਹ ਘਰ 'ਚੋਂ ਬਾਹਰ ਨਹੀਂ ਨਿਕਲੀ | ਇਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਜਬਰਦਸਤੀ ਰਿੰਪੀ ਦੇ ਘਰ 'ਚ ਦਾਖ਼ਲ ਹੋ ਕੇ ਤਲਾਸ਼ੀ ਲਈ, ਤਾਂ ਬਾਥਰੂਮ 'ਚੋਂ ਲੜਕੀ ਦੀ ਮਿ੍ਤਕ ਦੇਹ ਬਰਾਮਦ ਹੋਈ |
ਭੱਜਣ ਲੱਗੇ ਰਿੰਪੀ ਨੂੰ ਲੋਕਾਂ ਨੇ ਕਾਬੂ ਕਰ ਕੇ ਕੀਤੀ ਕੁੱਟਮਾਰ
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਲੜਕੀ ਰਿੰਪੀ ਦੇ ਘਰ ਅੰਦਰ ਹੀ ਹੈ, ਤਾਂ ਰਾਤ ਕਰੀਬ 10.30 ਵਜੇ ਉਨ੍ਹਾਂ ਰਿੰਪੀ ਦੇ ਘਰ ਦਾ ਗੇਟ ਖੁਲ੍ਹਵਾਇਆ | ਇਸ ਦੌਰਾਨ ਰਿੰਪੀ ਨੇ ਪਹਿਲਾਂ ਤਾਂ ਇਲਾਕਾ ਵਾਸੀਆਂ ਦੇ ਘਰ ਅੰਦਰ ਦਾਖ਼ਲ ਹੋਣ ਦਾ ਵਿਰੋਧ ਕੀਤਾ, ਪਰ ਜਦੋਂ ਉਸ ਦੀ ਇਕ ਨਾ ਚੱਲੀ, ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ | ਇਸੇ ਦੌਰਾਨ ਘਰ 'ਚੋਂ ਲੜਕੀ ਦੀ ਮਿ੍ਤਕ ਦੇਹ ਮਿਲ ਗਈ, ਉਪਰੰਤ ਇਲਾਕੇ ਦੇ ਲੋਕਾਂ ਨੇ ਰਿੰਪੀ ਦੀ ਕੁੱਟਮਾਰ ਕੀਤੀ | ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ ਪੁਲਿਸ ਨੇ ਕਾਬੂ ਕਰਕੇ ਉਸ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਦਾਖ਼ਲ ਕਰਵਾ