12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕਰਤਾਰਪੁਰ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 24-11-2025
ਕਰਤਾਰਪੁਰ, 23 ਨਵੰਬਰ (ਭਜਨ ਸਿੰਘ)-ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਪਿੰਡਾਂ, ਸ਼ਹਿਰਾਂ ਤੇ ਮੁਹੱਲਿਆਂ ਵਿਚ ਬਣਾਈਆਂ ਗਈਆਂ ਵੀ. ਡੀ. ਸੀ. ਤੇ ਡਬਲਿਊ. ਡੀ. ਸੀ. ਕਮੇਟੀਆਂ ਦੀ ਇਕ ਵਿਸ਼ੇਸ਼ ਮੀਟਿੰਗ ਕਰਤਾਰਪੁਰ 'ਚ ਸਬ-ਡਵੀਜ਼ਨ ਕਰਤਾਰਪੁਰ ਦੇ ਡੀ. ਐਸ. ਪੀ. ਨਰਿੰਦਰ ਸਿੰਘ ਅÏਜਲਾ ਤੇ ਇੰਸਪੈਕਟਰ ਰਮਨਦੀਪ ਸਿੰਘ ਵਲੋਂ ਕੀਤੀ | ਇਸ ਮੌਕੇ ਡੀ. ਐਸ. ਪੀ. ਨਰਿੰਦਰ ਸਿੰਘ ਅÏਜਲਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਡੀ ਹੱਦ ਤੱਕ ਲੋਕਾਂ ਦੇ ਸਹਿਯੋਗ ਨਾਲ ਕਾਬੂ ਪਾਉਣ ਵਿਚ ਸਫ਼ਲ ਰਹੀ ਹੈ | ਉਨ੍ਹਾਂ ਆਖਿਆ ਕਿ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਤੁਹਾਡੇ ਸਬ ਦੇ ਸਾਥ ਨਾਲ ਜੋ ਨੋਜਵਾਨ ਅੱਜ ਵੀ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਚੰਗੇ ਰਸਤੇ 'ਤੇ ਲਿਆਉਣ ਲਈ ਤੇ ਚੰਗੇ ਸ਼ਹਿਰੀ ਬਣਾਉਣ ਲਈ ਉਨ੍ਹਾਂ ਨੂੰ ਨਸ਼ਾ ਛਡਾਉਣ ਵਾਲੇ ਕੇਂਦਰਾਂ, ਸਪੋਰਟ ਨਾਲ ਜੋੜਿਆ ਜਾਵੇ ਤੇ ਉਨ੍ਹਾਂ ਨੂੰ ਚੰਗੀ ਸੰਗਤ ਵਿਚ ਲਿਆਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ | ਇਸ ਮੌਕੇ 'ਆਪ' ਆਗੂ ਚੇਅਰਮੈਨ ਗੁਰਪਾਲ ਸਿੰਘ ਮਾਗੇਂਕੀ ਨੇ ਆਖਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਤੇ ਚੰਗੀ ਸਿਹਤ ਲਈ ਯੋਗ ਉਪਰਾਲੇ ਕਰ ਰਹੀ ਹੈ ਤੇ ਪਿੰਡਾਂ ਵਿਚ ਸੋਪਰਟਸ ਤੇ ਖੇਡ ਗਰਾਊਾਡ ਬਣਾ ਕੇ ਨੋਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਕਰ ਰਹੀ | ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਜੁੜੀਆਂ ਕਮੇਟੀਆਂ ਦੇ ਮੈਂਬਰਾਂ, ਪਤਵੰਤਿਆਂ ਨੂੰ ਆਖਿਆ ਕਿ ਉਹ ਨਸ਼ਾ ਵੇਚਣ ਵਾਲਿਆਂ ਦੀ ਤੇ ਨਸ਼ਾ ਕਰਨ ਵਾਲਿਆਂ ਦੀ ਇਤਲਾਹ ਦੇਣ | ਇਸ ਮÏਕੇ ਵਰੁਣ ਬਾਵਾ, ਹਰਵਿੰਦਰ ਸਿੰਘ ਬਾਬਾ ਸਰਪੰਚ, ਪ੍ਰਧਾਨ ਅਗਮਜੋਤ ਸਿੰਘ, ਕੋਆਰਡੀਨੇਟਰ ਚਰਨਜੀਤ ਸਿੰਘ ਪੁਰੇਵਾਲ, ਉਮੰਗ ਬੱਸੀ, ਰਜਿੰਦਰ ਕਾਲੀਆ, ਲੱਕੀ ਅਟਵਾਲ, ਮਨਵੀਰ ਸਿੰਘ ਮੱਲੀਆਂ, ਕੁਲਵੰਤ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਬਬਲਾ, ਪੰਡਤ ਅਵਧ ਕੁਮਾਰ, ਜੋਗਾ ਸਿੰਘ ਕੁਦੋਵਾਲ, ਉਂਕਾਰ ਸਿੰਘ ਬਿਲਖੂ, ਸੁਖਜਿੰਦਰ ਸਿੰਘ ਸਰਪੰਚ ਪਤੀ, ਗੁਰਮੀਤ ਸਿੰਘ ਜÏਹਲ, ਸੁਖਜਿੰਦਰਜੀਤ ਸਿੰਘ ਸੁੱਖਾ, ਸੁਖਜੀਵਨ ਸਿੰਘ, ਗੁਰਦੀਪ ਸਿੰਘ ਬੁਟਰ, ਅਮਨ ਸਿੰਘ ਦਿਆਲਪੁਰ ਆਦਿ ਹਾਜ਼ਰ ਸਨ ¢

Ad Position 22
No active advertisement
ਪਿਛਲੀ ਖ਼ਬਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਲੋਂ ਭਿ੍ਸ਼ਟਾਚਾਰ ਬਾਰੇ ਪਾਈ ਪੋਸਟ ਨਾਲ ਮਚੀ ਹਲਚਲ <br/> ਅਗਲੀ ਖ਼ਬਰ 13 ਸਾਲਾ ਲੜਕੀ ਦੀ ਹੱਤਿਆ ਦਾ ਮਾਮਲਾ ਮ੍ਰਿਤਕਾ ਦਾ ਪੋਸਟਮਾਰਟਮ ਉਪਰੰਤ ਗ਼ਮਗੀਨ ਮਾਹੌਲ 'ਚ ਅੰਤਿਮ ਸੰਸਕਾਰ
Ad Position 24